
ਬੰਬੀਹਾ ਗਰੁੱਪ ਨੇ ਜੁਗਰਾਜ ਦੇ ਕਤਲ ਦੀ ਲਈ ਜ਼ਿੰਮੇਵਾਰੀ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਚੰਨਣਕੇ ਵਿੱਚ ਜੁਗਰਾਜ ਨਾਂਅ ਦੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆ ਗਈ। ਵੀਡੀਓ ਵਿੱਚ ਸ਼ਰੇਆਮ ਦੇਖਇਆ ਜਾ ਸਕਦੀ ਹੈ ਕਿ ਕਿਵੇ ਇਕ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕੀਤਾ।
ਜੁਗਰਾਜ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਜ਼ਿੰਮਵਾਰੀ ਲਈ ਹੈ। ਦੱਸਿਆ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਸ਼ੂਟਰ ਜਗਰੂਪ ਰੂਪਾ ਦਾ ਭਰਾ ਜੁਗਰਾਜ ਸੀ। ਗੈਂਗਸਟਰ ਡੋਨੀ ਬੱਲ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਿਖਿਆ ਹੈ ਕਿ ਗੋਰਾ ਬਰੀਆਰ ਦੇ ਕਤਲ ਵਿੱਚ ਜੁਗਰਾਜ ਨੇ ਰੇਕੀ ਕੀਤੀ ਸੀ। ਦੱਸ ਦੇ੍ਈਏ ਕਿ ਮੂਸੇਵਾਲਾ ਕਤਲ ਮਾਮਲੇ ਵਿੱਚ ਸ਼ੂਟਰ ਜਗਰੂਪ ਰੂਪਾ ਦਾ 2022 ਵਿਚ ਐਨਕਾਊਂਟਰ ਹੋ ਗਿਆ ਸੀ।