
ਡੇਰਾਬੱਸੀ ਸ਼ਹਿਰ ਵਿੱਚ ਪ੍ਰਸ਼ਾਸਨ ਦੀਆਂ ਨਜ਼ਰਾਂ ਸਾਹਮਣੇ ਪੰਜਾਬੀ ਭਾਸ਼ਾਂ ਨਾਲ ਮਤਰਿਆ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ। ਡੇਰਾਬੱਸੀ ਕੌਂਸਲ ਦੀ ਦੇਖਰੇਖ ਵਿੱਚ ਸ਼ਹਿਰ ...
ਡੇਰਾਬੱਸੀ, ਡੇਰਾਬੱਸੀ ਸ਼ਹਿਰ ਵਿੱਚ ਪ੍ਰਸ਼ਾਸਨ ਦੀਆਂ ਨਜ਼ਰਾਂ ਸਾਹਮਣੇ ਪੰਜਾਬੀ ਭਾਸ਼ਾਂ ਨਾਲ ਮਤਰਿਆ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ। ਡੇਰਾਬੱਸੀ ਕੌਂਸਲ ਦੀ ਦੇਖਰੇਖ ਵਿੱਚ ਸ਼ਹਿਰ ਦੀ ਦਿੱਖ ਵਧੀਆ ਬਣਾਉਣ ਲਈ ਅੰਬਾਲਾ-ਡੇਰਾਬੱਸੀ ਮੁੱਖ ਮਾਰਗ 'ਤੇ ਨਵੇ ਬਣੇ ਬ੍ਰਿਜ ਦੇ ਪਿੱਲਰਾਂ ਉੱਤੇ ਪੇਂਟਿੰਗ ਅਤੇ ਚਿੱਤਰ ਬਣਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ।
ਜਿਨ੍ਹਾਂ ਉੱਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੇਟਿੰਗ ਦੇ ਨਾਲ ਨਾਲ ਸਲੋਗਨ ਵੀ ਲਿਖੇ ਜਾ ਰਹੇ ਹਨ। ਜੋ ਕਿ ਤਾਰੀਫ਼ ਦੇ ਕਾਬਲ ਹੈ। ਪਰੰਤੂ ਇੱਥੇ ਪੰਜਾਬੀ ਭਾਸਾ ਨਾਲ ਮਤਰਿਆ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ ਕਿਉਕਿ ਪੇਂਟਿੰਗ ਉੱਤੇ ਲਿਖੇ ਜਾਣ ਵਾਲੇ ਸਲੋਗਨ ਪੰਜਾਬੀ ਭਾਸਾ ਦੀ ਥਾਂ ਹਿੰਦੀ ਅਤੇ ਅੰਗਰੇਜੀ ਵਿਚ ਲਿਖੇ ਜਾ ਰਹੇ ਹਨ।
ਜਿਸਦੇ ਕਾਰਨ ਪੰਜਾਬੀ ਭਾਸ਼ਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਅਤੇ ਪੰਜਾਬੀ ਸਹਿਤ ਪ੍ਰੇਮੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਡੇਰਾਬੱਸੀ ਦੇ ਮੁੱਖ ਮਾਰਗ 'ਤੇ ਨਵੇ ਬਣੇ ਪੁੱਲ ਦੇ ਪਿਲਰਾਂ ਉੱਤੇ ਪੇਟਿੰਗ ਕਰ ਸ਼ਹਿਰ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਇਨ੍ਹਾਂ ਪਿੱਲਰਾਂ ਨੂੰ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਗੋਂਦ ਲਿਆ ਗਿਆ ਹੈ। ਜਿਨ੍ਹਾਂ ਉੱਤੇ ਸੰਸਥਾਵਾਂ ਵਲੋਂ ਆਪਣੀ ਇੱਛਾ ਅਨੁਸਾਰ ਪੇਟਿੰਗ ਅਤੇ ਸਲੋਗਨ ਲਿਖੇ ਜਾ ਰਹੇ ਹਨ।
ਜਿਹੜੇ ਕਿ ਪੰਜਾਬੀ ਮਾਂ ਬੋਲੀ ਨੂੰ ਅੱਖੋਂ ਪਰੋਖੇ ਕਰਕੇ ਇਨ੍ਹਾਂ ਪਿਲਰਾਂ ਉੱਤੇ ਹਿੰਦੇ ਅਤੇ ਅੰਗਰੇਜੀ ਭਾਸ਼ਾਂ ਵਿੱਚ ਸਲੋਗਨ ਲਿਖਵਾਂ ਰਹੇ ਹਨ। ਇੱਥੇ ਪੰਜਾਬੀ ਭਾਸ਼ਾਂ ਨਾਲ ਮਤਰਿਆ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵਲੋਂ ਵੀ ਇਸ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ। ਜਦੋਂ ਇਨ੍ਹਾਂ ਪਿੱਲਰਾਂ ਨੂੰ ਨਗਰ ਕੌਂਸਲ ਵਲੋਂ ਹੀ ਗੋਂਦ ਦਿੱਤਾ ਗਿਆ ਹੈ।
ਇਸ ਲਈ ਪੰਜਾਬੀ ਭਾਸ਼ਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਇਸ ਗੱਲ ਦੀ ਸੋਸ਼ਲ ਮੀਡੀਆ 'ਤੇ ਵੀ ਚਰਚਾ ਛਿੜੀ ਹੋਈ ਹੈ । ਜਿਸ 'ਤੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਲਈ ਆਖਿਆ ਗਿਆ ਹੈ। ਸੋਸ਼ਲ ਮੀਡੀਆ ਤੇ ਤਾਂ ਇੱਥੋਂ ਤੱਕ ਲਿੱਖ ਦਿੱਤਾ ਗਿਆ ਕਿ ਪ੍ਰਸ਼ਾਸਨ ਅਤੇ ਸਹਿਯੋਗੀਆਂ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਕਿਉਕਿ ਅਜਿਹਾ ਨਾ ਹੋਵੇ, ਕਿ ਧਿਆਨ ਦਿਵਾਉਣ ਲਈ ਕਿਸੇ ਨੂੰ ਕਿੱਤੇ ਕਾਲੀ ਕੁੱਚੀ ਦਾ ਸਹਾਰਾ ਨਾ ਲੈਣਾ ਪੈ ਜਾਵੇ।
ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਪਿੱਲਰਾਂ ਉੱਤੇ ਲਿਖੇ ਸਾਰੇ ਸਲੋਗਨਾਂ ਨੂੰ ਮਿਟਾ ਪੰਜਾਬੀ ਭਾਸ਼ਾਂ ਵਿੱਚ ਲਿਖਵਾਇਆ ਜਾਵੇਗਾ। ਕਿਉਕਿ ਸੰਸਥਾਵਾਂ ਵਲੋਂ ਲਿਖੇ ਗਏ ਸਲੋਗਨਾਂ ਦੀ ਸਬਦਾਵਲੀ ਦਾ ਇੱਕ ਤਾਂ ਆਕਾਰ ਵੱਡਾ ਹੈ ਦੂਜਾ ਉਨ੍ਹਾਂ ਵਲੋਂ ਪੰਜਾਬੀ ਭਾਸਾਂ ਦੀ ਥਾਂ ਹਿੰਦੀ ਅਤੇ ਅੰਗਰੇਜੀ ਭਾਸ਼ਾਂ ਦੀ ਵਰਤੋਂ ਕੀਤੀ ਗਈ ਹੈ।