ਘਰੇਲੂ ਕਲੇਸ਼ ਦੇ ਚਲਦਿਆਂ ਭਰਾ ਦਾ ਕਤਲ
Published : Aug 5, 2020, 11:20 am IST
Updated : Aug 5, 2020, 11:20 am IST
SHARE ARTICLE
File Photo
File Photo

ਪੁਲਿਸ ਵਲੋਂ 12 ਘੰਟਿਆਂ ਦੌਰਾਨ ਹੀ ਕਥਿਤ ਦੋਸ਼ੀ ਗ੍ਰਿਫ਼ਤਾਰ

ਸ੍ਰੀ ਮੁਕਤਸਰ ਸਾਹਿਬ, 4 ਅਗੱਸਤ (ਰਣਜੀਤ ਸਿੰਘ/ਕਸ਼ਮੀਰ ਸਿੰਘ): ਜ਼ਿਲ੍ਹਾ ਪੁਲਿਸ ਕਪਤਾਨ ਡੀ. ਸੁਡਰਵਿਲੀ (ਆਈਪੀਐਸ) ਤੇ ਡੀਐਸਪੀ ਹਰਵਿੰਦਰ ਸਿੰਘ ਚੀਮਾ ਦੀ ਅਗਵਾਈ 'ਚ ਸ੍ਰੀ ਮੁਕਤਸਰ ਸਾਹਿਬ ਥਾਣਾ ਸਿਟੀ ਦੇ ਇੰਚਾਰਜ ਮੋਹਨ ਲਾਲ ਵਲੋਂ ਕਤਲ ਦੇ ਮਾਮਲੇ ਦੀ ਤਫ਼ਤੀਸ਼ ਕਰਦੇ ਹੋਏ ਸਿਰਫ਼ 12 ਘੰਟਿਆਂ ਦੌਰਾਨ ਹੀ ਦੋਸ਼ੀ ਨੂੰ ਕਾਬੂ ਕਰ ਲਿਆ। ਇਕ ਪ੍ਰੈੱਸ ਕਾਨਫ਼ਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਪੁਲਿਸ ਕਪਤਾਨ ਡੀ. ਸੁਡਰਵਿਲੀ ਨੇ ਦਸਿਆ ਕਿ ਸ਼ਹਿਰ ਦੇ ਸਥਾਨਕ ਫ਼ੈਕਟਰੀ ਰੋਡ ਉਤੇ ਵੱਡੇ ਭਰਾ ਵਲੋਂ ਛੋਟੇ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਉਨ੍ਹਾਂ ਦਸਿਆ ਕਿ ਕਰਨ ਕੁਮਾਰ, ਮਹੇਸ਼ ਅਤੇ ਭਰਤ ਕੁਮਾਰ ਉਰਫ਼ ਚਿੰਕੀ ਇਕੋ ਘਰ 'ਚ ਇਕੱਠੇ ਰਹਿੰਦੇ ਸਨ ਤੇ ਤਿੰਨੋਂ ਸ਼ਾਦੀਸ਼ੁਦਾ ਸਨ। ਜ਼ਿਕਰਯੋਗ ਹੈ ਕਿ ਕਰਨ ਤੇ ਚਿੰਕੀ ਦੋਵੇਂ ਸਾਢੂ ਵੀ ਸਨ। ਘਰ ਛੋਟਾ ਹੋਣ ਕਾਰਨ ਤਿੰਨੋ ਭਰਾਵਾਂ 'ਚ ਅਕਸਰ ਹੀ ਝਗੜਾ ਰਹਿੰਦਾ ਸੀ, ਪਰ ਬੀਤੀ ਰਾਤ ਇਸ ਲੜਾਈ ਨੇ ਖ਼ੂਨੀ ਰੂਪ ਧਾਰਨ ਕਰ ਲਿਆ ਤੇ ਇਕ ਭਰਾ ਵਲੋਂ ਦੂਸਰੇ ਭਰਾ ਦਾ ਕਤਲ ਕਰ ਦਿਤਾ ਗਿਆ।

File PhotoFile Photo

ਮ੍ਰਿਤਕ ਦੀ ਪਤਨੀ ਅਨੁਸਾਰ ਵੱਡਾ ਭਰਾ ਮਹੇਸ਼ ਅਤੇ ਚਿੰਕੀ ਸ਼ਰਾਬ ਪੀਣ ਦੇ ਆਦੀ ਸਨ,  ਬੀਤੀਂ ਰਾਤ ਵੀ ਸ਼ਰਾਬ ਪੀਤੀ ਹੋਣ ਕਾਰਨ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਹੱਥੋਂਪਾਈ ਹੋ ਗਏ, ਇਸ ਦੇ ਚਲਦਿਆਂ ਜਦੋਂ ਕਰਨ ਉਨ੍ਹਾਂ ਦੇ ਵਿਚਕਾਰ ਉਨ੍ਹਾਂ ਛਡਾਣ ਗਿਆ ਤਾਂ ਕਥਿਤ ਤੌਰ 'ਤੇ ਮਹੇਸ਼ ਨੇ ਕਰਨ ਉਤੇ ਚਾਕੂ ਨਾਲ ਵਾਰ ਕਰ ਦਿਤਾ ਤੇ ਉਸ ਨੇ ਛੋਟੇ ਚਿੰਕੀ ਦੇ ਵੀ ਚਾਕੂ ਮਾਰੇ। ਮੁਹੱਲੇ ਵਿਚ ਰੌਲਾ ਪੈਣ ਉਤੇ ਮੁਹੱਲਾ ਵਾਸੀਆਂ ਨੇ ਦੋਵਾਂ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਤਿੰਨੇ ਭਰਾਵਾਂ ਦੀ ਇਸ ਆਪਸੀ ਲੜਾਈ ਵਿਚ ਕਰਨ ਕੁਮਾਰ ਦੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਇੰਚਾਰਜ ਮੋਹਨ ਲਾਲ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਮ੍ਰਿਤਕ ਕਰਨ ਕੁਮਾਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਥਿਤ ਦੋਸ਼ੀ ਮਹੇਸ਼ (ਮੇਸ਼ੀ) ਪੁੱਤਰ ਪਾਲ ਸਿੰਘ ਵਾਸੀ ਫ਼ੈਕਟਰੀ ਰੋਡ ਦੇ ਵਿਰੁਧ ਬਣਦੀ ਕਾਰਵਾਈ ਕਰਦੇ ਹੋਏ ਸਿਰਫ਼ 12 ਘੰਟਿਆਂ 'ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement