
Amritsar News : ਭਾਰੀ ਮਾਤਰਾ ’ਚ ਹਥਿਆਰ, ਮੋਬਾਈਲ ਫ਼ੋਨ ਸਮੇਤ ਐਕਟਿਵਾ ਸਕੂਟਰੀ ਵੀ ਬਰਾਮਦ
Amritsar Rural Police arrests three with weapons Latest News in Punjabi : ਚੋਗਾਵਾਂ (ਅੰਮ੍ਰਿਤਸਰ), ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਅਤਿਵਾਦੀ ਨੈੱਟਵਰਕਾਂ ਵਿਰੁਧ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ 3 ਗਲੋਕ ਪਿਸਤੌਲ , 3 ਬਰੇਟਾ 30 ਬੋਰ ਪਿਸਤੌਲ, 20 ਜ਼ਿੰਦਾ ਕਾਰਤੂਸ ਐਮ.ਐਮ, 20 ਜ਼ਿੰਦਾ ਕਾਰਤੂਸ 20 ਬੋਰ, 4 ਮੋਬਾਈਲ ਫ਼ੋਨ ਤੇ 1 ਐਕਟਿਵਾ ਸਕੂਟਰੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਖੁਫ਼ੀਆ ਜਾਣਕਾਰੀ ਮਿਲੀ ਕਿ ਇਕਬਾਲ ਸਿੰਘ, ਅੰਗਰੇਜ ਸਿੰਘ ਅਤੇ ਵਿਜੇ ਸਿੰਘ ਵਾਸੀ ਤਰਨਤਾਰਨ ਪਾਕਿਸਤਾਨੀ ਸਮਗਲਰਾਂ ਦੇ ਸੰਪਰਕ ਵਿਚ ਹਨ। ਉਨ੍ਹਾਂ ਵਲੋਂ ਹਿੰਦ-ਪਾਕਿ ਬਾਰਡਰ ਦੇ ਅਟਾਰੀ ਖੇਤਰ ਵਿਚ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਹਥਿਆਰਾਂ ਦੀਆਂ ਵੱਡੀਆਂ ਖੇਪਾਂ ਭੇਜੀਆਂ ਜਾ ਰਹੀਆਂ ਹਨ। ਉਕਤਾਨ ਅਪਣੇ ਹੋਰ ਨਾ-ਮਾਲੂਮ ਸਾਥੀਆਂ ਦੀ ਮਦਦ ਨਾਲ ਭੇਜੀਆਂ ਗਈਆਂ ਹਥਿਆਰਾਂ ਦੀਆਂ ਖੇਪਾਂ ਨੂੰ ਹਾਸਿਲ ਕਰ ਕੇ ਪਾਕਿਸਤਾਨੀ ਸਮਗਲਰਾਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਅੱਗੇ ਪਹੁੰਚਾਉਂਦੇ ਸਨ। ਜਿਸ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਕਤ ਤਿੰਨਾਂ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕਰ ਕੇ ਹੋਰ ਜਾਂਚ ਜਾਰੀ ਹੈ।