
Bathinda Accident : ਕਾਰ ਦੀ ਕਾਰ ਨਾਲ ਟੱਕਰ ’ਚ ਦੋ ਔਰਤਾਂ ਇੱਕ ਬੱਚਾ ਗੰਭੀਰ ਜ਼ਖ਼ਮੀ
Bathinda Accident : ਬਠਿੰਡਾ ਦੇ ਪਿੰਡ ਕੋਟਫੱਤਾ ਵਿਖੇ ਸ਼ਗਨ ਪਾਉਣ ਜਾ ਰਹੇ ਪਰਿਵਾਰ ਦੀ ਕਾਰ ਹੋਈ ਹਾਦਸਾ ਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਇੱਕ ਦੀ ਮੌਤ ਚਾਰ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਦੱਸ ਦੇਈਏ ਕਿ ਅੱਜ ਸਵੇਰੇ ਪਿੰਡ ਮੌੜ ਚੜਤ ਸਿੰਘ ਵਾਲਾ ਤੋਂ ਇੱਕ ਪਰਿਵਾਰ ਕੋਟਕਪੁਰਾ ਆਪਣੀ ਨੂੰਹ ਨੂੰ ਸ਼ਗਨ ਪਾਉਣ ਦੇ ਲਈ ਚਾਈਂ ਚਾਈਂ ਜਾ ਰਿਹਾ ਸੀ ਤਾਂ ਜਦ ਇਹਨਾਂ ਦੀ ਕਾਰ ਪਿੰਡ ਕੋਟਫੱਤਾ ਨੇੜੇ ਪਹੁੰਚਦੀ ਹੈ ਤਾਂ ਅੱਗੋਂ ਆ ਰਹੀ ਇੱਕ ਕਾਰ ਨੇ ਇਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਕਾਰ ’ਚ ਸਵਾਰ ਦੋ ਔਰਤਾਂ ਇੱਕ ਬੱਚਾ ਅਤੇ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਇਸ ਦਰਦਨਾਕ ਹਾਦਸੇ ਵਿੱਚ ਤਾਏ ਦੀ ਮੌਤ ਹੋ ਗਈ ਹੈ।
(For more news apart from accident occurred in car family going give omen daughter-in-law, one died, 4 injured News in Punjabi, stay tuned to Rozana Spokesman)