
ਜੈਪੁਰ ਗੋਲਡਨ ਹਸਪਤਾਲ ਵਿਚ ਹੋਈਆਂ ਮੌਤਾਂ ਦੀ ਸੀਬੀਆਈ ਜਾਂਚ ਦੀ ਮੰਗ ’ਤੇ ਕੇਂਦਰ ਤੇ ਦਿੱਲੀ ਤੋਂ ਜਵਾਬ ਤਲਬ
ਨਵੀਂ ਦਿੱਲੀ, 4 ਜੂਨ : ਦਿੱਲੀ ਉੱਚ ਅਦਾਲਤ ਨੇ ਆਕਸੀਜਲ ਦੀ ਕਥਿਤ ਘਾਟ ਕਾਰਨ ਅਪ੍ਰੈਲ ਵਿਚ ਇਥੇ ਜੈਪੁਰ ਗੋਲਡਨ ਹਸਪਤਾਲ ਵਿਚ ਕੋਰੋਨਾ ਦੇ 21 ਮਰੀਜ਼ਾਂ ਦੀ ਮੌਤ ਦੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਬੇਨਤੀ ਵਾਲੀ ਪਟੀਸ਼ਨ ’ਤੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਸ਼ੁਕਰਵਾਰ ਨੂੰ ਅਪਣਾ ਰੁਖ਼ ਸਾਫ਼ ਕਰਨ ਦੇ ਹੁਕਮ ਦਿਤੇ। ਜੱਜ ਰੇਖਾ ਪੱਲੀ ਨੇ ਕੇਂਦਰੀ ਗ੍ਰਹਿ ਅਤੇ ਸਿਹਤ ਮੰਤਰਾਲਿਆਂ ਅਤੇ ਦਿੱਲੀ ਸਰਕਾਰ ਨੂੰ ਅਪੀਲ ’ਤੇ 20 ਅਗੱਸਤ ਤਕ ਅਪਣੇ ਅਪਣੇ ਜਵਾਬ ਦੇਣ ਲਈ ਕਿਹਾ ਗਿਆ ਹੈ। ਇਹ ਅਪੀਲ 23 ਅਪ੍ਰੈਲ ਅਤੇ 24 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਜਾਨ ਗਵਾਉਣ ਵਾਲੇ ਕੁੱਝ ਮਰੀਜ਼ਾਂ ਦੇ ਪ੍ਰਵਾਰਾਂ ਨੇ ਦਾਖ਼ਲ ਕੀਤੀ ਹੈ।
ਅਦਾਲਤ ਨੇ ਦਿੱਲੀ ਸਰਕਾਰ ਨੂੰ ਪੁਛਿਆ ਕਿ ਉਹ ਉਨ੍ਹਾਂ ਪ੍ਰਵਾਾਰਾਂ ਦਾ ਕਿਵੇਂ ਖ਼ਿਆਲ ਰਖੇਗੀ ਜਿਨ੍ਹਾਂ ਦੇ ਕਮਾਉਣ ਵਾਲੇ ਮੈਂਬਰਾਂ ਦੀ ਮੌਤ ਹੋ ਗਈ ਜਾਂ ਜੋ ਬੱਚੇ ਯਤੀਮ ਹੋ ਗਏ। ਦਿੱਲੀ ਸਰਕਾਰ ਦੇ ਵਕੀਲ ਨੇ ਕਿਹਾ ਕਿ ਅਜਿਹੇ ਪ੍ਰਵਾਰਾਂ ਦੇ ਕਲਿਆਣ ਜਾਂ ਕਾਊਂਸÇਲੰਗ ਲਈ ਕੁੱਝ ਯੋਜਨਾਵਾਂ ਹਨ ਅਤੇ ਉਨ੍ਹਾਂ ਨੂੰ ਅਦਾਲਤ ਅੱਗੇ ਰੱਖਣ ਲਈ ਕੁੱਝ ਸਮਾਂ ਮੰਗਿਆ। ਵਕੀਲ ਉਤਸਵ ਬੈਂਸ ਰਾਹੀਂ ਦਾਖ਼ਲ ਅਪੀਲ ਵਿਚ ਦਲੀਲ ਦਿਤੀ ਗਈ ਕਿ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਪੂਰਤੀ ਦੀ ਘਾਟ ਕਾਰਨ ਸਾਹ ਲੈਣ ਵਿਚ ਦਿੱਕਤ ਕਾਰਨ ਹੋਈ ਨਾ ਕਿ ਹੋਰ ਗੰਭੀਰ ਬੀਮਾਰੀਆਂ ਕਾਰਨ, ਜਿਵੇਂ ਕਿ ਦਿੱਲੀ ਸਰਕਾਰ ਦੀ ਕਮੇਟੀ ਨੇ ਅਪਣੀ ਰਿਪੋਰਟ ਵਿਚ ਕਿਹਾ ਹੈ। ਅਪੀਲਕਰਤਾ ਨੇ ਦਾਅਵਾ ਕੀਤਾ ਕਿ ਕਮੇਟੀ ਨੇ ਗ਼ਲਤ ਰਿਪੋਰਟ ਪੇਸ਼ ਕੀਤੀ ਹੈ। (ਪੀਟੀਆਈ)
ਦਲੀਲ ਦਿਤੀ ਗਈ ਕਿ ਜ਼ਿਆਦਾਤਰ ਲੋਕ ਠੀਕ ਹੋ ਰਹੇ ਸਨ ਕਿਉਂਕਿ ਉਹ ਇਸ ਬਾਰੇ ਪ੍ਰਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੰਦੇ ਰਹਿੰਦੇ ਸਨ।