ਲੁਧਿਆਣਾ ‘ਚ ਖਾਲੀ ਪਲਾਂਟ ‘ਚੋਂ ਮਿਲੀ ਨਵਜੰਮੀ ਬੱਚੀ ਲਾਸ਼, ਪੰਛੀਆਂ ਨੇ ਨੋਚੀ
Published : Aug 5, 2021, 5:01 pm IST
Updated : Aug 5, 2021, 5:01 pm IST
SHARE ARTICLE
New Born Baby
New Born Baby

ਪੁਲਿਸ ਉਨ੍ਹਾਂ ਔਰਤਾਂ ਦੀ ਜਾਂਚ ਕਰ ਰਹੀ ਹੈ ਜੋ ਪਿਛਲੇ ਸਾਲ ਗਰਭਵਤੀ ਹੋਈਆਂ ਸਨ ਅਤੇ ਪਿਛਲੇ ਹਫ਼ਤੇ ਉਨ੍ਹਾਂ ਦੇ ਬੱਚੇ ਹੋਏ ਸਨ।

ਲੁਧਿਆਣਾ – ਲੁਧਿਆਣਾ ਵਿਚ ਅੱਜ ਇਕ ਖਾਲੀ ਪਲਾਂਟ ਵਿਚ ਨਵਜੰਮੀ ਬੱਚੀ ਦੀ ਲਾਸ਼ ਪਈ ਮਿਲੀ ਜਿਸ ਨੂੰ ਪੰਛੀਆਂ ਦੁਆਰਾ ਨੋਟਿਆ ਹੋਇਆ ਸੀ। ਜ਼ਖਮਾਂ ਨਾਲ ਭਰੀ ਇਹ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖੀ ਗਈ ਹੈ। ਪੁਲਿਸ ਸਟੇਸ਼ਨ ਮੋਤੀ ਨਗਰ ਵਿਖੇ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਉਨ੍ਹਾਂ ਔਰਤਾਂ ਦੀ ਜਾਂਚ ਕਰ ਰਹੀ ਹੈ ਜੋ ਪਿਛਲੇ ਸਾਲ ਗਰਭਵਤੀ ਹੋਈਆਂ ਸਨ ਅਤੇ ਪਿਛਲੇ ਹਫ਼ਤੇ ਉਨ੍ਹਾਂ ਦੇ ਬੱਚੇ ਹੋਏ ਸਨ।

CrimeCrime

ਘਟਨਾ ਸ਼ੇਰਪੁਰ ਇਲਾਕੇ ਦੀ ਹੈ। ਇੱਥੇ ਗੋਲਡਨ ਪੈਲੇਸ ਦੇ ਪਿੱਛੇ ਖਾਲੀ ਪਲਾਟ ਦੇ ਅੱਗੇ ਨਿਰਮਾਣ ਕਾਰਜ ਚੱਲ ਰਿਹਾ ਹੈ। ਦੁਪਹਿਰ ਨੂੰ ਜਦੋਂ ਮਿਸਤਰੀ ਖਾਣ ਲਈ ਉੱਤੇ ਰੁਕੇ ਤਾਂ, ਕਿਸੇ ਨੇ ਕੁਝ ਕਾਵਾਂ ਨੂੰ ਪਲਾਟ ਵਿਚ ਮਾਸ ਖਾਂਦੇ ਹੋਏ ਦੇਖਿਆ ਜਦੋਂ ਜਾ ਕੇ ਦੇਖਿਆ ਗਿਆ ਤਾਂ ਇਹ ਨਵਜੰਮੀ ਬੱਚੀ ਦੀ ਲਾਸ਼ ਨਿਕਲੀ ਜਿਸ ਨੂੰ ਪੰਛੀ ਨੋਚ ਰਹੇ ਸਨ। ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਥਾਣਾ ਮੋਤੀ ਨਗਰ ਤੋਂ ਏਸੀਪੀ ਪਵਨਦੀਪ ਸਿੰਘ ਅਤੇ ਏਐਸਆਈ ਕੁਲਦੀਪ ਸਿੰਘ ਮੌਕੇ 'ਤੇ ਪਹੁੰਚੇ ਅਤੇ ਬੱਚੀ ਦੀ ਅੱਧੀ ਖਾਧੀ ਲਾਸ਼ ਨੂੰ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ।

BabyBaby

ਪੁਲਿਸ ਸਟੇਸ਼ਨ ਮੋਤੀ ਨਗਰ ਵਿਚ ਇੱਕ ਅਣਪਛਾਤੀ ਔਰਤ ਦੇ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਸਿਹਤ ਵਿਭਾਗ ਅਧੀਨ ਕੰਮ ਕਰ ਰਹੀ ਆਸ਼ਾ ਵਰਕਰ ਨਾਲ ਪੁਲਿਸ ਵੱਲੋਂ ਸੰਪਰਕ ਕੀਤਾ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਕੋਲ ਇਲਾਕੇ ਦੀਆਂ ਗਰਭਵਤੀ ਔਰਤਾਂ ਦਾ ਰਿਕਾਰਡ ਹੈ। ਲਾਸ਼ ਦੋ ਦਿਨ ਪੁਰਾਣੀ ਜਾਪਦੀ ਹੈ, ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਲਾਕੇ ਵਿਚ ਕਿਹੜੀਆਂ ਔਰਤਾਂ ਗਰਭਵਤੀ ਸਨ ਅਤੇ ਕਿਹੜੀਆਂ ਔਰਤਾਂ ਦਾ ਹਾਲ ਹੀ ਵਿਚ ਜਣੇਪਾ ਹੋਇਆ ਹੈ। ਹੁਣ ਪੁਲਿਸ ਹਰ ਘਰ ਵਿਚ ਜਾ ਕੇ ਜਾਂਚ ਕਰੇਗੀ। ਜਿੱਥੋਂ ਦੀਆਂ ਔਰਤਾਂ ਗਰਭਵਤੀ ਸਨ ਅਤੇ ਸਿਹਤ ਵਿਭਾਗ ਦੇ ਰਿਕਾਰਡ ਵਿਚ ਉਹਨਾਂ ਦਾ ਨਾਂ ਦਰਜ ਹੈ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement