84 ਦੇ ਹਮਲੇ ਬਾਰੇ ਗੋਪਾਲ ਸਿੰਘ ਸਿੱਧੂ ਨੇ ਖੁੱਲ੍ਹ ਕੇ ਕੀਤੀ ਗੱਲਬਾਤ

By : JUJHAR

Published : Jun 5, 2025, 1:42 pm IST
Updated : Jun 5, 2025, 1:42 pm IST
SHARE ARTICLE
Gopal Singh Sidhu spoke openly about the 1984 attacks
Gopal Singh Sidhu spoke openly about the 1984 attacks

ਕਿਹਾ, ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਹੋਣਾ ਹੀ ਸੀ ਚਾਹੇ ਸੰਤ ਉਥੇ ਨਾ ਹੁੰਦੇ

ਜੂਨ 84 ਦੀ ਗੱਲ ਹੁੰਦੀ ਹੈ ਤਾਂ ਹਰ ਸਾਲ ਵਾਦ-ਵਿਵਾਦ ਪੰਥਕ ਤੌਰ ’ਤੇ  ਹੁੰਦੇ ਹਨ। ਇਸ ਵਾਰ ਵੀ ਵਿਵਾਦ ਹੋ ਰਹੇ ਹਨ। ਕਈ ਵਾਰ ਵੱਖ-ਵੱਖ ਲੋਕਾਂ ਦੇ ਵਿਚਾਰ ਵੀ ਸਾਹਮਣੇ ਆਉਂਦੇ ਹਨ। ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਉਸ ਸਮੇਂ ਹੋਇਆ ਕੀ ਸੀ। ਕਿਉਂ ਦਰਬਾਰ ਸਾਹਿਬ ਤੇ ਸੰਤ ਭਿੰਡਰਾਂਵਾਲਾ ’ਤੇ ਹਮਲਾ ਕੀਤਾ ਗਿਆ, ਕੀ ਇਸ ਹਮਲੇ ਤੋਂ ਬਚਿਆ ਜਾ ਸਕਦਾ ਸੀ। ਇਸ ਘਟਨਾ ਬਾਰੇ ਵੱਖ-ਵੱਖ ਲੇਖਕਾਂ ਨੇ ਵੀ ਲਿਖਿਆ ਹੈ। ਇਸ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਗੋਪਾਲ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਇਤਿਹਾਸ ਬਾਰੇ ਜੋ ਵੀ ਬੋਲਣਾ ਹੋਵੇ ਉਹ ਸੱਚ ਬੋਲਣਾ ਚਾਹੀਦਾ ਹੈ।

ਜਿਹੜੀਆਂ ਵੀ ਅਫ਼ਸਰਾਂ ਵਲੋਂ ਕਿਤਾਬਾਂ ਲਿਖਿਆਂ ਹੋਈਆਂ ਹਨ ਉਹ ਇਕ ਤਰਫ਼ਾ ਲਿਖਿਆਂ ਹੋਈਆਂ ਹਨ। ਰਹੀ ਗੱਲ 1984 ਦੀ, ਉਸ ਸਮੇਂ ਸੰਤ ਭਿੰਡਰਾਂਵਾਲੇ ਕਦੇ ਵੀ ਲੜਾਈ ਨਹੀਂ ਚਾਹੁੰਦੇ ਸਨ। ਇਸ ਘਟਨਾ ਤੋਂ ਪਹਿਲਾਂ ਉਤਰਾਖੰਡ ਤੇ ਰਾਜਸਥਾਨ ਵਿਚ ਮਾਡਲ ਬਣਉਂਦੇ ਸੀ ਤੇ ਉਸ ਨੂੰ ਤੋੜ ਦਿੰਦੇ ਸੀ। ਇਸ ਹਮਲੇ ਲਈ ਇਕ ਸਾਲ ਤੋਂ ਤਿਆਰੀ ਕੀਤੀ ਜਾ ਰਹੀ ਸੀ। ਸੰਤ ਭਿੰਡਰਾਂਵਾਲਾ ਉਥੇ ਹੁੰਦਾ ਜਾਂ ਨਾ ਹੁੰਦਾ ਹਮਲਾ ਤਾਂ ਹੋਣਾ ਹੀ ਸੀ। ਇਸ ਹਮਲੇ ਲਈ ਪਹਿਲਾਂ ਰਸ਼ੀਆ ਤੋਂ ਮਦਦ ਮੰਗੀ ਗਈ ਸੀ ਤੇ ਇਹ ਹਮਲਾ ਉਨ੍ਹਾਂ ਨੇ ਨਾਲ ਮਿਲਕੇ ਕਰਵਾਇਆ ਸੀ।

ਸਾਨੂੰ ਦਸਿਆ ਗਿਆ ਹੈ ਕਿ ਫ਼ੌਜਾਂ ਜਾਂ ਸਰਕਾਰ ਨੇ ਉਸ ਸਮੇਂ ਸੰਤਾਂ ਨੂੰ ਕਿਹਾ ਸੀ ਕੀ ਤੁਸੀਂ ਬਾਹਰ ਆ ਜਾਉ। ਅੱਜ ਤਕ ਕਿਸੇ ਨੇ ਇਸ ਦਾ ਲਿਖਤੀ ਸਬੂਤ ਦਿਤਾ ਹੈ ਕਿ ਸੰਤਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਬਾਹਰ ਆ ਜਾਉ ਅਸੀਂ ਤੁਹਾਡੇ ਤੋਂ ਪੁੱਛਗਿਛ ਕਰਨੀ ਹੈ ਜਾਂ ਫਿਰ ਸੰਤਾਂ ਨੇ ਕਿਹਾ ਹੋਵੇ ਕਿ ਮੈਂ ਬਹਰ ਨਹੀਂ ਆਉਂਦਾ ਤੁਸੀਂ ਕਰ ਲਉ ਜੋ ਕਰਨਾ। ਫਰਵਰੀ 1984 ਵਿਚ ਪਾਣੀਪਤ ਵਿਚ ਗੁਰਦੁਆਰਾ ਸਾਹਿਬ ਵਿਚ ਕੋਈ ਵਿਵਾਦ ਪੈਦਾ ਹੋਇਆ ਸੀ। ਜਿਥੇ ਸਰਬ ਧਰਮ ਨੂੰ ਲੈ ਕੇ ਇਕ ਮਾਰਚ ਕੱਢਿਆ ਗਿਆ ਸੀ। ਜਿਸ ਤੋਂ ਬਾਅਦ ਤੜਕ ਸਾਰ ਪਾਣੀਪਤ ਦੇ ਗੁਰਦੁਆਰਾ ਸਾਹਿਬ ’ਤੇ ਹਮਲਾ ਕਰ ਦਿਤਾ ਗਿਆ।

ਇਸ ਤੋਂ ਬਾਅਦ ਦੁਬਾਰ ਸਾਹਿਬ ਵਿਚ ਆਪਣੀ ਸੁਰੱਖਿਆ ਲਈ ਸੰਤ ਭਿੰਡਰਾਂਵਾਲਾ ਨੇ ਹਥਿਆਰ ਰੱਖੇ ਸੀ ਤਾਂ ਜੋ ਇਥੇ ਵੀ ਪਾਣੀਪਤ ਵਾਂਗ ਹਮਲਾ ਨਾ ਹੋ ਜਾਵੇ। ਭਾਜਪਾ ਤੇ ਹਰਬੰਸ ਲਾਲ ਖੰਨਾ ਨੇ ਸਭ ਤੋਂ ਪਹਿਲਾ ਮਾਡਲ ਤੋੜਿਆ ਸੀ। ਸਰਕਾਰ ਨੇ ਦਰਬਾਰ ਸਾਹਿਬ ’ਤੇ ਹਮਲੇ ਦੀ ਤਿਆਰੀ ਇਕ ਸਾਲ ਪਹਿਲਾਂ ਹੀ ਕਰ ਦਿਤੀ ਸੀ। ਗੱਲ ਹਥਿਆਰ ਰੱਖਣ ਦੀ ਨਹੀਂ ਸੀ ਗੱਲ ਤਾਂ ਸਿੱਖਾਂ ਨੂੰ ਖ਼ਤਮ ਕਰਨ ਦੀ ਸੀ ਜਿਸ ਕਰ ਕੇ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਗਿਆ ਸੀ। ਜਿਸ ਦਿਨ ਹਮਲਾ ਹੋਇਆ ਸੀ ਉਸ ਦਿਨ ਗੁਰੂ ਅਰਜਨ ਸਾਹਿਬ ਦਾ ਗੁਰਪੁਰਬ ਸੰਗਤ ਮਨਾ ਰਹੀ ਸੀ।

ਜਿਸ ਕਰ ਕੇ ਸਿੱਖ ਗੁਰੂ ਘਰ ਵਿਚ ਇਕੱਠੇ ਹੋਏ ਸਨ। ਜਿਸ ਨੂੰ ਮੁੱਖ ਰੱਖਦ ਹੋਏ ਇਹ ਹਮਲਾ ਕੀਤਾ ਗਿਆ। ਲੋਕ ਕਹਿੰਦੇ ਹਨ ਕਿ ਜੇ ਸੰਤ ਭਿੰਡਰਾਂਵਾਲਾ ਉਥੇ ਨਾ ਹੁੰਦਾ ਤਾਂ ਦਰਬਾਰ ਸਹਿਬ ’ਤੇ ਹਮਲਾ ਨਹੀਂ ਹੋਣਾ ਸੀ, ਪਰ ਇਹ ਗ਼ਲਤ ਹੈ ਇਹ ਸਾਰਾ ਸਰਕਾਰਾਂ ਨੇ ਮਿਲ ਕੇ ਵਿਚਾਰ ਕਰ ਕੇ ਹੀ ਕੀਤਾ ਸੀ ਤੇ ਹੋਣਾ ਹੀ ਸੀ। ਇਨ੍ਹਾਂ ਸਰਕਾਰਾਂ ਨੇ ਸਾਡਾ ਪੰਜਾਬ 6 ਹਿੱਸਿਆ ਵਿਚ ਵੰਡ ਕੇ ਰੱਖ ਦਿਤਾ। ਅਸਲ ਵਿਚ ਇਹ ਲੜਾਈ ਹੀ ਲੀਡਰ ਸ਼ਿਪ ਤੋਂ ਸ਼ੁਰੂ ਹੋਈ ਸੀ। ਜਿਸ ਦੌਰਾਨ ਕਪੂਰੀ ਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਮੋਰਚਾ ਲਗਾਇਆ ਗਿਆ। ਜਿਸ ਆਮ ਤੌਰ ’ਤੇ ਧਰਮ ਯੁੱਧ ਮੋਰਚਾ ਕਿਹਾ ਜਾਂਦਾ ਹੈ।

ਜਦੋਂ ਮੁਰਚਾ ਖਤਮ ਹੋਣ ’ਤੇ ਆ ਗਿਆ ਤਾਂ ਉਨ੍ਹਾਂ ਸਾਰਾ ਮਸਲਾ ਸੰਤ ਭਿੰਡਰਾਂਵਾਲਾ ’ਤੇ ਪਾ ਦਿਤਾ। ਜਿਸ ਤੋਂ ਬਾਅਦ ਉਹ ਲੜਾਈ ਸੰਤਾਂ ਨੇ ਅੱਗੇ ਹੋ ਕੇ ਲੜਨੀ ਸ਼ੁਰੂ ਕੀਤੀ ਤੇ ਇਸ ਦੌਰਾਨ ਸੰਤ ਭਿੰਡਰਾਂਵਾਲੇ ਮਾਰੇ ਗਏ ਤੇ ਜਿਨ੍ਹਾਂ ਅਕਾਲੀਆਂ ਗੁਰਜੀਤ ਸਿੰਘ ਬਰਨਾ, ਢੋੜਾ ਸਾਹਿਬ ਜਾਂ ਫਿਰ ਪ੍ਰਕਾਸ਼ ਸਿੰਘ ਬਾਦਲ ਆਦਿ ਵਰਗਿਆਂ ਨੇ ਉਨ੍ਹਾਂ ਨੂੰ ਅੱਗੇ ਲਾਇਆ ਸੀ ਉਹ ਬਚ ਗਏ ਉਹ ਅੱਜ ਵੀ ਅਨੰਦ ਨਾਲ ਮੋਜਾਂ ਮਾਣ ਰਹੇ ਹਨ। ਉਸ ਸਮੇਂ ਪੰਜਾਬ ਦੇ ਸਾਰੇ ਲੀਡਰ ਸੈਂਟਰ ਨਾਲ ਮਿਲੇ ਹੋਏ ਸੀ। ਹਮਲੇ ਦੌਰਾਨ ਫੌਜਾਂ ਨੇ 1 ਤੋਂ 5 ਸਾਲ ਦੇ ਬੱਚੇ ਤਕ ਤਾਂ ਛੱਡੇ ਨਹੀਂ, ਫਿਰ ਇਹ ਕਿੰਦਾਂ ਬਚ ਗਏ ਸੀ।

ਉਸ ਸਮੇਂ ਜਿਹੜੇ ਤਾਂ ਸ਼ਹੀਦ ਹੋ ਗਏ ਉਹ ਸਰਕਾਰ ਵਿਰੁਧ ਸੀ ਤੇ ਜਿਹੜੇ ਬਚ ਗਏ ਉਹ ਸਰਕਾਰ ਨਾਲ ਮੀਲੇ ਹੋਏ ਸੀ। ਮੌਜੂਦਾ ਸਰਕਾਰ ਕਹਿੰਦੀ ਹੈ ਕਿ ਅਸੀਂ ਸਿੱਖਾਂ ਨਾਲ ਹਮਦਰਦੀ ਰੱਖਦੇ ਹਾਂ। ਜੇ ਸਰਕਾਰ ਨੂੰ ਸਿੱਖਾਂ ਨਾਲ ਹਮਦਰਦੀ ਹੈ ਤਾਂ ਫਿਰ ਸਿੱਖਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉ। ਸਾਡਾ ਪਾਣੀਆਂ ਦਾ ਮਸਲਾ ਹੱਲ ਕਰਵਾਉ ਤੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Police vs Kisan : ਪਟਿਆਲਾ 'ਚ ਅਕਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਹੋਏ ਆਹਮੋ ਸਾਹਮਣੇ

26 Jul 2025 5:49 PM

ਕਾਰਗਿਲ ਜੰਗ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਦਾ ਅੱਜ ਵੀ ਹੈ ਘਰ 'ਚ ਕਮਰਾ, ਹਰ ਵਕਤ ਕਮਰੇ 'ਚ ਚਲਦਾ ਹੈ ਪੱਖਾ ਅਤੇ ਲਾਈਟ

26 Jul 2025 5:48 PM

Bathinda Govt School Teachers Protest : ਮਹਿਲਾ ਅਧਿਆਪਕ ਤੋਂ ਦੁਖੀ ਹੋ ਕੇ ਸਕੂਲ ਸਟਾਫ਼ ਨੇ ਕੀਤੀ ਸੜਕ ਜਾਮ

23 Jul 2025 4:30 PM

Punjab Police Rescue People : ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਨਹਿਰ 'ਚ ਛਾਲ ਮਾਰ ਕੇ 9 ਲੋਕਾਂ ਦੀ ਬਚਾਈ ਜਾਨ

23 Jul 2025 4:29 PM

ਅੰਮ੍ਰਿਤਪਾਲ ਨੂੰ ਜੇਲ੍ਹ 'ਚ ਕੌਣ ਪਹੁੰਚਾਉਂਦਾ ਰਿਹਾ ਨਸ਼ਾ? ਸਾਥੀਆਂ ਦੇ ਖੁਲਾਸਿਆਂ 'ਚ ਕਿੰਨਾ ਸੱਚ?

22 Jul 2025 8:57 PM
Advertisement