ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ
Published : Jun 5, 2020, 9:00 am IST
Updated : Jun 5, 2020, 9:43 am IST
SHARE ARTICLE
Corona Virus
Corona Virus

24 ਘੰਟਿਆਂ ਦੌਰਾਨ ਸੂਬੇ ਵਿਚ 55 ਹੋਰ ਨਵੇਂ ਪਾਜ਼ੇਟਿਵ ਕੇਸ ਆਏ ਹੁਣ ਸਿਰਫ਼ 2 ਜ਼ਿਲ੍ਹੇ ਮਾਨਸਾ ਤੇ ਫ਼ਿਰੋਜ਼ਪੁਰ ਹੀ ਕੋਰੋਨਾ ਮੁਕਤ

ਚੰਡੀਗੜ੍ਹ, 4 ਜੂਨ (ਗੁਰਉਪਦੇਸ਼ ਭੁੱਲਰ) : ਪਿਛਲੇ ਮਹੀਨੇ ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਘਟਣ ਲੱਗਾ ਸੀ ਪਰ ਇਸ ਮਹੀਨੇ ਸੂਬੇ ਵਿਚ ਕੋਰੋਨਾ ਦਾ ਕਹਿਰ ਮੁੜ ਵਧਣ ਲਗਿਆ ਹੈ। ਪਿਛਲੇ ਕਈ ਦਿਨਾਂ ਤੋਂ ਬਹੁਤੇ ਜ਼ਿਲਿ੍ਹਆਂ ਵਿਚ ਕੋਰੋਨਾ ਦੇ ਨਵੇਂ ਕੇਸ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਅੱਜ ਸ਼ਾਮ ਤਕ 39 ਹੋਰ ਨਵੇਂ ਪਾਜ਼ੇਟਿਵ ਕੇਸ ਆਏ ਹਨ। ਇਸ ਤਰ੍ਹਾਂ ਸੂਬੇ ਵਿਚ ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ 2400 ਤੋਂ ਪਾਰ ਚੁੱਕਾ ਹੈ। ਕੁੱਲ 2431 ਪਾਜ਼ੇਟਿਵ ਮਾਮਲੇ ਸ਼ਾਮ ਤਕ ਦਰਜ ਹੋਏ ਹਨ। ਇਸ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਮੁੜ ਕੋਰੋਨਾ ਦਾ ਕੇਂਦਰ ਬਣਿਆ ਹੋਇਆ ਹੈ,

ਜਿਥੇ ਅੱਜ ਵੀ ਸੱਭ ਤੋਂ ਵੱਧ 15 ਪਾਜ਼ੇਟਿਵ ਮਾਮਲੇ ਆਏ ਹਨ। ਅੱਜ ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਬਠਿੰਡਾ, ਰੋਪੜ, ਨਵਾਂ ਸ਼ਹਿਰ, ਸੰਗਰੂਰ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ ਅਤੇ ਜਲੰਧਰ ਜ਼ਿਲਿ੍ਹਆਂ ਵਿਚ ਨਵੇਂ ਪਾਜ਼ੇਟਿਵ ਕੇਸ ਦਰਜ ਹੋਏ ਹਨ। ਇਸ ਸਮੇਂ ਕੁੱਲ ਇਲਾਜ ਅਧੀਨ 325 ਕੇਸਾਂ ’ਚੋਂ 4 ਆਕਸੀਜਨ ਅਤੇ 2 ਵੈਂਟੀਲੇਟਰ ’ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਅੱਜ 14 ਹੋਰ ਕੋਰੋਨਾ ਪੀੜਤ ਠੀਕ ਵੀ ਹੋਏ ਹਨ। ਇਸ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਪਾਜ਼ੇਟਿਵ ਮਰੀਜ਼ਾਂ ਦਾ ਕੁੱਲ ਅੰਕੜਾ 400 ਤੋਂ ਪਾਰ ਹੋ ਚੁੱਕਾ ਹੈ।

ਇਸ ਵਿਚੋਂ 343 ਠੀਕ ਹੋਏ ਹਨ ਅਤੇ 85 ਇਲਾਜ ਅਧੀਨ ਹਨ। ਇਸ ਤੋਂ ਬਾਅਦ ਜ਼ਿਲ੍ਹਾ ਜਲੰਧਰ ਵਿਚ 242 ਕੁੱਲ ਪਾਜ਼ੇਟਿਵ ਮਰੀਜ਼ ਦਰਜ ਹੋਏ ਹਨ, ਜਿਨ੍ਹਾਂ ’ਚੋਂ 216 ਠੀਕ ਹੋਏ ਹਨ ਅਤੇ 38 ਇਲਾਜ ਅਧੀਨ ਹਨ। ਇਸ ਸਮੇਂ ਸਿਰਫ਼ ਜ਼ਿਲ੍ਹਾ ਮਾਨਸਾ ਅਤੇ ਫ਼ਿਰੋਜ਼ਪੁਰ ਹੀ ਕੋਰੋਨਾ ਮੁਕਤ ਹਨ ਜਦ ਕਿ ਪਿਛਲੇ ਮਹੀਨੇ ਕੋਰੋਨਾ ਮੁਕਤ ਜ਼ਿਲਿ੍ਹਆਂ ਦੀ ਗਿਣਤੀ 6 ਤਕ ਰਹੀ ਹੈ। ਕੁੱਲ ਸੈਂਪਲ : 106933
ਪਾਜ਼ੇਟਿਵ : 2415
ਠੀਕ ਹੋਏ : 2043
ਇਲਾਜ ਅਧੀਨ : 325
ਕੁੱਲ ਮੌਤਾਂ : 47

ਗਰਭਵਤੀ ਔਰਤ ਆਈ ਕੋਰੋਨਾ ਪਾਜ਼ੇਟਿਵ
ਸ੍ਰੀ ਮੁਕਤਸਰ ਸਾਹਿਬ (ਰਣਜੀਤ ਸਿੰਘ) : 29 ਮਈ ਨੂੰ ਕੋਰੋਨਾ ਮੁਕਤ ਐਲਾਨੇ ਗਏ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਹੁਣ ਕੋਰੋਨਾ ਦੇ 3 ਸਰਗਰਮ ਮਾਮਲੇ ਹੋ ਗਏ ਹਨ। ਜਾਣਕਾਰੀ ਮੁਤਾਬਕ ਗੁੜਗਾਉਂ ਤੋਂ ਵਾਪਸ ਆਏ ਮਲੋਟ ਵਾਸੀ ਇਕ ਵਿਅਕਤੀ ਅਤੇ ਪਿੰਡ ਤਰਮਾਲਾ ਨਾਲ ਸਬੰਧਤ ਇਕ ਜਨਾਨੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਇਕ ਗਰਭਵਤੀ ਜਨਾਨੀ ਦਾ ਟੈਸਟ ਵੀ ਕੋਰੋਨਾ ਪਾਜ਼ੇਟਿਵ ਆਇਆ ਹੈ, ਇਹ ਜਨਾਨੀ ਵੀ ਮਲੋਟ ਨਾਲ ਸਬੰਧਤ ਹੈ।

ਏਐਸਆਈ ਆਇਆ ਕੋਰੋਨਾ ਦੀ ਲਪੇਟ ’ਚ
ਟਾਂਡਾ ਉੜਮੁੜ, 4 ਜੂਨ (ਬਾਜਵਾ) : ਸੂਬੇ ’ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਦਰਮਿਆਨ ਅੱਜ ਹਲਕਾ ਭੁਲੱਥ ਅਧੀਨ ਪੈਂਦੇ ਪੁਲਿਸ ਥਾਣੇ ਬੇਗੋਵਾਲ ਦਾ ਏ.ਐਸ.ਆਈ. ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਦੱਸ ਦੇਈਏ ਕਿ ਉਕਤ ਏ.ਐਸ.ਆਈ. ਦਸੂਹਾ ਇਲਾਕੇ ਦੇ ਗੋਰਸੀਆਂ ਪਿੰਡ ਦਾ ਵਸਨੀਕ ਹੈ ਅਤੇ ਬੇਗੋਵਾਲ ਥਾਣੇ ’ਚ ਤਾਇਨਾਤ ਹੈ। ਜੋ ਰਾਤ 8 ਵਜੇ ਬੇਗੋਵਾਲ ਥਾਣੇ ਤੋਂ ਡਿਊਟੀ ਕਰ ਕੇ ਘਰ ਗਿਆ ਸੀ। ਹੁਣ ਇਸ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਬੇਗੋਵਾਲ ਸ਼ਹਿਰ ਅਤੇ ਇਲਾਕੇ ਦੇ ਲੋਕ ਖ਼ੌਫ਼ ’ਚ ਹਨ, ਕਿਉਂਕਿ ਪੁਲਿਸ ਇਲਾਕੇ ’ਚ ਕਿਤੇ ਨਾ ਕਿਤੇ ਡਿਊਟੀ ’ਤੇ ਤਾਇਨਾਤ ਰਹਿੰਦੀ ਹੈ।

ਅੰਮ੍ਰਿਤਸਰ ਵਿਚ ਕੋਰੋਨਾ ਦੇ 15 ਮਾਮਲੇ ਆਏ
ਅੰਮ੍ਰਿਤਸਰ, 4 ਜੂਨ (ਪਪ) : ਅੱਜ ਅੰਮ੍ਰਿਤਸਰ ਵਿਚ 15 ਕੋਰੋਨਾ ਪਾਜ਼ੇਟਿਵ ਕੇਸ ਰੀਪੋਰਟ ਹੋਏ ਹਨ। ਜਿਸ ਨਾਲ ਜ਼ਿਲ੍ਹੇ ’ਚ ਕੁਲ ਪਾਜ਼ੇਟਿਵ ਕੇਸਾਂ ਦੀ ਗਿਣਤੀ 420 ਹੋ ਗਈ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿਚ 325 ਮਰੀਜ਼ ਡਿਸਚਾਰਜ ਹੋਏ ਹਨ, 87 ਮਰੀਜ਼ ਇਲਾਜ ਅਧੀਨ ਹਨ ਤੇ 7  ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ।

ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਵਿਅਕਤੀ ਕੋਰੋਨਾ ਪੀੜਤ ਨਿਕਲਿਆ
ਬਰਨਾਲਾ, 4 ਜੂਨ (ਗਰੇਵਾਲ) :  ਨਸ਼ਾ ਤਸਕਰੀ ਦੇ ਦੋਸ਼ ’ਚ ਕੁੱਝ ਦਿਨ ਪਹਿਲਾਂ ਹੀ ਮਲੇਰਕੋਟਲਾ ਤੋਂ ਗਿ੍ਰਫ਼ਤਾਰ ਕੀਤੇ ਜੁਲਫ ਗੌਰ ਅਲੀ ਨਾਂ ਦੇ ਵਿਅਕਤੀ ਦੀ ਮੈਡੀਕਲ ਜਾਂਚ ਦੌਰਾਨ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ। ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੂੰ ਭਾਜੜਾਂ ਪੈ ਗਈਆਂ। ਸਿਹਤ ਵਿਭਾਗ ਨੇ ਇਸ ਦੌਰਾਨ ਸੰਪਰਕ ’ਚ ਆਏ ਐਸ.ਐਸ.ਪੀ., ਐਸ.ਪੀ., ਏ.ਐਸ.ਪੀ. ਅਤੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸਮੇਤ 40 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਇਕਾਂਤਵਾਸ (ਹੋਮ ਕੁਆਰੰਨਟੀਨ) ਕਰ ਕੇ ਉਨ੍ਹਾਂ ਦੇ ਕੋਰੋਨਾ ਸੈਂਪਲ ਲੈਣੇ ਸ਼ੁਰੂ ਕਰ ਦਿਤੇ ਹਨ। ਸਿਵਲ ਸਰਜਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਲੁਧਿਆਣਾ : ਕੋਰੋਨਾ ਦੇ 6 ਹੋਰ ਮਾਮਲੇ 
ਲੁਧਿਆਣਾ, 4 ਜੂਨ (ਅਖਾੜਾ) : ਅੱਜ ਸਵੇਰੇ ਲੁਧਿਆਣਾ ’ਚ ਦੋ ਬੱਚਿਆਂ ਸਮੇਤ ਛੇ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕੀਤੀ। ਇੰਝ ਪੰਜਾਬ ਵਿਚ ਹੁਣ ਤਕ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 2,453 ਹੋ ਗਈ ਹੈ। ਲੁਧਿਆਣਾ ਦੇ ਛਾਉਣੀ ਮੁਹੱਲੇ ਦੇ ਜਿਸ 53 ਸਾਲਾ ਵਿਅਕਤੀ ਪ੍ਰਿਤਪਾਲ ਸਿੰਘ ਦੀ ਬੀਤੀ 29 ਮਈ ਨੂੰ ਕੋਵਿਡ-19 ਕਾਰਨ ਮੌਤ ਹੋ ਗਈ ਸੀ, ਉਸ ਦਾ 19 ਸਾਲਾ ਪੋਤਰਾ ਵੀ ਅੱਜ ਪਾਜ਼ੇਟਿਵ ਪਾਏ ਗਏ 6 ਵਿਅਕਤੀਆਂ ਵਿਚ ਸ਼ਾਮਲ ਹੈ। ਹੁਣ ਤਕ ਛਾਉਣੀ ਮੁਹੱਲੇ ’ਚੋਂ 10 ਕੋਰੋਨਾ ਮਰੀਜ਼ ਪਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮਾਨੇਸਰ ਤੋਂ ਬੀਤੀ 20 ਮਈ ਨੂੰ ਦਿੱਲੀ ਲਾਗੇ ਸਥਿਤ ਮਾਨੇਸਰ ਤੋਂ ਖੰਨਾ ਲਾਗਲੇ ਪਿੰਡ ਬਾਊਪੁਰ (ਮਨੂਪੁਰ) ਪਰਤਿਆ ਜਿਹੜਾ ਵਿਅਕਤੀ ਪਹਿਲਾਂ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ, ਉਸ ਦੇ ਸੰਪਰਕ ਵਿਚ ਆਏ ਚਾਰ ਵਿਅਕਤੀਆਂ ਨੂੰ ਵੀ ਕੋਰੋਨਾ ਵਾਇਰਸ ਦੀ ਲਾਗ ਲੱਗ ਗਈ ਹੈ।
 

ਜਲੰਧਰ : ਚਾਰ ਕੋਰੋਨਾ ਮਰੀਜ਼ ਮਿਲੇ
ਜਲੰਧਰ, 4 ਜੂਨ (ਲੱਕੀ/ਸ਼ਰਮਾ) : ਸ਼ਹਿਰ ’ਚ ਵੀਰਵਾਰ ਸਵੇਰੇ ਕੋਰੋਨਾ ਦੇ 4 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ ਰੋਜ਼ ਗਾਰਡਨ ਦੀ ਇਕ 65 ਸਾਲਾ ਔਰਤ, ਲੰਬਾ ਪਿੰਡ ਦੀ ਇਕ 28 ਸਾਲਾ ਗਰਭਵਤੀ ਔਰਤ, ਲਾਡੋਵਾਲੀ ਰੋਡ, ਪ੍ਰੀਤ ਨਗਰ ਦਾ 29 ਸਾਲਾ ਵਿਅਕਤੀ ਅਤੇ ਟੈਗੋਰ ਨਗਰ ਦਾ ਇਕ 55 ਸਾਲਾ ਵਿਅਕਤੀ ਸ਼ਾਮਲ ਹੈ। ਇਸ ਤੋਂ ਬਾਅਦ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ  270 ਤਕ ਪਹੁੰਚ ਗਈ ਹੈ। 
 

ਪਠਾਨਕੋਟ : ਚਾਰ ਨਵੇਂ ਕੇਸ ਆਏ
ਪਠਾਨਕੋਟ, 4 ਜੂਨ (ਤਜਿੰਦਰ ਸਿੰਘ) : ਜ਼ਿਲ੍ਹਾ ਪਠਾਨਕੋਟ ‘ਚ ਕੋਰੋਨਾ ਦੇ ਚਾਰ ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹਾ ਸਿਹਤ ਵਿਭਾਗ ਨੂੰ ਅੱਜ 123 ਸੈਂਪਲਾਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਜਿਸ ‘ਚ 4 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਕਰਦੇ ਹੋਏ ਸਿਵਲ ਹਸਪਤਾਲ ਦੇ ਐੱਸ.ਐਮ.ਓ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਜੋ 4 ਕੋਰੋਨਾ ਪਾਜ਼ੀਟਿਵ ਮਰੀਜ਼ ਆਏ ਹਨ ਉਨ੍ਹਾਂ ‘ਚ 2 ਕੋਰੋਨਾ ਪਾਜ਼ੀਟਿਵ ਮਰੀਜ਼ ਸਥਾਨਕ ਗਿੱਲ ਐਵੇਨਿਊ ਦੇ ਕੋਰੋਨਾ ਪਾਜ਼ੀਟਿਵ ਆਏ ਮਰੀਜ਼ ਦੇ ਸੰਪਰਕ ‘ਚ ਆਏ ਸਨ। ਇਕ ਮਰੀਜ਼ ਫ਼ੌਜ ਦੇ ਅਧਿਕਾਰੀ ਦੀ ਪਤਨੀ ਹੈ ਅਤੇ ਇਕ ਮਰੀਜ਼ ਸ਼ਾਹਪੁਰ ਕੰਡੀ ਤੋਂ ਪਾਇਆ ਗਿਆ ਹੈ।
 

ਬਠਿੰਡਾ : ਤਿੰਨ ਨਵੇਂ ਮਰੀਜ਼ ਆਏ 
ਬਠਿੰਡਾ, 4 ਜੂਨ (ਸੁਖਜਿੰਦਰ ਮਾਨ) : ਬਠਿੰਡਾ ਵਿਚ ਕੋਰੋਨਾ ਵਾਇਰਸ ਦੇ ਅੱਜ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਪਤਾ ਚਲਿਆ ਹੈ ਕਿ ਉਕਤ ਨਵੇਂ ਮਰੀਜ਼ ਇਕ ਹੀ ਪਰਵਾਰ ਨਾਲ ਸਬੰਧਤ ਹਨ ਤੇ ਬਠਿੰਡਾ ਸ਼ਹਿਰ ਦੇ ਹੀ ਰਹਿਣ ਵਾਲੇ ਹਨ। ਇਨ੍ਹਾਂ ਨਵੇਂ ਮਰੀਜ਼ਾਂ ਦੇ ਨਾਲ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਇਹ ਨਵੇਂ ਮਰੀਜ਼ 1 ਜੂਨ ਨੂੰ ਸ੍ਰੀ ਗੰਗਾਨਗਰ ਤੋਂ ਪਰਤੇ ਸਨ, 2 ਜੂਨ ਨੂੰ ਇਨ੍ਹਾਂ ਦੇ ਨਮੂਨੇ ਲਏ ਗਏ ਸਨ।
 

ਫ਼ਾਜ਼ਿਲਕਾ : ਇਕ ਹੋਰ ਕੇਸ ਦੀ ਪੁਸ਼ਟੀ
ਫ਼ਾਜ਼ਿਲਕਾ, 3 ਜੂਨ (ਪਪ) : ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹਰ ਰੋਜ਼ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਜੋ ਇਕ ਚਿੰਤਾ ਦਾ ਵਿਸ਼ਾ ਹੈ। ਫ਼ਾਜ਼ਿਲਕਾ ਜ਼ਿਲ੍ਹੇ ਤੋਂ ਭੇਜੇ ਗਏ ਨਮੂਨਿਆਂ ’ਚੋਂ ਇਕ 45 ਸਾਲਾਂ ਮਹਿਲਾ ਦੀ ਰੀਪਰੋਟ ਪਾਜ਼ੇਟਿਵ ਆਈ ਹੈ। ਮਹਿਲਾ ਦੀ ਰੀਪੋਰਟ ਪਾਜ਼ੇਟਿਵ ਆਉਣ ਨਾਲ ਹੁਣ ਜ਼ਿਲੇ ’ਚ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ ਤਿੰਨ ਹੋ ਗਈ ਹੈ। 
 

ਰੂਪਨਗਰ : ਇਕ ਹੋਰ ਕੋਰੋਨਾ ਪਾਜ਼ੇਟਿਵ
ਰੂਪਨਗਰ, 4 ਜੂਨ (ਭੰਗੂੁ) : ਰੂਪਨਗਰ ’ਚ ਅੱਜ ਇਕ ਹੋਰ ਵਿਅਕਤੀ ਦੀ ਕੋਰੋਨਾ ਵਾਇਰਸ ਰੀਪੋਰਟ ਪਾਜ਼ੇਟਿਵ ਆਈ ਹੈ ਜੋ ਦਿੱਲੀ ਤੋਂ ਜਹਾਜ਼ ਰਾਹੀਂ ਵਾਇਆ ਚੰਡੀਗੜ੍ਹ 2 ਜੂਨ ਨੂੰ ਰੂਪਨਗਰ ਪੁੱਜਾ ਸੀ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦਸਿਆ ਕਿ 23 ਵਰਿ੍ਹਆਂ ਦਾ ਇਹ ਨੌਜਵਾਨ ਲਖਵਿੰਦਰਾ ਐਨਕਲੇਵ ਰੂਪਨਗਰ ਦਾ ਰਹਿਣ ਵਾਲਾ ਹੈ ਜੋ ਦਿੱਲੀ ਤੋਂ ਆਉਂਦੇ ਸਾਰ ਹੀ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਘਰ ਵਿਚ ਇਕਾਂਤਵਾਸ ਸੀ ਜਿਸ ਨੂੰ ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਭੇਜ ਦਿਤਾ ਹੈ ਅਤੇ ਉਸ ਦੇ ਮਾਤਾ ਜੀ ਦਾ ਵੀ ਸੈਂਪਲ ਲਿਆ ਗਿਆ ਹੈ।
 

ਨਵਾਂਸ਼ਹਿਰ : ਮਿਲਿਆ ਇਕ ਹੋਰ ਕੇਸ
ਨਵਾਂਸ਼ਹਿਰ, 4 ਜੂਨ (ਅਮਰੀਕ ਸਿੰਘ) - ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦਸਿਆ ਕਿ ਅੱਜ ਸਵੇਰੇ ਜ਼ਿਲ੍ਹੇ ਵਿਚ ਇਕਾਂਤਵਾਸ ਵਿਚ ਰੱਖੇ ਕੁਵੈਤ ਤੋਂ ਵਾਪਸ ਆਏ ਇਕ ਵਿਅਕਤੀ ਜੋ ਕਿ ਰਾਹੋਂ ਨਾਲ ਸਬੰਧਤ ਹੈ, ਦਾ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਬਾਅਦ ਉਸ ਨੂੰ ਢਾਹਾਂ ਕਲੇਰਾਂ ਆਈਸੋਲੇਸ਼ਨ ਸੁਵਿਧਾ ’ਚ ਤਬਦੀਲ ਕੀਤਾ ਗਿਆ। ਉਨ੍ਹਾਂ ਦਸਿਆ ਕਿ ਅੱਜ ਦੇ ਇਸ ਕੇਸ ਨੂੰ ਮਿਲਾ ਕੇ ਜ਼ਿਲ੍ਹੇ ਵਿਚ ਹੁਣ ਤਕ 106 ਪਾਜ਼ੇਟਿਵ ਮਾਮਲੇ ਆ ਚੁੱਕੇ ਹਨ, ਜਿਨ੍ਹਾਂ ’ਚੋਂ ਇਕ ਦੀ ਮੌਤ ਹੋ ਚੁੱਕੀ ਹੈ, 101 ਠੀਕ ਹੋ ਕੇ ਘਰ ਜਾ ਚੁੱਕੇ ਹਨ। ਉਨ੍ਹਾਂ ਦਸਿਆ ਕਿ ਇਸ ਵੇਲੇ ਜ਼ਿਲ੍ਹੇ ’ਚ 4 ਐਕਟਿਵ ਮਾਮਲੇ ਹਨ, ਜਿਨ੍ਹਾਂ ਨੂੰ ਢਾਹਾਂ ਕਲੇਰਾਂ ’ਚ ਰਖਿਆ ਹੋਇਆ ਹੈ। 
 

ਗੁਰਦਾਸਪੁਰ : ਇਕ ਦੀ ਰੀਪੋਰਟ ਪਾਜ਼ੇਟਿਵ
ਗੁਰਦਾਸਪੁਰ, 4 ਜੂਨ (ਅਨਮੋਲ ਸਿੰਘ) : ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਕੋਰੋਨਾ ਦੇ ਵਧਦੇ ਮਰੀਜ਼ਾਂ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਅੱਜ ਇਕ ਵਿਅਕਤੀ ਜੋ ਕਾਦਰੀ ਮੁਹੱਲਾ ਗੁਰਦਾਸਪੁਰ ਦਾ ਵਸਨੀਕ ਹੈ ਅਤੇ ਬੀਤੇ ਦਿਨੀਂ ਕੁਵੈਤ ਵਿਚੋਂ ਆਇਆ ਸੀ, ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ 4391 ਸ਼ੱਕੀ ਮਰੀਜਾਂ ਦੇ ਲਏ ਗਏ ਸੈਂਪਲਾਂ ਵਿਚੋਂ 3824  ਮਰੀਜ਼ਾਂ ਦੀ ਰੀਪੋਰਟ ਨੈਗਟਿਵ ਆਈ ਹੈ, 145 ਕੋਰੋਨਾ ਪੀੜਤ ਅਤੇ 424 ਰੀਪੋਰਟਾਂ ਪੈਂਡਿੰਗ ਹਨ। 
 

ਪਟਿਆਲਾ : ਇਕ ਹੋਰ ਕੋਰੋਨਾ ਪਾਜ਼ੇਟਿਵ
ਪਟਿਆਲਾ, 4 ਜੂਨ (ਤੇਜਿੰਦਰ ਫ਼ਤਿਹਪੁਰ) : ਜ਼ਿਲ੍ਹੇ ਵਿਚ ਇਕ ਹੋਰ ਕੋਰੋਨਾ ਪਾਜ਼ੇਟਿਵ ਕੇਸ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਜਾਣਕਾਰੀ ਦਿੰਦੇ ਦਸਿਆ ਕਿ ਬੀਤੇ ਦਿਨੀ ਕੋਵਿਡ ਜਾਂਚ ਲਈ ਭੇਜੇ ਸੈਂਪਲਾਂ ਵਿਚੋਂ 660 ਸੈਂਪਲਾਂ ਵਿਚੋਂ 334 ਸੈਂਪਲਾਂ ਦੀ ਪ੍ਰਾਪਤ ਹੋਈ ਰੀਪੋਰਟ ਵਿਚੋਂ 332 ਸੈਂਪਲਾਂ ਦੀ ਰੀਪੋਰਟ ਕੋਵਿਡ ਨੈਗੇਟਿਵ ਅਤੇ 2 ਕੋਵਿਡ ਪਾਜ਼ੇਟਿਵ ਆਈ ਹੈ ਬਾਕੀ ਸੈਂਪਲਾ ਦੀ ਰੀਪੋਰਟ ਦੇਰ ਰਾਤ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦਸਿਆ ਕਿ ਅੱਜ ਆਇਆ ਪਾਜ਼ੇਟਿਵ ਕੇਸ ਨਾਭਾ ਸ਼ਹਿਰ ਦਾ ਰਹਿਣ ਵਾਲਾ 17 ਸਾਲਾ ਨੌਜਵਾਨ ਜੋ ਕਿ ਬਾਹਰਲੇ ਰਾਜ ਤੋਂ ਮੁੜਿਆ ਸੀ ਅਤੇ ਬਾਹਰੀ ਰਾਜ ਤੋਂ ਆਉਣ ਕਾਰਣ ਉਸ ਦਾ ਕੋਵਿਡ ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ, ਜੋ ਕਿ ਕੋਰੋਨਾ ਪਾਜ਼ੇਟਿਵ ਆਇਆ ਹੈ। 
 

ਖੰਨਾ : ਚਾਰ ਕੋਰੋਨਾ ਮਾਮਲੇ ਆਏ
ਖੰਨਾ, 4ਜੂਨ (ਏ.ਐਸ.ਖੰਨਾ) : ਲੁਧਿਆਣਾ ਦੇ ਓਸਵਾਲ ਹਸਪਤਾਲ ਵਿਚ ਕੰਮ ਕਰ ਰਹੇ ਖੰਨਾ ਦੇ ਡਾਕਟਰ ਪਤੀ ਪਤਨੀ ਦੇ ਕਰੋਨਾ ਪੋਜਿਟਿਵ ਆਉਣ ਤੋ ਬਾਅਦ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਚਾਰ ਵਿਆਕਤੀ  ਪਾਜ਼ੇਟਿਵ ਪਾਏ ਗਏ ਹਨ। ਐਸ.ਐਮ.ਓ. ਰਜਿੰਦਰ ਸਿੰਘ ਗੁਲਾਟੀ ਨੇ ਦਸਿਆ ਕਿ ਲੁਧਿਆਣਾ ਵਿਚ ਕੰਮ ਕਰ ਰਹੇ ਡਾਕਟਰ ਦੇ ਖੰਨਾ ਵਾਸੀ 68 ਸਾਲ ਦੇ ਡਾਕਟਰ ਪਿਤਾ, 66 ਸਾਲ ਦੀ ਮਾਤਾ ਪਿੰਡ ਮਾਨੂੰਪੁਰ ਵਾਸੀ ਡਰਾਇਵਰ ਅਤੇ ਇਕ 17ਸਾਲ ਦੀ ਨੌਕਰ ਲੜਕੀ ਵੀ ਕੋਰੋਨਾ ਪਾਜ਼ੇਟਿਵ  ਆਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM
Advertisement