
ਇਸ ਮੌਕੇ ਟੈਕਸੀ ਯੂਨੀਅਨ ਓਪਰੇਟਰਾਂ ਨੇ ਇਕ ਰੋਡ ਸ਼ੋਅ...
ਹੁਸ਼ਿਆਰਪੁਰ: ਰੋਜ਼ਾਨਾ ਸਰਕਾਰ ਖਿਲਾਫ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਹਨ ਤੇ ਅੱਜ ਪੰਜਾਬ ਟੈਕਸੀ ਯੂਨੀਅਨ ਵੱਲੋਂ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਚੌਂਕ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖਿਲਾਫ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ਹੈ।
Taxi Operators
ਇਸ ਮੌਕੇ ਟੈਕਸੀ ਯੂਨੀਅਨ ਓਪਰੇਟਰਾਂ ਨੇ ਇਕ ਰੋਡ ਸ਼ੋਅ ਕਰਦੇ ਹੋਏ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਟੈਕਸੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੇ ਚਲਦੇ ਕੰਮ ਬਿਲਕੁੱਲ ਠੱਪ ਹਨ ਤੇ ਤੇਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਹੋਰ ਟੈਕਸੀ ਓਪਰੇਟਰਾਂ ਉਪਰ ਬੋਝ ਪਾ ਦਿੱਤਾ ਹੈ ਜਿਸ ਦੇ ਚਲਦੇ ਟੈਕਸੀ ਓਪਰੇਟਰਾਂ ਦਾ ਕੰਮ ਬਿਲਕੁੱਲ ਖਤਮ ਹੋਣ ਦੀ ਤਦਾਰ ਤੇ ਹੈ।
Taxi Operators
ਉੱਥੇ ਹੀ ਪ੍ਰਦਰਸ਼ਨਕਾਰੀ ਵੱਲੋਂ ਕਿਹਾ ਗਿਆ ਕਿ ਲੋਕ ਤਾਂ ਪਹਿਲਾਂ ਹੀ ਮਹਾਂਮਾਰੀ ਕਾਰਨ ਬਹੁਤ ਦੁਖੀ ਹਨ ਤੇ ਇਸ ਨਾਲ ਸਾਰੇ ਕੰਮ ਠੱਪ ਹੋ ਚੁੱਕੇ ਸੀ। ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਨਾਜਾਇਜ਼ ਵਾਧਾ ਕਰ ਕੇ ਟੈਕਸੀ ਡ੍ਰਾਇਵਰਾਂ ਤੇ ਬਹੁਤ ਵੱਡਾ ਜ਼ੁਲਮ ਕੀਤਾ ਹੈ। ਅੱਜ ਵੱਖ-ਵੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਪੁਤਲਾ ਫੂਕਿਆ ਹੈ।
Taxi Operators
ਇਸ ਵਿਚ ਲੋਕ ਇਨਸਾਫ ਪਾਰਟੀ, ਕਾਮਰੇਡ ਪਾਰਟੀ ਅਤੇ ਟੈਕਸੀ ਯੂਨੀਅਨ ਦੇ ਮੈਂਬਰ ਸ਼ਾਮਲ ਹਨ। ਉਹਨਾਂ ਮੰਗ ਕੀਤੀ ਹੈ ਕਿ ਤੇਲ ਦੀਆਂ ਕੀਮਤਾਂ ਘਟਾਈਆਂ ਜਾਣ ਤਾਂ ਜੋ ਉਹ ਅਪਣਾ ਕਾਰੋਬਾਰ ਚੰਗੀ ਤਰੀਕੇ ਨਾਲ ਚਲਾ ਸਕਣ। ਟੈਕਸੀ ਡ੍ਰਾਇਵਰਾਂ ਨੂੰ ਤਾਂ ਦੋਹਰੀ ਮਾਰ ਪੈ ਰਹੀ ਹੈ ਕਿਉਂ ਕਿ ਸਰਕਾਰ ਨੇ ਕੋਈ ਟੈਕਸ ਵੀ ਮੁਆਫ਼ ਨਹੀਂ ਕੀਤੇ, ਕੋਈ ਇੰਸ਼ੋਰੈਂਸ ਵੀ ਅੱਗੇ ਵੀ ਨਹੀਂ ਵਧਾਈ।
Taxi Operators
ਕਿਸੇ ਵੀ ਟੈਕਸੀ ਡ੍ਰਾਇਵਰ ਦੀ ਕਿਸ਼ਤ ਅੱਗੇ ਨਹੀਂ ਵਧਾਈ ਗਈ ਤੇ ਜਿਹਨਾਂ ਦੀ ਕਿਸ਼ਤ ਅੱਗੇ ਵਧਾਈ ਗਈ ਹੈ ਉਸ ਤੇ ਦੋਹਰਾ ਟੈਕਸ ਲਗਾ ਕੇ ਅੱਗੇ ਵਧਾਈ ਗਈ ਹੈ। ਇੰਟਰਨੈਸ਼ਨਲ ਮਾਰਕਿਟ ਵਿਚ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘਟ ਹੋ ਗਈਆਂ ਹਨ ਪਰ ਸਰਕਾਰ ਨੇ ਤੇਲ ਕੀਮਤਾਂ ਵਿਚ ਹੱਦੋਂ ਵਧ ਵਾਧਾ ਕਰ ਦਿੱਤਾ ਹੈ। ਟੈਕਸੀ ਡ੍ਰਾਇਵਰਾਂ ਨੂੰ ਸਰਕਾਰ ਵੱਲੋਂ ਕੋਈ ਰਿਆਇਤ ਨਹੀਂ ਦਿੱਤੀ ਗਈ। ਉਹ ਇਹੀ ਮੰਗ ਕਰਦੇ ਹਨ ਕਿ ਤੇਲ ਦੀਆਂ ਕੀਮਤਾਂ ਜਲਦ ਤੋਂ ਜਲਦ ਘਟ ਕੀਤੀਆਂ ਜਾਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।