ਘਾਟੇ ਕਾਰਨ ਮੈਨੇਜਮੈਂਟ ਨੇ ਪਨਬਸ ਦੀਆਂ ਕਿਲੋਮੀਟਰ ਸਕੀਮ ਵਾਲੀਆਂ ਬਸਾਂ 'ਤੇ ਲਾਈ ਰੋਕ
Published : Jul 5, 2020, 8:49 am IST
Updated : Jul 5, 2020, 8:49 am IST
SHARE ARTICLE
File Photo
File Photo

ਕੋਰੋਨਾ ਮਹਾਂਮਾਰੀ ਕਾਰਨ ਕਰਫ਼ਿਊ ਤੇ ਤਾਲਾਬੰਦੀ ਦੇ ਚਲਦਿਆਂ ਸੂਬੇ ਦੇ ਟਰਾਂਸਪੋਰਟ ਕਾਰੋਬਾਰ ਦਾ ਵੀ ਬਹੁਤ

ਚੰਡੀਗੜ੍ਹ, 4 ਜੁਲਾਈ (ਗੁਰਉਪਦੇਸ਼ ਭੁੱਲਰ) : ਕੋਰੋਨਾ ਮਹਾਂਮਾਰੀ ਕਾਰਨ ਕਰਫ਼ਿਊ ਤੇ ਤਾਲਾਬੰਦੀ ਦੇ ਚਲਦਿਆਂ ਸੂਬੇ ਦੇ ਟਰਾਂਸਪੋਰਟ ਕਾਰੋਬਾਰ ਦਾ ਵੀ ਬਹੁਤ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਤਾਲਾਬੰਦੀ ਤੋਂ ਬਾਅਦ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਬਾਵਜੂਦ ਸੂਬੇ ਦੀ ਬੱਸ ਸੇਵਾ ਰਫ਼ਤਾਰ ਨਹੀਂ ਫੜ ਰਹੀ।
ਬਸਾਂ ਵਿਚ ਸਰਕਾਰ ਵਲੋਂ ਪੂਰੀਆਂ ਸਵਾਰੀਆਂ ਚੜ੍ਹਾਉਣ ਦੀ ਆਗਿਆ ਦਿਤੇ ਜਾਣ ਦੇ ਬਾਵਜੂਦ ਸਵਾਰੀਆਂ ਨਾ ਮਿਲਣ ਕਾਰਨ ਜਿਥੇ ਡੀਜ਼ਲ ਰੇਟਾਂ ਵਿਚ ਵਾਧੇ ਦੀ ਸਥਿਤੀ ਦੇ ਚਲਦੇ ਪ੍ਰਾਈਵੇਟ ਟਰਾਂਸਪੋਰਟਰ ਸੇਵਾ ਸ਼ੁਰੂ ਕਰਨ ਤੋਂ ਹੱਥ ਖੜੇ ਕਰ ਰਹੇ ਹਨ

, ਉਥੇ ਸਰਕਾਰੀ ਬੱਸ ਸੇਵਾ ਦੀ ਹਾਲਤ ਵੀ ਅਜਿਹੀ ਹੀ ਹੋ ਰਹੀ ਹੈ। ਇਸ ਦਾ ਨਤੀਜਾ ਹੀ ਹੈ ਕਿ ਪੰਜਾਬ ਰੋਡਵੇਜ਼ ਨਾਲ ਸਬੰਧਤ ਪਨਬਸ ਸੇਵਾ ਅਧੀਨ ਕਿਲੋਮੀਟਰ ਸਕੀਮ ਤਹਿਤ ਚਲਦੀਆਂ ਬਸਾਂ ਤੇ ਮੈਨੇਜਮੈਂਟ ਨੂੰ ਬਰੇਕ ਲਾਉਣ ਦੀ ਨੌਬਤ ਆ ਗਈ ਹੈ। ਪਨਬਸ ਮੈਨੇਜਮੈਂਟ ਵਲੋਂ ਪੰਜਾਬ ਰੋਡਵੇਜ਼ ਦੇ ਸਮੂਹ ਡਿਪੂ ਮੈਨੇਜਰਾਂ ਨੂੰ ਇਕ ਪੱਤਰ ਜਾਰੀ ਕਰ ਕੇ ਕਿਲੋਮੀਟਰ ਸਕੀਮ ਅਧੀਨ ਬਸਾਂ ਦਾ ਐਗਰੀਮੈਂਟ ਰੱਦ ਕਰਨ 'ਤੇ ਅੱਗੇ ਤੋਂ ਐਗਰੀਮੈਂਟ ਬਾਰੇ ਕੋਈ ਕਾਰਵਾਈ ਨਾ ਕਰਨ ਦਾ ਫ਼ੁਰਮਾਨ ਜਾਰੀ ਕੀਤਾ ਗਿਆ ਹੈ।

File PhotoFile Photo

ਮੈਨੇਜਮੈਂਟ ਦੇ ਕਾਰਜਕਾਰੀ ਡਾਇਰੈਕਟਰ ਉਪਰੇਸ਼ਨ ਵਲੋਂ ਜਾਰੀ ਪੱਤਰ ਵਿਚ ਰੋਡਵੇਜ਼ ਦੇ ਡਿਪੂ ਮੈਨੇਜਰਾਂ ਨੂੰ ਸੰਬੋਧਤ ਹੁੰਦਿਆਂ ਕਿਹਾ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਪੰਜਾਬ ਤੇ ਪੂਰੇ ਭਾਰਤ ਵਿਚ ਤਾਲਾਬੰਦੀ ਕਾਰਨ ਅਤੇ ਅਣਲੋਕ ਹੋਣ ਬਾਅਦ ਪੰਜਾਬ ਰੋਡਵੇਜ਼ ਤੇ ਪਨਬਸ ਦੇ ਰੂਟਾਂ 'ਤੇ ਮੁਸ਼ਕਲ ਨਾਲ 20 ਫ਼ੀ ਸਦੀ ਬਸਾਂ ਚਲ ਰਹੀਆਂ ਹਨ ਜਿਸ ਕਾਰਨ ਰੋਡਵੇਜ਼ ਤੇ ਪਨਬਸ ਦਾ ਰੈਗੂਲਰ ਸਟਾਫ਼ ਤੇ ਕੰਟਰੈਕਟ 'ਤੇ ਆਊਟ ਸੋਰਸ ਵਾਲੇ ਬਹੁਤੇ ਮੁਲਾਜ਼ਮ ਇਸ ਸਮੇਂ ਵਿਹਲੇ ਬੈਠੇ ਹਨ। ਵਿਭਾਗ ਵਿਚ ਕਿਲੋਮੀਟਰ ਸਕੀਮ ਅਧੀਨ 77 ਬਸਾਂ ਚਲਦੀਆਂ ਹਨ।

ਇਨ੍ਹਾਂ ਬਸਾਂ ਦਾ ਐਗਰੀਮੈਂਟ ਦਸੰਬਰ 2020 ਤੇ ਜਨਵਰੀ 2021 ਤਕ ਦਾ ਕੀਤਾ ਹੋਇਆ ਹੈ। ਇਨ੍ਹਾਂ ਬਸਾਂ ਦਾ ਫਲੀਟ ਲਗਭਗ ਪੰਜ ਸਾਲ ਪੁਰਾਣਾ ਹੈ ਤੇ ਇਸ ਵਿਚ ਵੀ ਇਕ ਸਾਲ ਦਾ ਵਾਧਾ ਕੀਤਾ ਗਿਆ ਹੈ। ਜਦਕਿ ਵਿਭਾਗ ਵਿਚ ਨਵਾਂ ਫਲੀਟ ਇਸ ਸਮੇਂ ਉਪਲਬੱਧ ਹੈ। ਪੱਤਰ ਵਿਚ ਕਿਹਾ ਗਿਆ ਕਿ ਮੌਜੂਦਾ ਸਥਿਤੀ ਵਿਚ ਕੋਵਿਡ-19 ਮਹਾਂਮਾਰੀ ਕਾਰਨ ਬੱਸ ਉਪਰੇਸ਼ਨ ਬਹੁਤ ਘੱਟ ਹੋਣ ਕਾਰਨ ਕਿਲੋਮੀਟਰ ਸਕੀਮ ਵਾਲੀਆਂ ਬਸਾਂ ਨਹੀਂ ਚਲਾਈਆਂ ਜਾ ਰਹੀਆਂ। ਮਹੀਨਾ ਅਪ੍ਰੈਲ, ਮਈ ਵਿਚ ਕਿਲੋਮੀਟਰ ਸਕੀਮ ਦੀਆਂ ਬਸਾਂ ਦਾ ਅਪਰੇਸ਼ਨ ਨਹੀਂ ਹੋਇਆ। ਭਵਿੱਖ ਵਿਚ ਵੀ ਇਨ੍ਹਾਂ ਬਸਾਂ ਦੇ ਚਲਣ ਦੀ ਘੱਟ ਹੀ ਉਮੀਦ ਹੈ। ਇਸ ਕਾਰਨ ਐਗਰੀਮੈਂਟ ਦੀਆਂ ਸ਼ਰਤਾਂ ਲੜੀ ਨੰ. 26, 39 ਤੇ 48 ਮੁਤਾਬਕ ਜੇ ਐਗਰੀਮੈਂਟ ਕਰ ਲਿਆ ਗਿਆ ਹੈ ਤਾਂ ਕਾਨੂੰਨੀ ਰਾਏ ਲੈ ਕੇ ਰੱਦ ਕੀਤਾ ਜਾਵ। ਡਿਪੂ ਮੈਨੇਜਰਾਂ ਨੂੰ ਅੱਗੇ ਵੀ ਨਵਾਂ ਐਗਰੀਮੈਂਟ ਨਾ ਕਾਰਨ ਦੀ ਹਦਾਇਤ ਕੀਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement