ਪੰਚਾਇਤ ਮੰਤਰੀ ਨੇ ਮਜਦੂਰਾਂ ਦੀ ਦਿਹਾੜੀ ਰੇਟਾਂ 'ਚ ਵਾਧਾ ਕਰਕੇ ਰੇਟਾਂ ਲਿਸਟ ਜਾਰੀ ਕਰਨ ਦਾ ਕੀਤਾ ਵਾਅਦਾ
Published : Jul 5, 2022, 9:11 pm IST
Updated : Jul 5, 2022, 9:11 pm IST
SHARE ARTICLE
PHOTO
PHOTO

ਪੰਚਾਇਤ ਵਿਭਾਗ ਦੇ ਡਰਾਇਕੈਟਰ ਜੋਗਿੰਦਰ ਕੁਮਾਰ ਵੱਲੋ ਮਜਦੂਰ ਆਗੂਆਂ ਨਾਲ ਮਜਦੂਰ ਮਸ਼ਲਿਆਂ ਤੇ ਤਕਰੀਬਨ 2 ਘੰਟੇ ਮੀਟਿੰਗ ਹੋਈ।

 

ਚੰਡੀਗੜ੍ਹ: ਮਜਦੂਰ ਜਥੇਬੰਦੀ ਨਾਲ ਪੰਚਾਇਤ ਮੰਤਰੀ ਨਾਲ ਹੋਈ ਮੀਟਿੰਗ 31ਅਗਸਤ ਤੱਕ ਦਿਹਾੜੀ ਰੇਟਾਂ ਵਿੱਚ ਵਾਧਾ ਕਰਕੇ  ਲਿਸਟ ਜਾਰੀ ਕਰਨ ਦਾ ਕੀਤਾ ਵਾਆਦਾ।  ਪੰਜ ਮਜਦੂਰ ਜਥੇਬੰਦੀਆ ਦੇ ਸਾਂਝਾ ਮਜਦੂਰ ਮੋਰਚੇ ਦੇ ਆਗੂਆਂ ਖੇਤ ਮਜਦੂਰ ਸਭਾ ਦੇ ਸੂਬਾ ਸਕੱਤਰ ਦੇਵੀ ਕੁਮਾਰੀ, ਕ੍ਰਾਤੀਕਾਰੀ ਪੇਡੂ ਮਜਦੂਰ ਯੂਨੀਅਨ (ਪੰਜਾਬ)  ਦੇ ਸੂਬਾ ਸਕੱਤਰ ਲਖਵੀਰ ਸਿੰਘ ਲੋਗੌਵਾਲ, ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਧਾਨ ਭਗਵੰਤ ਸਿੰਘ ਸਮਾਓ, ਪੇਂਡੂ ਮਜਦੂਰ ਯੂਨੀਅਨ (ਅਜਾਦ) ਦੇ ਪ੍ਧਾਨ ਬਲਵਿੰਦਰ ਸਿੰਘ ਜਲੂਰ, ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਭੂਪ ਚੰਦ ਚੰਨੋ ਨੇ ਕਿਹਾ ਕਿ ਵੱਲੋ ਮਜ਼ਦੂਰ ਮੰਗਾ ਨੂੰ ਹੱਲ ਕਰਵਾਉਣ ਲਈ ਸਾਂਝੇ ਮਜਦੂਰ ਮੋਰਚੇ ਵੱਲੋ 24 ਜੂਨ ਦੇ ਵਿਧਾਨ ਸਭਾ ਵੱਲ ਮਜਦੂਰਾਂ ਦੇ ਮਾਰਚ ਤੋਂ ਬਆਦ ਸਰਕਾਰ ਨਾਲ ਤਹਿ ਹੋਈ ਮੀਟਿੰਗ ਦੇ ਤਹਿਤ ਅੱਜ ਪੰਜਾਬ ਭਵਨ ਵਿਖੇ ਪੰਜਾਬ ਸਰਕਾਰ ਦੀ ਤਰਫੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਪ੍ਰਿੰਸੀਪਲ ਸੈਕਟਰੀ ਸੀਮਾਂ ਜ਼ੈਨ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਰਾਇਕੈਟਰ ਜੋਗਿੰਦਰ ਕੁਮਾਰ ਵੱਲੋ ਮਜਦੂਰ ਆਗੂਆਂ ਨਾਲ ਮਜਦੂਰ ਮਸ਼ਲਿਆਂ ਤੇ ਤਕਰੀਬਨ 2 ਘੰਟੇ ਮੀਟਿੰਗ ਹੋਈ।

PHOTOPHOTO

 

ਜਿਸ ਵਿੱਚ ਮਜਦੂਰਾਂ ਦੀਆਂ 19 ਮੰਗਾ ਦੇ ਮੰਗ ਪੱਤਰ ਤੇ ਵਿਸਥਾਰ ਪੂਰਵਕ ਚਰਚਾ ਹੋਣ ਤੋਂ ਬਾਅਦ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਹਾਜਰੀ ਵਿੱਚ ਪੰਚਾਇਤ ਮੰਤਰੀ ਨੇ 31 ਅਗਸਤ ਤੱਕ ਮਜਦੂਰਾਂ ਦੀ ਦਿਹਾੜੀ ਰੇਟਾਂ ਵਿੱਚ ਵਾਧਾ ਕਰਕੇ ਰੇਟਾਂ ਲਿਸਟ ਜਾਰੀ ਕਰਨ ਦਾ ਵਾਅਦਾ ਕੀਤਾ, ਖੇਤੀ ਖੇਤਰ ਦੇ ਰੁਜ਼ਗਾਰ ਵਿੱਚੋਂ ਬੇਰੁਜ਼ਗਾਰ ਹੋਏ ਮਜਦੂਰਾਂ ਨੂੰ ਮਨਰੇਗਾ ਸਮੇਤ ਬਦਲਵੇਂ ਰੁਜ਼ਗਾਰ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ, ਪਿੰਡਾਂ ਅੰਦਰ ਦਿਹਾੜੀ ਮੰਗਣ ਤੇ ਦਲਿਤ ਮਜਦੂਰਾਂ ਦਾ ਸਮਾਜਿਕ ਬਾਈਕਾਟ ਕਰਨ ਵਾਲੇ ਜਾਤੀਵਾਦੀ ਅਨਸਰਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਜਿਲਿਆਂ ਡਿਪਟੀ ਕਮਿਸ਼ਨ, ਪੁਲਿਸ ਮੁਖੀਆ ਨੂੰ ਪੱਤਰ ਜਾਰੀ ਕਰਨ ਦੇ ਹਦਾਇਤ ਕੀਤੀ ਗਈ।

 

PHOTOPHOTO

 

ਪੰਚਾਇਤੀ ਜ਼ਮੀਨਾਂ ਚੋਂ ਤੀਜੇ ਹਿੱਸੇ ਦੀਆਂ ਜ਼ਮੀਨਾਂ ਦਲਿਤ ਮਜਦੂਰਾਂ ਨੂੰ ਘੱਟ ਰੇਟ ਤੇ ਦੇਣ ਅਤੇ ਡੰਮੀ ਬੋਲੀਆਂ ਨੂੰ ਰੋਕਣ ਤੇ ਰੁਕੀਆਂ ਹੋਈਆਂ ਬੋਲੀਆਂ ਤੁਰੰਤ ਹੱਲ ਕਰਵਉਣ ਲਈ ਸਬੰਧਤ ਡੀ.ਡੀ.ਪੀ.ਓ ਨੂੰ ਪੱਤਰ ਜਾਰੀ ਕਰਨ, ਜਮੀਨ ਹੱਦਬੰਦੀ ਕਾਨੂੰਨ ਤੋਂ ਵਾਧੂ ਜਮੀਨਾਂ ਦੀ ਲਿਸਟ ਤਿਆਰ ਕਰਕੇ ਵਾਧੂ ਜ਼ਮੀਨਾਂ ਜਬਤ ਕਰਕੇ ਬੇਜ਼ਮੀਨੇ ਮਜਦੂਰਾਂ ਵਿੱਚ ਵਡਉਣ ਲਈ, ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾ ਕੀਤੀਆਂ ਸੋਧਾਂ ਖਿਲਾਫ਼ ਵਿਧਾਨ ਸਭਾ 'ਚ ਆਗਲੇ ਸੈਸਟ ਵਿੱਚ ਇਸ ਖਿਲਾਫ਼ ਮਤਾ ਪਉਣ ਤੇ ਸਹਿਮਤੀ ਭਰੀ, ਡੀਪੂੂਆਂ ਤੇ ਮਿਲਣ ਵਾਲੇ ਆਟੇ ਤੇ ਕਿਹਾ ਕੀ ਜੇਕਰ ਕਿਸੇ ਨੂੰ ਆਟਾ ਨਹੀ ਚਾਹੀਦਾ ਤਾਂ ਉਹਨਾ ਨੂੰ ਕਣਕ ਦਿੱਤੀ ਜਾਵੇਗੀ, ਮਨਰੇਗਾ ਦੇ ਕੰਮ ਨੂੰ ਪਿੰਡਾਂ ਸਹੀ ਢੰਗ ਨਾਲ ਚਲਾਇਆ ਜਾਵੇਗਾ , ਆਦਿ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਕਿਹਾ ਕੀ ਜੋ ਬਾਕੀ ਮੰਗਾਂ ਜੋ ਰਹਿੰਦੀਆਂ ਹਨ ਉਹਨਾ ਤੇ ਜਲਦੀ ਮੀਟਿੰਗ ਕਰਕੇ ਉਹਨਾ ਦਾ ਵੀ ਹੱਲ ਕੀਤਾ ਜਾਵੇਗਾ।  ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਸੇਮਾ, ਪ੍ਰਗਟ ਸਿੰਘ ਕਾਲਾਝਾੜ, ਕ੍ਰਿਸ਼ਨ ਚੌਹਾਨ, ਮੇਲਾ ਸਿੰਘ, ਹਮੀਰ ਸਿੰਘ ਹਾਜ਼ਰ ਸਨ।

ਜਾਰੀ ਕਰਤਾ:- ਪ੍ਰਗਟ ਸਿੰਘ ਕਾਲਾਝਾੜ 9914621390
ਭਗਵੰਤ ਸਮਾਓ 9915261602

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement