
ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅਰਦਾਸ ਕਰ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ 350 ਸਾਲਾ
ਅੰਮ੍ਰਿਤਸਰ, 4 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅਰਦਾਸ ਕਰ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ 350 ਸਾਲਾ ਜਨਮ ਉਤਸਵ ਸਮਾਗਮਾਂ ਦਾ ਸ਼ੁਭ ਆਰੰਭ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫ਼ਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਪੀ.ਐਸ.ਆਈ.ਡੀ.ਸੀ ਨੇ ਕੀਤਾ।
ਇਸ ਸਮੇਂ ਕੌਂਸਲਰ ਸੁਨੀਲ ਕੌਂਟੀ, ਸਾਬਕਾ ਹਾਊਸਫ਼ੈੱਡ ਡਾਇਰੈਕਟਰ ਅਮਰੀਕ ਸਿੰਘ, ਬੈਰਾਗੀ ਮਹਾਂਮੰਡਲ ਅੰਮ੍ਰਿਤਸਰ ਦੇ ਪ੍ਰਧਾਨ ਸੁਖਵਿੰਦਰ ਬਾਵਾ, ਅਰਜੁਨ ਬਾਵਾ ਅਤੇ ਸੰਜੇ ਠਾਕੁਰ ਨਾਲ ਸਨ। ਬਾਵਾ ਨੇ ਕਿਹਾ ਕਿ ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ 350 ਸਾਲਾ ਜਨਮ ਉਤਸਵ ਦੇ 31 ਸਮਾਗਮ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ ਵਿਚ ਆਯੋਜਤ ਕਰ ਕੇ ਮਨਾਵਾਂਗੇ। ਬਾਵਾ ਨੇ ਦਸਿਆ ਕਿ 1 ਅਕਤੂਬਰ ਤੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਵਿਸ਼ੇਸ਼ ਯਾਤਰਾ ਬਸਾਂ ਰਾਹੀਂ ਅਰੰਭ ਕਰਾਂਗੇ ਜੋ 7 ਦਿਨ ਵੱਖ-ਵੱਖ ਇਤਿਹਾਸਕ ਅਸਥਾਨਾਂ 'ਤੇ ਦਰਸ਼ਨ ਕਰ ਕੇ ਚੱਪੜਚਿੜੀ ਵਿਖੇ ਸਮਾਪਤ ਹੋਵੇਗੀ।