Lokan Da Spokesman: IPL ਦੇ ਜਸ਼ਨ 'ਚ ਮਾਤਮ, ਕੌਣ ਜ਼ਿੰਮੇਵਾਰੀ, ਦੇਖੋ ਸਪੈਸ਼ਲ ਪ੍ਰੋਗਰਾਮ
Published : Jun 5, 2025, 9:22 pm IST
Updated : Jun 5, 2025, 9:25 pm IST
SHARE ARTICLE
Lokan Da Spokesman: Mourning during IPL celebrations, who is responsible, watch the special program
Lokan Da Spokesman: Mourning during IPL celebrations, who is responsible, watch the special program

ਪ੍ਰਸ਼ਾਸਨ ਕਸੂਰਵਾਰ ਜਾਂ ਲੋਕ ਖ਼ੁਦ ਜ਼ਿੰਮੇਵਾਰ ?

Lokan Da Spokesman:ਕਰਨਾਟਕ ਪੁਲਿਸ ਨੇ ਭਾਜੜ ਮਾਮਲੇ 'ਚ ਰਾਇਲ ਚੈਲੇਂਜਰਜ਼ ਬੰਗਲੌਰ (RCB), DNA ਈਵੈਂਟ ਮੈਨੇਜਮੈਂਟ ਕੰਪਨੀ ਅਤੇ ਕਰਨਾਟਕ ਕ੍ਰਿਕਟ ਐਸੋਸੀਏਸ਼ਨ ਵਿਰੁੱਧ FIR ਦਰਜ ਕੀਤੀ ਹੈ। ਇਨ੍ਹਾਂ 'ਤੇ Victory ਪਰੇਡ ਦੌਰਾਨ ਅਪਰਾਧਿਕ ਲਾਪਰਵਾਹੀ ਦਾ ਦੋਸ਼ ਲਗਾਇਆ ਗਿਆ ਹੈ।
FIR 'ਚ ਕਿਹਾ ਗਿਆ ਹੈ ਕਿ ਭਾਜੜ ਦੀ ਘਟਨਾ ਜ਼ਿੰਮੇਵਾਰ ਏਜੰਸੀਆਂ ਦੀ ਲਾਪਰਵਾਹੀ ਕਾਰਨ ਹੋਈ ਹੈ। ਦੂਜੇ ਪਾਸੇ ਮਾਮਲੇ ਦੀ ਸੁਣਵਾਈ ਹਾਈ ਕੋਰਟ 'ਚ ਹੋਈ। ਸੂਬਾ ਸਰਕਾਰ ਨੂੰ ਹਾਦਸੇ ਬਾਰੇ ਸਟੇਟਸ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।ਹੁਣ ਅਗਲੀ ਸੁਣਵਾਈ 10 ਜੂਨ ਨੂੰ ਹੋਵੇਗੀ।ਇਸ ਦੇ ਨਾਲ ਹੀ ਪਟੀਸ਼ਨਕਰਤਾ ਦੇ ਵਕੀਲ ਨੇ ਅਦਾਲਤ ਨੂੰ ਕਿਹਾ, 'ਸੂਬਾ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ RCB ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕਿਸ ਨੇ ਲਿਆ ਹੈ। ਜਿਹੜੇ ਖਿਡਾਰੀ ਦੇਸ਼ ਲਈ ਨਹੀਂ ਖੇਡਦੇ, ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਕੀ ਮਜਬੂਰੀ ਸੀ?'

ਸੂਬਾ ਸਰਕਾਰ ਵੱਲੋਂ ਹਾਈ ਕੋਰਟ ਨੂੰ ਦਿੱਤੀ ਗਈ ਰਿਪੋਰਟ ਦੇ ਅਨੁਸਾਰ ਸਟੇਡੀਅਮ ਦੇ ਨੇੜੇ 2 ਲੱਖ 50 ਲੱਖ ਤੋਂ ਵੱਧ ਲੋਕ ਇਕੱਠੇ ਹੋਏ ਸਨ। ਬੰਗਲੁਰੂ ਸਿਟੀ ਪੁਲਿਸ ਦੇ 1380 ਮੁਲਾਜ਼ਮਾਂ ਅਤੇ 13 KSRP ਪਲਟੂਨਾਂ ਦੇ ਵਿਆਪਕ ਪ੍ਰਬੰਧਾਂ ਦੇ ਬਾਵਜੂਦ ਭੀੜ ਬੇਕਾਬੂ ਹੋ ਗਈ। RCB ਨੇ 11 ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਫਰੈਂਚਾਇਜ਼ੀ ਨੇ ਕਿਹਾ, "RCB Cares ਨਾਂਅ ਦਾ ਇਕ ਵਿਸ਼ੇਸ਼ ਫੰਡ ਬਣਾਇਆ ਜਾਵੇਗਾ। ਇਹ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦੀ ਮਦਦ ਕੀਤੀ ਜਾਵੇਗੀ। ਉੱਥੇ ਹੀ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਭਾਜੜ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਅਤੇ ਭਾਵੁਕ ਹੋ ਗਏ।ਉਨ੍ਹਾਂ ਕਿਹਾ ਕਿ ਸਾਨੂੰ ਪ੍ਰਸ਼ਾਸਨਿਕ ਤੌਰ 'ਤੇ ਸਬਕ ਸਿੱਖਣਾ ਚਾਹੀਦਾ ਹੈ।

ਪ੍ਰੋਗਰਾਮ ਵਿੱਚ ਲੋਕਾਂ ਨੇ ਚੁੱਕੇ ਸਵਾਲ

ਸਪੋਕਸਮੈਨ ਦੇ ਪ੍ਰੋਗਰਾਮ ਨਾਲ ਜੁੜੇ ਲੋਕਾਂ ਨੇ ਕਿਹਾ ਹੈ ਕਿ ਆਈਪੀਐਲ ਦੇ ਲਈ ਲੋਕਾਂ ਨੂੰ ਭਾਵੁਕ ਨਹੀਂ ਹੋਣਾ ਚਾਹੀਦਾ ਹੈ। ਕਾਲਰ ਨੇ ਕਿਹਾ ਹੈ ਕਿ ਆਈਪੀਐਲ ਸਿਰਫ ਸੱਟੇ ਦਾ ਸਾਧਨ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਲੋਕ ਇੰਨੇ ਕੁ ਵਿਹੁਲੇ ਹਨ ਕਿ ਮੇਲਿਆ ਤੋਂ ਲੈ ਕੇ ਅਜਿਹੇ ਪ੍ਰੋਗਰਾਮ ਤੱਕ ਭੀੜ ਕਰ ਦਿੰਦੇ ਹਨ।

ਇਕ ਕਾਲਰ ਨੇ ਕਿਹਾ ਹੈ ਕਿ ਪ੍ਰਸ਼ਾਸਨ ਦਾ ਵੀ ਕੋਈ ਕਸੂਰ ਨਹੀ ਹੈ ਕਿਉਕਿ ਪ੍ਰਸ਼ਾਸਨ ਕਿੰਨਾ ਕੁ ਪ੍ਰਬੰਧ ਕਰ ਲਵੇ। ਉਥੇ ਹੀ ਕਾਲਰ ਨੇ ਕਿਹਾ ਹੈ ਕਿ ਟੀਮ ਵਿੱਚ ਖਿਡਾਰੀ ਤਾਂ ਬਾਹਰਲੇ ਹਨ।


ਪ੍ਰੋਗਾਰਮ ਵਿੱਚ ਕਾਲਰ ਨੇ ਕਿਹਾ ਹੈ ਕਿ ਸਟੇਡੀਅਮ ਦੇ ਅੰਦਰ ਜਸ਼ਨ ਮਨਾ ਰਹੇ ਸਨ ਤੇ ਬਾਹਰ ਮਾਤਮ ਛਾਇਆ ਹੋਇਆ ਸੀ। ਇਹ ਬੜੀ ਮੰਦਭਾਗੀ ਘਟਨਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement