
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ.
ਫਰੀਦਕੋਟ: ਫਰੀਦਕੋਟ ਦੇ ਨਾਲ ਲਗਦੇ ਪਿੰਡ ਟਹਿਣਾਂ ਵਿਚ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਕੁੱਝ ਹਥਿਆਬੰਦ ਲੁਟੇਰੇ ਗੰਨ ਪੁਆਇੰਟ 'ਤੇ ਇੰਡਸਇੰਡ ਬੈਂਕ ਵਿਚੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ।
Bank
ਦਰਅਸਲ ਬੈਂਕ ਮੁਲਾਜ਼ਮ ਰੋਜ਼ਾਨਾ ਦੀ ਤਰ੍ਹਾਂ ਬੈਂਕ ਵਿਚ ਅਪਣਾ ਕੰਮ ਕਰ ਰਹੇ ਸਨ ਕਿ ਇੰਨੇ ਨੂੰ ਕੁੱਝ ਹਥਿਆਰਬੰਦ ਲੁਟੇਰੇ ਬੈਂਕ ਵਿਚ ਦਾਖ਼ਲ ਹੋਏ, ਜਿਨ੍ਹਾਂ ਨੇ ਆਉਂਦਿਆਂ ਹੀ ਮੁਲਾਜ਼ਮਾਂ 'ਤੇ ਗੰਨਾਂ ਤਾਣ ਲਈਆਂ।
photo
ਇਸ ਦੌਰਾਨ ਉਨ੍ਹਾਂ ਬੈਂਕ ਮੈਨੇਜਰ ਨੂੰ ਜ਼ਖਮੀ ਵੀ ਕਰ ਦਿੱਤਾ ਅਤੇ ਬੈਂਕ ਵਿਚੋਂ 3 ਲੱਖ 43 ਹਜ਼ਾਰ ਰੁਪਏ, 3 ਮੋਬਾਇਲ ਫ਼ੋਨ ਅਤੇ ਮਹਿਲਾ ਮੁਲਾਜ਼ਮ ਦੀ ਸੋਨੇ ਦੀ ਚੈਨੀ ਲੈ ਕੇ ਫ਼ਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਟੀਮ ਮੌਕੇ 'ਤੇ ਪੁੱਜ ਗਈ।
police
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਅਧਿਕਾਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਨੇ ਇਸ ਦੌਰਾਨ ਬੈਂਕ ਦੇ ਮੈਨੇਜਰ ਨਾਲ ਕੁੱਟਮਾਰ ਵੀ ਕੀਤੀ।
Investigation
ਇਸ ਮੌਕੇ ਮਾਮਲੇ ਦੀ ਜਾਂਚ ਲਈ ਪੁੱਜੇ ਐਸਪੀ ਇਨਵੈਸਟੀਗੇਸ਼ਨ ਫਰੀਦਕੋਟ ਸੇਵਾ ਸਿੰਘ ਮੱਲ੍ਹੀ ਨੇ ਕਿਹਾ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਲੁੱਟ ਦੇ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।
Investigation
ਦੱਸ ਦਈਏ ਕਿ ਇਸ ਦੌਰਾਨ ਬੈਂਕ ਵਿਚ ਨਾ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਸੀ ਅਤੇ ਨਾ ਹੀ ਕੋਈ ਸੁਰੱਖਿਆ ਕਰਮੀ ਤਾਇਨਾਤ ਕੀਤਾ ਹੋਇਆ ਸੀ।
ਪਰ ਫਿਰ ਵੀ ਪੁਲਿਸ ਵੱਲੋਂ ਆਸਪਾਸ ਦੇ ਇਲਾਕਿਆਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ। ਖ਼ੈਰ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤਕ ਲੁਟੇਰਿਆਂ ਨੂੰ ਫੜਨ ਵਿਚ ਕਾਮਯਾਬ ਹੁੰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ