
ਮਾਨ ਸਰਕਾਰ ਸਮਾਂ ਦੱਸੇ ਕਿੰਨੇ ਚਿਰ ਵਿਚ ਦਿੱਤੀਆਂ ਜਾਣਗੀਆਂ ਨੌਕਰੀਆਂ
ਗੁਰਦਾਸਪੁਰ: ਵਿਰੋਧੀ ਧਿਰ ਦੇ ਨੇਤਾ ਤੇ ਕਾਦੀਆਂ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਕੀਤ ਹੈ। ਪ੍ਰੈੱਸ ਕਾਨਫਰੰਸ 'ਚ ਪ੍ਰਤਾਪ ਬਾਜਵਾ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ।
Pratap Singh Bajwa
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਹਲਕੇ ਅੰਦਰ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਧਾਰੀਵਾਲ ਵਿਖੇ ਬਲਾਕ ਸੰਮਤੀ ਵਿਚ ਮੀਟਿੰਗ ਰੱਖੀ ਸੀ, ਜਿੱਥੇ ਸਬੰਧਿਤ ਅਧਿਕਾਰੀ ਹਾਜ਼ਰ ਨਹੀਂ ਹੋਏ। ਇਸ ਦੇ ਬਾਅਦ ਮੁੜ ਇੱਕ ਹਫ਼ਤੇ ਦਾ ਸਮਾਂ ਦੇ ਕੇ ਮੀਟਿੰਗ ਰੱਖੀ ਗਈ ਅਤੇ ਸਾਰੇ ਅਧਿਕਾਰੀਆਂ ਨੂੰ ਬਕਾਇਦਾ ਤੌਰ ’ਤੇ ਇਸ ਮੀਟਿੰਗ ਬਾਰੇ ਸੂਚਿਤ ਕੀਤਾ ਗਿਆ, ਜਿਸ ਦੇ ਬਾਵਜੂਦ ਕੋਈ ਵੀ ਅਧਿਕਾਰੀ ਮੀਟਿੰਗ ਵਿੱਚ ਨਹੀਂ ਆਇਆ। ਆਮ ਆਦਮੀ ਪਾਰਟੀ ਦੇ ਪ੍ਰਤੀਨਿਧੀ ਨੇ ਸਰਕਾਰ ਨੂੰ ਕਹਿ ਕੇ ਅਧਿਕਾਰੀਆਂ ਨੂੰ ਉਥੇ ਆਉਣ ਤੋਂ ਰੋਕ ਦਿੱਤਾ ਜੋ ਬਿਲਕੁੱਲ ਗ਼ਲਤ ਹੈ।
Pratap Singh Bajwa
ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਸਪੀਕਰ ਨੂੰ ਵੀ ਇੱਕ ਚਿੱਠੀ ਭੇਜ ਚੁੱਕੇ ਹਨ ਕਿ ਜਿਨ੍ਹਾਂ ਅਧਿਕਾਰੀਆਂ ਨੇ ਸੰਵਿਧਾਨਕ ਤੌਰ 'ਤੇ ਵਿਰੋਧੀ ਧਿਰ ਦੇ ਅਹੁਦੇ ਦੀ ਮਰਿਆਦਾ ਨੂੰ ਭੰਗ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾਵੇ। ਇਸ ਮੌਕੇ 'ਤੇ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਕੱਢੀਆਂ ਗਈਆਂ ਨੌਕਰੀਆਂ 'ਤੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਜੋ ਨੌਜਵਾਨਾਂ ਦੀਆਂ ਭਰਤੀਆਂ ਕੀਤੀ ਹਨ, ਪਹਿਲਾ ਉਨ੍ਹਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ, ਕਿਤੇ ਇਹ ਸਰਕਾਰ ਉਹ ਨੌਕਰੀਆਂ ਵੀ ਆਪਣੇ ਖਾਤੇ ਵਿੱਚ ਹੀ ਨਾ ਪਾ ਲੈਣ।
ਦੂਜਾ ਉਹਨਾਂ ਕਿਹਾ ਕਿ ਮਾਨ ਸਰਕਾਰ ਸਮਾਂ ਦੱਸੇ ਕਿੰਨੇ ਚਿਰ ਵਿਚ ਨੌਕਰੀਆਂ ਦਿੱਤੀਆਂ ਜਾਣਗੀਆਂ। ਇਹ ਨੌਕਰੀਆਂ ਕਿਤੇ ਇਸ਼ਤਿਹਾਰ ਵਿਚ ਹੀ ਨਾ ਰਹਿ ਜਾਣ।
ਪੰਜਾਬ ਸਰਕਾਰ ਵੱਲੋਂ ਬਜਟ 'ਤੇ ਲੋਕਾਂ ਦੀ ਮੰਗੀ ਰਾਏ 'ਤੇ ਵੀ ਬਾਜਵਾ ਨੇ ਆਪ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ ਕਿ ਸੁਝਾਅ ਲੈਣਾ ਮਾੜੀ ਗੱਲ ਨਹੀਂ ਹੈ ਪਰ ਕਦੇ ਹੋਇਆ ਹੈ ਲੋਕਾਂ ਦੇ ਸੁਝਾਵਾਂ ਤੇ ਬਜਟ ਬਣਿਆ ਹੋਵੇ। ਸਰਕਾਰ ਪਹਿਲਾਂ ਲੋਕਾਂ ਨੂੰ ਪੈਸਿਆਂ ਬਾਰੇ ਦੱਸੇ ਵੀ ਸਰਕਾਰ ਕੋਲ ਇੰਨੇ ਪੈਸੇ ਹਨ ਫਿਰ ਹੀ ਸੁਝਾਅ ਲੈਣ ਦਾ ਫਾਇਦਾ ਹੈ।