Mohali News : ਮਾਈ ਭਾਗੋ ਇੰਸਟੀਚਿਊਟ ਦੀਆਂ ਚਾਰ ਮਹਿਲਾ ਕੈਡਿਟਾਂ ਦੀ ਵੱਕਾਰੀ ਰੱਖਿਆ ਅਕੈਡਮੀਆਂ ਲਈ ਹੋਈ ਚੋਣ
Published : Jun 5, 2025, 7:43 pm IST
Updated : Jun 5, 2025, 7:43 pm IST
SHARE ARTICLE
ਮਾਈ ਭਾਗੋ ਇੰਸਟੀਚਿਊਟ ਦੀਆਂ ਚਾਰ ਮਹਿਲਾ ਕੈਡਿਟਾਂ ਦੀ ਵੱਕਾਰੀ ਰੱਖਿਆ ਅਕੈਡਮੀਆਂ ਲਈ ਹੋਈ ਚੋਣ
ਮਾਈ ਭਾਗੋ ਇੰਸਟੀਚਿਊਟ ਦੀਆਂ ਚਾਰ ਮਹਿਲਾ ਕੈਡਿਟਾਂ ਦੀ ਵੱਕਾਰੀ ਰੱਖਿਆ ਅਕੈਡਮੀਆਂ ਲਈ ਹੋਈ ਚੋਣ

Mohali News : ਇਨ੍ਹਾਂ ਕੈਡਿਟਾਂ ਦੀ ਸ਼ਾਨਦਾਰ ਪ੍ਰਾਪਤੀ ਹੋਰ ਲੜਕੀਆਂ ਨੂੰ ਵੀ ਰੱਖਿਆ ਸੇਵਾਵਾਂ ’ਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗੀ: ਅਮਨ ਅਰੋੜਾ

ਮਾਈ ਭਾਗੋ ਇੰਸਟੀਚਿਊਟ ਦੀਆਂ 4 ਮਹਿਲਾ ਕੈਡਿਟਾਂ ਦੀ ਵੱਕਾਰੀ ਰੱਖਿਆ ਅਕੈਡਮੀਆਂ ਲਈ ਹੋਈ ਚੋਣ

ਇਨ੍ਹਾਂ ਕੈਡਿਟਾਂ ਦੀ ਸ਼ਾਨਦਾਰ ਪ੍ਰਾਪਤੀ ਹੋਰ ਲੜਕੀਆਂ ਨੂੰ ਵੀ ਰੱਖਿਆ ਸੇਵਾਵਾਂ ’ਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗੀ: ਅਮਨ ਅਰੋੜਾ

 

Punajb News in Punjabi : ਪੰਜਾਬ ਦੀਆਂ ਲੜਕੀਆਂ ਨੂੰ ਹੋਰ ਸਸ਼ਕਤ ਅਤੇ ਸਮਰੱਥ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਐਸ.ਏ.ਐਸ. ਨਗਰ (ਮੋਹਾਲੀ) ਦੀਆਂ ਚਾਰ ਕੈਡਿਟਾਂ ਰੱਖਿਆ ਸੇਵਾਵਾਂ ਸਬੰਧੀ ਵੱਕਾਰੀ ਪ੍ਰੀ-ਕਮਿਸ਼ਨ ਸਿਖਲਾਈ ਅਕੈਡਮੀਆਂ ਲਈ ਚੁਣੀਆਂ ਗਈਆਂ ਹਨ। ਚੁਣੀਆਂ ਗਈਆਂ ਇਹ ਕੈਡਿਟਾਂ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ), ਏਅਰ ਫੋਰਸ ਅਕੈਡਮੀ, ਇੰਡੀਅਨ ਨੇਵਲ ਅਕੈਡਮੀ ਅਤੇ ਆਫਿਸਰਜ਼ ਟ੍ਰੇਨਿੰਗ ਅਕੈਡਮੀ ਵਿੱਚ ਜੁਆਇਨ ਕਰਨਗੀਆਂ।

ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਨੈਨਸੀ, ਜੋ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਜੁਆਇਨ ਕਰਨ ਜਾ ਰਹੀ ਹੈ, ਪੰਜਾਬ ਦੇ ਇੱਕ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰਿੰਸੀਪਲ ਸਵਰਨਜੀਤ ਕੌਰ ਨਿੱਝਰ ਦੀ ਧੀ ਹੈ। ਨਿਸ਼ਾ, ਜੋ ਇੰਡੀਅਨ ਨੇਵਲ ਅਕੈਡਮੀ ਵਿੱਚ ਜੁਆਇਨ ਕਰਨ ਜਾ ਰਹੀ ਹੈ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੀਨੀਅਰ ਸਹਾਇਕ ਦਿਨੇਸ਼ ਚੰਦਰ ਦੀ ਧੀ ਹੈ। ਚੇਨੱਈ ਵਿੱਚ ਆਫਿਸਰਜ਼ ਟ੍ਰੇਨਿੰਗ ਅਕੈਡਮੀ ਵਿੱਚ ਜੁਆਇਨ ਕਰਨ ਜਾ ਰਹੀ ਕੈਡਿਟ ਦੀਕਸ਼ਾ ਪਠਾਨਕੋਟ ਵਾਸੀ ਕਾਰੋਬਾਰੀ ਸ੍ਰੀ ਪਵਨ ਕੁਮਾਰ ਦੀ ਧੀ ਹੈ। ਇਸੇ ਤਰ੍ਹਾਂ ਏਅਰ ਫੋਰਸ ਅਕੈਡਮੀ ਦੀ ਫਲਾਇੰਗ ਬ੍ਰਾਂਚ ਲਈ ਚੁਣੀ ਗਈ ਹਰਸਿਮਰਤ ਕੌਰ ਬਿਆਸ ਤੋਂ ਭਾਰਤੀ ਫੌਜ ਦੇ ਸਾਬਕਾ ਸੂਬੇਦਾਰ ਰਵਿੰਦਰਜੀਤ ਸਿੰਘ ਦੀ ਧੀ ਹੈ।

ਇਨ੍ਹਾਂ ਚੁਣੀਆਂ ਗਈਆਂ ਮਹਿਲਾ ਕੈਡਿਟਾਂ ਨੂੰ ਵਧਾਈ ਦਿੰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਕੈਡਿਟਾਂ ਦੀ ਸ਼ਾਨਦਾਰ ਪ੍ਰਾਪਤੀ ਪੰਜਾਬ ਦੀਆਂ ਹੋਰ ਧੀਆਂ ਨੂੰ ਵੀ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਵਜੋਂ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗੀ।

ਦੇਸ਼ ਦੀ ਸੇਵਾ ਕਰਨ ਦੀ ਇੱਛਾ ਰੱਖਣ ਵਾਲੀਆਂ ਲੜਕੀਆਂ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਲ 2023 ਵਿੱਚ ਮਾਈ ਭਾਗੋ ਏਐਫਪੀਆਈ ਵਿਖੇ ਕੁੜੀਆਂ ਲਈ ਐਨਡੀਏ ਪ੍ਰੈਪਰੇਟਰੀ ਵਿੰਗ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਸੰਸਥਾ ਬਿਨਾਂ ਸ਼ੱਕ ਪੰਜਾਬ ਦਾ ਮਾਣ ਹੈ।

ਇਨ੍ਹਾਂ ਚਾਰ ਮਹਿਲਾ ਕੈਡਿਟਾਂ ਦੇ ਪ੍ਰੀ-ਕਮਿਸ਼ਨ ਟ੍ਰੇਨਿੰਗ ਅਕੈਡਮੀਆਂ ਲਈ ਚੁਣੇ ਜਾਣ 'ਤੇ ਖੁਸ਼ੀ ਪ੍ਰਗਟ ਕਰਦਿਆਂ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ, ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ.ਵੀ.ਐਸ.ਐਮ. (ਸੇਵਾਮੁਕਤ) ਨੇ ਕਿਹਾ ਕਿ ਇਸ ਨਾਲ ਪੰਜਾਬ ਦੀਆਂ ਹੋਰ ਧੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਬਣਾਉਣ ਸਬੰਧੀ ਕੀਤੇ ਜਾ ਰਹੇ ਉਨ੍ਹਾਂ ਦੇ ਯਤਨਾਂ ਨੂੰ ਬਲ ਮਿਲੇਗਾ। ਉਨ੍ਹਾਂ ਨੇ ਲੈਡੀ ਕੈਡਿਟਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਆਪਣੀ ਸਿਖਲਾਈ ਅਤੇ ਭਵਿੱਖ ਦੀਆਂ ਭੂਮਿਕਾਵਾਂ ਵਿੱਚ ਪੰਜਾਬ ਅਤੇ ਦੇਸ਼ ਦਾ ਨਾਂਅ ਰੌਸਨ ਕਰਨਗੀਆਂ।

(For more news apart from  Four female cadets from Mai Bhago Institute selected for prestigious defence academies  News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰੱਬ ਅਜਿਹੀ ਭੈੜੀ ਨੂੰਹ ਕਿਸੇ ਨੂੰ ਨਾ ਦੇਵੇ, ਮੁੰਡੇ ਨੇ ਘਰ ਵੇਚ ਕੇ ਪਤਨੀ ਨੂੰ ਭੇਜਿਆ ਸੀ ਵਿਦੇਸ਼

01 Jun 2025 3:18 PM

ਵੱਡੀ ਖ਼ਬਰ: 'India ਨੇ ਲੜਾਕੂ ਜਹਾਜ਼ ਗੁਆਏ', CDS ਨੇ ਕਬੂਲੀ ਗੱਲ, ਬਿਆਨ 'ਤੇ ਸਿਆਸੀ ਬਵਾਲ, LIVE

01 Jun 2025 3:17 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 28/05/2025

28 May 2025 8:59 PM

Corona ਕਾਰਨ ਹੋਈਆਂ 13 ਮੌਤਾਂ, ਜਾਨਲੇਵਾ ਕੋਰੋਨਾ ਤੋਂ ਕਿਵੇਂ ਹੋਵੇ ਬਚਾਅ ? 0172-4634590 'ਤੇ ਕਾਲ ਕਰਕੇ ਦਿਓ ਰਾਇ

28 May 2025 8:55 PM

Thar Constable Amandeep ਦੀ Arrest 'ਤੇ Afsana Khan ਦੀ Sister Raftaar ਦਾ ਵੱਡਾ ਬਿਆਨ।Exclusive interview

28 May 2025 4:09 PM
Advertisement