
ਪਿੰਡ ਫੂਲੇਵਾਲਾ ਵਿਖੇ ਖਤਾਨਾਂ ਵਿਚ ਸੁੱਟੀ ਸਵਾਹ ਕਰਕੇ ਦੋ ਪਹੀਆਂ ਵਾਹਨ ਰਾਹਗੀਰਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਇਸ ...
ਸਮਾਧ ਭਾਈ, 4 ਜੂਨ (ਜਗਰੂਪ ਸਿੰਘ ਸਰੋਆ): ਪਿੰਡ ਫੂਲੇਵਾਲਾ ਵਿਖੇ ਖਤਾਨਾਂ ਵਿਚ ਸੁੱਟੀ ਸਵਾਹ ਕਰਕੇ ਦੋ ਪਹੀਆਂ ਵਾਹਨ ਰਾਹਗੀਰਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਇਸ ਸਬੰਧੀ ਸਿੰਗਾਰਾ ਸਿੰਘ ਮਾਣੂੰਕੇ, ਕੁਲਵਿੰਦਰ ਸਿੰਘ ਕਿੰਦਾ, ਗੁਰਤੇਜ ਸਿੰਘ, ਹਰਪਾਲ ਸਿੰਘ, ਬਹਾਦਰ ਸਿੰਘ, ਜਗਸੀਰ ਸਿੰਘ, ਹਰਨੇਕ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਕ ਅਧਿਕਾਰੀਆਂ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਨਿਹਾਲ ਸਿੰਘ ਵਾਲਾ ਤੋਂ ਬਾਘਾ ਪੁਰਾਣਾ ਰੋਡ 'ਤੇ ਪਿੰਡ ਫੂਲੇਵਾਲਾ ਦੇ ਨਜ਼ਦੀਕ ਸੜਕ ਦੇ ਕਿਨਾਰੇ ਕਿਸੇ ਅਣਜਾਣ ਵਿਅਕਤੀਆਂ ਵੱਲੋਂ ਵੱਡੀ ਮਾਤਰਾ 'ਚ ਸ਼ੈਲਰ 'ਚੋ ਨਿਕਲੀ ਸਵਾਹ ਨੂੰ ਲਾਹ ਦਿੱਤਾ ਗਿਆ ਹੈ।
ਸੜਕ ਕਿਨਾਰੇ ਖਿਲਾਰੀ ਸਵਾਹ ਤੇਜ ਵਹੀਕਲ ਜਾ ਤੇਜ ਹਵਾ ਕਾਰਨ ਅਕਸਰ ਉੱਡਦੀ ਰਹਿੰਦੀ ਹੈ ਜਿਸ ਕਾਰਨ ਸੜਕ ਤੋਂ ਲੰਘਣ ਵਾਲੇ ਦੋਪਹੀਆਂ ਵਾਹਨ ਰਾਹਗੀਰਾਂ ਦੇ ਅੱਖਾਂ 'ਚ ਪੈ ਜਾਂਦੀ ਹੈ ਜਿਸ ਕਾਰਨ ਦੋ ਪਹੀਆਂ ਵਾਹਨ ਚਲਾਉਣ ਵਾਲਿਆਂ ਨੂੰ ਵਿਖਾਈ ਨਹੀਂ ਦਿੰਦਾ ਜੋ ਕਿ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ ।ਉਨ੍ਹਾਂ ਦੱਸਿਆ ਕਿ ਇਸ ਸਵਾਹ ਕਾਰਨ ਜਿੱਥੇ ਵੱਡਾ ਹਾਦਸਾ ਵਾਪਰ ਸਕਦਾ ਹੈ ਉੱਥੇ ਰਾਹਗੀਰਾਂ ਦੇ ਅੱਖਾਂ 'ਚ ਪਈ ਸਵਾਹ ਸਿਹਤ ਲਈ ਨੁਕਸਾਨ ਦੇਹ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੜਕ ਕਿਨਾਰੇ ਸੁੱਟੀ ਸਵਾਹ ਨੂੰ ਚੁੱਕਵਾ ਕੇ ਸਵਾਹ ਸੁੱਟਣ ਵਾਲੇ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।