
ਝੁਲਸਾਉਣ ਵਾਲੀ ਗਰਮੀ ਤੋਂ ਪ੍ਰੇਸ਼ਾਨ ਲੋਕ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ ਹਿਮਾਚਲ
ਸ਼ਿਮਲਾ, 4 ਜੁਲਾਈ : ਦੇਸ਼ ਵਿਚ ਕੋਵਿਡ-19 ਦੀ ਦੂਜੀ ਲਹਿਰ 'ਚ ਸੁਧਾਰ ਅਤੇ ਮੈਦਾਨੀ ਇਲਾਕਿਆਂ ਵਿਚ ਝੁਲਸਾਉਣ ਵਾਲੀ ਗਰਮੀ ਅਤੇ ਗਰਮ ਹਵਾਵਾਂ ਦੇ ਮੱਦੇਨਜ਼ਰ ਵੱਡੀ ਗਿਣਤੀ ਵਿਚ ਸੈਲਾਨੀ ਹਿਮਾਚਲ ਪ੍ਰਦੇਸ਼ ਪਹੁੰਚ ਰਹੇ ਹਨ |
ਸਖ਼ਤ ਗਰਮੀ ਤੋਂ ਰਾਹਤ ਪਾਉਣ ਲਈ ਮੈਦਾਨੀ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਭਾਰੀ ਗਿਣਤੀ ਵਿਚ ਪਹਾੜੀ ਰਾਜ ਦੇ ਸ਼ਿਮਲਾ, ਕੁਫਰੀ, ਨਾਰਕੰਡਾ, ਡਲਹੌਜ਼ੀ, ਮਨਾਲੀ, ਲਾਹੌਲ ਅਤੇ ਹੋਰ ਸੈਰ-ਸਪਾਟਾ ਸਥਾਨਾਂ ਵਲ ਜਾ ਰਹੇ ਹਨ |
ਟੂਰਿਜ਼ਮ ਇੰਡਸਟਰੀ ਸਟੇਕਹੋਲਡਰ ਐਸੋਸੀਏਸਨ ਦੇ ਪ੍ਰਧਾਨ ਮਹਿੰਦਰ ਸੇਠ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਹੋਟਲਾਂ 'ਚ ਸੈਲਾਨੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ, ਪਰ ਆਉਣ ਵਾਲੇ ਦਿਨਾਂ ਵਿਚ ਹੋਰ ਸੈਲਾਨੀ ਆ ਸਕਦੇ ਹਨ | ਸੇਠ ਨੇ ਦਸਿਆ, ''ਹੋਟਲ ਦੇ ਕਮਰੇ ਹਫ਼ਤੇ ਦੇ ਅਖੀਰ ਵਿਚ 60 ਤੋਂ 90 ਫ਼ੀ ਸਦੀ ਤਕ ਬੁੱਕ ਕਰਵਾਏ ਜਾਂਦੇ ਹਨ, ਜਦੋਂਕਿ ਹਫ਼ਤੇ ਦੇ ਹੋਰ ਦਿਨਾਂ ਵਿਚ ਸਿਰਫ਼ 40-45 ਫ਼ੀ ਸਦੀ ਹੀ ਬੁਕ ਕਰਵਾਏ ਜਾਂਦੇ ਹਨ |
ਸ਼ਿਮਲਾ ਹੋਟਲ ਐਂਡ ਰੈਸਟੋਰੈਂਟ ਐਸੋਸੀਏਸਨ ਦੇ ਪ੍ਰਧਾਨ ਸੰਜੇ ਸੂਦ ਨੇ ਕਿਹਾ ਕਿ ਹਿਮਾਚਲ ਪ੍ਰਦੇਸ ਵਿਚ ਦਾਖ਼ਲ ਹੋਣ ਅਤੇ ਈ-ਕੋਵਿਡ ਪਾਸ ਦੀ ਸ਼ਰਤ ਵਾਪਸ ਲੈਣ ਬਾਰੇ ਤਾਜ਼ਾ ਨੈਗੇਟਿਵ ਆਰਟੀਪੀਸੀਆਰ ਦੀ ਰੀਪੋਰਟ ਨੇ ਰਾਜ ਦੇ ਸੈਰ-ਸਪਾਟਾ ਉਦਯੋਗ ਨੂੰ ਉਤਸ਼ਾਹਿਤ ਕੀਤਾ ਹੈ | (ਏਜੰਸੀ)