
ਮੁੱਖ ਮੰਤਰੀ ਨੇ 4 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਕੀਤਾ ਐਲਾਨ
ਮੋਗਾ: ਬੀਤੇ ਦਿਨੀ ਮੋਗਾ ਦੇ ਰਾਮਗੰਜ ਮੰਡੀ ਵਿਚ ਇਕ ਪੁਰਾਣੇ ਮਕਾਨ ਦੀ ਛੱਤ ਡਿੱਗਣ ਨਾਲ ਮਾਂ ਧੀ ਦੀ ਮੌਤ ਹੋ ਗਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ। ਇਸਦੇ ਨਾਲ ਹੀ, ਉਹਨਾਂ ਨੇ ਪਰਿਵਾਰ ਵਿੱਚ ਬਚੀ ਹੋਈ ਇਕਲੌਤੀ ਧੀ ਨੂੰ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ ਤਾਂ ਜੋ ਉਹ ਇਸ ਸੋਗ ਦੀ ਘੜੀ ਵਿੱਚ ਆਪਣਾ ਗੁਜ਼ਾਰਾ ਕਰ ਸਕੇ।
Sad news from Moga where a ceiling of house collapsed killing Charanjit Kaur & her daughter Kirandeep Kaur. My condolences to bereaved family. We shall pay an ex-gratia of Rs 4 lakh to surviving daughter to help her in these difficult times. Asking DC Moga to ensure all support.
— Capt.Amarinder Singh (@capt_amarinder) May 4, 2021
ਦੱਸ ਦੇਈਏ ਕਿ ਸਥਾਨਕ ਰਾਮ ਗੰਜ ਮੰਡੀ ਵਿਖੇ ਸ਼ਰਮਾ ਢਾਬੇ ਵਾਲੇ ਦੀ ਗਲੀ ਵਿਚ ਪੁਰਾਣੇ ਘਰ ਦੀ ਛੱਤ ਡਿੱਗਣ ਨਾਲ ਹਫੜਾ-ਦਫੜੀ ਮੱਚ ਗਈ। ਘਰ ਅੰਦਰ ਬੈਠੀ ਮਹਿਲਾ ਚਰਨਜੀਤ ਕੌਰ 45 ਪਤਨੀ ਗੁਰਨਾਮ ਸਿੰਘ ਅਤੇ ਉਸ ਧੀ ਕਿਰਨਦੀਪ ਕੌਰ 18 ਦੀ ਮੌਤ ਹੋ ਗਈ ਹੈ।
Mother and daughter die after roof collapse in Moga
ਹਾਦਸੇ ਦੌਰਾਨ ਮ੍ਰਿਤਕ ਔਰਤ ਦੀ ਇਕ ਲੜਕੀ ਘਰ ਤੋਂ ਬਾਹਰ ਅਪਣੇ ਕੰਮ ’ਤੇ ਗਈ ਹੋਈ ਸੀ। ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕਾਂ ਅਤੇ ਕੌਸਲਰ ਮਨਜੀਤ ਧੰਮੂ ਅਤੇ ਸਮਾਜ ਸੇਵੀ ਸੌਨੂੰ ਵਾਹਿਦ ਅਤੇ ਮੌਨੂੰ ਵਾਹਿਦ ਨੇ ਬਚਾਅ ਕੰਮ ਸ਼ੁਰੂ ਕੀਤਾ, ਜਿਨ੍ਹਾਂ ਨੇ ਬੜੀ ਮੁਸ਼ਕਲ ਨਾਲ ਮਲਬੇ ਹੇਠੋ ਮਾਂ-ਧੀ ਨੂੰ ਬਾਹਰ ਕੱਢ ਕੇ ਐਂਬੂਲੈਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰ ਵਲੋਂ ਦੋਵਾਂ ਨੂੰ ਮ੍ਰਿਤਕ ਐਲਾਨ ਦਿਤਾ।
Mother and daughter die after roof collapse in Moga
ਸੂਚਨਾ ਮਿਲਦੇ ਹੀ ਡੀਐਸਪੀ ਬਲਜਿੰਦਰ ਸਿੰਘ ਭੁੱਲਰ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਤੇ ਪਹੁੰਚੇ ਅਤੇ ਲੋਕਾਂ ਦੀ ਇਕੱਠੀ ਹੋਈ ਭੀੜ ਨੂੰ ਸਮਝਾਇਆ ਤਾਕਿ ਬਾਕੀ ਦਾ ਰਹਿੰਦਾ ਮਕਾਨ ਵੀ ਕਿਸੇ ਉਪਰ ਨਾ ਡਿੱਗ ਜਾਵੇ। ਮ੍ਰਿਤਕ ਔਰਤ ਦੀ ਦੂਸਰੀ ਲੜਕੀ ਸੁਖਦੀਪ ਕੌਰ ਨੇ ਦੱਸਿਆ ਕਿ ਜਿਸ ਮਕਾਨ ਵਿਚ ਉਹ ਰਹਿੰਦੇ ਸਨ। ਉਹ ਮਕਾਨ ਕਾਫ਼ੀ ਪੁਰਾਣਾ ਸੀ।
Mother and daughter die after roof collapse in Moga
ਉਸ ਨੇ ਦਸਿਆ ਕਿ ਉਸ ਦੇ ਪਿਤਾ ਗੁਰਨਾਮ ਸਿੰਘ ਦੀ 4 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦੀਆਂ ਦੋ ਭੂਆ ਜਸਵੀਰ ਕੌਰ ਤੇ ਭਜਨ ਕੌਰ ਨੇ ਮੇਰੇ ਪਾਪਾ ਦੀ ਮੌਤ ਤੋਂ ਬਾਅਦ ਮੇਰੀ ਭੂਆ ਅਤੇ ਮੇਰੇ ਫੁੱਫੜ ਅਜਮੇਰ ਸਿੰਘ ਜੋ ਨਿਊੁਜ਼ੀਲੈਂਡ ਵਿਚ ਰਹਿੰਦੇ ਹਨ, ਇਨ੍ਹਾਂ ਨੇ ਸਾਡੇ ਤੋਂ ਮਕਾਨ ਨੂੰ ਧੋਖੇ ਨਾਲ ਅਪਣੇ ਨਾਮ ਕਰਵਾਇਆ ਸੀ।
Mother and daughter die after roof collapse in Moga
ਸਾਡਾ ਫੁੱਫੜ ਅਤੇ ਭੂਆ ਜਦੋਂ ਵੀ ਇੰਡੀਆ ਆਉਂਦੇ ਸੀ ਤਾਂ ਅਸੀਂ ਉਸ ਨੂੰ ਇਸ ਮਕਾਨ ਨੂੰ ਦੁਬਾਰਾ ਬਣਾਉਣ ਲਈ ਕਈ ਵਾਰ ਕਿਹਾ, ਪ੍ਰੰਤੂ ਉਹ ਨਹੀਂ ਮੰਨੇ ਜਿਸ ਕਰ ਕੇ ਅੱਜ ਮਕਾਨ ਦੀ ਛੱਤ ਡਿੱਗਣ ਨਾਲ ਉਸ ਦੀ ਮਾਤਾ ਅਤੇ ਭੈਣ ਦੀ ਮੌਤ ਹੋ ਗਈ।