ਪੰਜਾਬ 'ਚ ਭਾਰੀ ਮੀਂਹ ਤੋਂ ਬਾਅਦ ਕੰਢੀ ਨਹਿਰ 'ਚ 40 ਫੁੱਟ ਚੌੜਾ ਪਾੜ ਪਿਆ
Published : Jul 5, 2023, 6:21 pm IST
Updated : Jul 5, 2023, 6:31 pm IST
SHARE ARTICLE
photo
photo

ਜਾਨ-ਮਾਲ ਦਾ ਨੁਕਸਾਨ ਨਹੀਂ, ਪਾੜ ਭਰਨ ਲਈ ਜੰਗੀ ਪੱਧਰ ’ਤੇ ਕਾਰਜ ਜਾਰੀ

 

ਜਾਨ-ਮਾਲ ਦਾ ਨੁਕਸਾਨ ਨਹੀਂ, ਪਾੜ ਭਰਨ ਲਈ ਜੰਗੀ ਪੱਧਰ ’ਤੇ ਕਾਰਜ ਜਾਰੀ

ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਚਕਰੋਟਾ ਵਿਖੇ ਬੁਧਵਾਰ ਨੂੰ ਪਏ ਭਾਰੀ ਮੀਂਹ ਤੋਂ ਬਾਅਦ ਕੰਢੀ ਨਹਿਰ ਵਿਚ 40 ਫੁੱਟ ਚੌੜਾ ਪਾੜ ਪੈ ਗਿਆ। ਅਧਿਕਾਰੀਆਂ ਨੇ ਕਿਹਾ ਕਿ ਅਜੇ ਤਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ ਅਤੇ ਸਥਿਤੀ ਕਾਬੂ ਹੇਠ ਹੈ। 

ਹਾਲਾਂਕਿ ਇਲਾਕੇ ਦੇ ਕਿਸਾਨਾਂ ਨੇ ਝੋਨਾ, ਮੱਕੀ, ਕੱਦੂ, ਬਾਜਾਰਾ ਵਰਗੀਆਂ ਫਸਲਾਂ ਬੀਜੀਆਂ ਹੋਈਆਂ ਸਨ ਜੋ ਕਿ ਪਾੜ ’ਚੋਂ ਵੱਡੀ ਮਾਤਰਾ ’ਚ ਪਾਣੀ ਆਉਣ ਕਾਰਨ ਡੁਬ ਕੇ ਖ਼ਰਾਬ ਹੋ ਚੁਕੀਆਂ ਹਨ। ਲਗਭਗ ਪੰਦਰਾਂ ਕਿੱਲੇ ਜ਼ਮੀਨ ’ਚ ਫਸਲਾਂ ਪਾਣੀ ’ਚ ਡੁੱਬ ਚੁਕੀਆਂ ਹਨ ਅਤੇ ਪਾਣੀ ਨਾਲ ਆਈ ਚੀਕਣੀ ਮਿੱਟੀ ਨਾਲ ਖ਼ਰਾਬ ਹੋ ਗਈਆਂ ਹਨ। 

ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦਸਿਆ ਕਿ ਪਾੜ ਪੈਣ ਤੋਂ ਬਾਅਦ ਨਹਿਰ ਦਾ ਪਾਣੀ ਸ਼ਮਸ਼ਾਨਘਾਟ ਅਤੇ ਕੁਝ ਖੇਤਾਂ ਵਿਚੋਂ ਦੀ ਲੰਘਿਆ। ਮਿੱਤਲ ਨੇ ਸਬੰਧਤ ਅਧਿਕਾਰੀਆਂ ਨੂੰ ਜੰਗੀ ਪੱਧਰ ’ਤੇ ਪਾੜ ਭਰਨ ਲਈ ਕਿਹਾ ਹੈ। ਬੁਧਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ’ਚ ਮੀਂਹ ਪਿਆ।

ਕੰਢੀ ਨਹਿਰ ਸਰਕਲ ਦੇ ਸੁਪਰਡੈਂਟ ਇੰਜਨੀਅਰ ਵਿਜੇ ਕੁਮਾਰ ਨੇ ਦਸਿਆ ਕਿ ਗੜ੍ਹਸ਼ੰਕਰ ’ਚ ਭਾਰੀ ਬਰਸਾਤ ਕਾਰਨ ਚਕਰੌਟਾ ਨੇੜੇ ਨੀਮ ਪਹਾੜੀ ਖੇਤਰ ’ਚ ਨਹਿਰ ’ਚ ਪਾੜ ਪੈ ਗਿਆ।

ਨਹਿਰ ਨਵਾਂਸ਼ਹਿਰ ਜ਼ਿਲ੍ਹੇ ਦੇ ਤਲਵਾੜਾ (ਨੇੜੇ ਪੌਂਗ ਡੈਮ) ਤੋਂ ਬਲਾਚੌਰ ਤਕ ਫੈਲੀ ਹੋਈ ਹੈ ਅਤੇ ਪਾੜ ਵਾਲੀ ਥਾਂ ’ਤੇ ਜ਼ਮੀਨੀ ਪੱਧਰ ਤੋਂ ਲਗਭਗ 50 ਫੁੱਟ ਉੱਚੀ ਹੈ।

ਗੜ੍ਹਸ਼ੰਕਰ ਦੇ ਤਹਿਸੀਲਦਾਰ ਤਪਨ ਭਨੋਟ ਨੇ ਦਸਿਆ ਕਿ ਪਿੰਡ ਫਤਿਹਪੁਰ ਕੋਠੀ ਨੇੜੇ ਇਕ ਨਾਲੇ ਦਾ ਪਾਣੀ ਵੀ ਪਿੰਡ ਵਿਚ ਦਾਖਲ ਹੋ ਗਿਆ ਜਿਸ ਕਾਰਨ ਇਕ ਘਰ ਦੀ ਚਾਰਦੀਵਾਰੀ ਢਹਿ ਗਈ।

ਪਿੰਡ ਜੈਜੋਂ ਨੇੜੇ ਇਕ ਮੌਸਮੀ ਨਾਲੇ ਦਾ ਪਾਣੀ ਪਿੰਡ ਦੇ ਕੁਝ ਖੇਤਾਂ ਵਿਚੋਂ ਦੀ ਲੰਘਿਆ।

ਹੁਸ਼ਿਆਰਪੁਰ ਡਰੇਨੇਜ ਡਿਵੀਜ਼ਨ ਦੇ ਕਾਰਜਕਾਰੀ ਇੰਜਨੀਅਰ ਸਰਤਾਜ ਸਿੰਘ ਰੰਧਾਵਾ ਨੇ ਦਸਿਆ ਕਿ ਭਾਰੀ ਬਰਸਾਤ ਕਾਰਨ ਲਗਭਗ ਸਾਰੇ ਮੌਸਮੀ ਨਾਲਿਆਂ ਵਿਚ ਪਾਣੀ ਭਰ ਗਿਆ ਹੈ।
 

ਡੀ.ਸੀ. ਨੇ ਕਿਹਾ ਕਿ ਸਥਾਨਕ ਭੰਗੀ ਨਾਲੇ ਵਿਚ ਪਾਣੀ ਦੇ ਵੱਧ ਰਹੇ ਪੱਧਰ ਨੂੰ ਵੇਖਦਿਆਂ ਨੀਵੇਂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਐਲਾਨ ਕੀਤੇ ਜਾ ਰਹੇ ਹਨ।

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement