'ਮਰੇ ਹੋਏ ਪੁੱਤ ਦੇ ਪੱਟ 'ਚੋਂ ਚਿੱਟੇ ਦੀ ਸਰਿੰਜ ਮੈਂ ਆਪਣੇ ਹੱਥੀਂ ਪੁੱਟੀ', ਕਹਾਣੀ ਬਿਆਨ ਕਰ ਦਿਆਂ ਮਾਂ ਰੋ ਪਈ
Published : Aug 5, 2022, 2:26 pm IST
Updated : Aug 5, 2022, 2:27 pm IST
SHARE ARTICLE
File Photo
File Photo

ਗੁਰਨਾਮ ਸਿੰਘ ਨੇ ਅੱਖ ਚੁੱਕ ਦਿਆਂ ਮੇਰੇ ਵੱਲ ਵੇਖਿਆ, ਬੁੱਲ੍ਹਾਂ 'ਚੋਂ ਪਹਿਲਾ ਵਾਕ ਨਿਕਲਿਆ 'ਮੇਰਾ ਹੀਰਾ ਵੀ ਆਹ ਮੁੰਡੇ ਵਰਗਾ ਸੀ ਜਵਾਨ ਤੇ ਉੱਚਾ ਲੰਬਾ' 

 

ਚੰਡੀਗੜ੍ਹ 4 ਅਗਸਤ (ਲੰਕੇਸ਼ ਤ੍ਰਿਖਾ)- ਗੁਰਨਾਮ ਸਿੰਘ ਦੇ ਘਰ ਦਾ ਪਤਾ ਪੁੱਛਣ 'ਚ ਜ਼ਿਆਦਾ ਪਰੇਸ਼ਾਨੀ ਨਹੀਂ ਹੋਈ ਕਿਉਂਕਿ ਘਰ 'ਚ ਪੈਂਦੇ ਵੈਣ ਦੀਆਂ ਆਵਾਜ਼ਾਂ ਨੇ ਬਿਆਨ ਕਰ ਦਿੱਤਾ ਸੀ ਕਿ ਜਵਾਨ ਪੁੱਤ ਦੀ ਲਾਸ਼ ਨੂੰ ਮੋਢਾ ਦੇਣ ਵਾਲਾ ਬੇਵਸ ਪਿਉ ਇੱਥੇ ਰਹਿੰਦਾ ਹੈ। ਪਿੰਡ ਦੇ ਲੋਕਾਂ 'ਚ ਘਿਰੇ ਗੁਰਨਾਮ ਸਿੰਘ ਨੇ ਅੱਖ ਚੁੱਕ ਦਿਆਂ ਮੇਰੇ ਵੱਲ ਵੇਖਿਆ, ਬੁੱਲ੍ਹਾਂ 'ਚੋਂ ਪਹਿਲਾ ਵਾਕ ਨਿਕਲਿਆ 'ਮੇਰਾ ਹੀਰਾ ਵੀ ਆਹ ਮੁੰਡੇ ਵਰਗਾ ਸੀ ਜਵਾਨ ਤੇ ਉੱਚਾ ਲੰਬਾ' 

Heera Singh Family Heera Singh Family

ਗੁਰਨਾਮ ਸਿੰਘ ਨੂੰ ਦੋ ਵਾਰ ਦਿਲ ਦਾ ਦੌਰਾ ਪੈ ਚੁੱਕਾ ਸੀ। ਹੀਰਾ ਗੁਰਨਾਮ ਸਿੰਘ ਦਾ ਇਕਲੌਤਾ ਪੁੱਤਰ ਸੀ। ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਦੇ ਲੋਕਾਂ ਮੁਤਾਬਿਕ ਪਿੰਡ ਦੀ ਅੱਧੀ ਤੋਂ ਵੱਧ ਆਬਾਦੀ ਚਿੱਟੇ ਦੀ ਚਪੇਟ 'ਚ ਹੈ। ਹੀਰਾ ਆਪਣੇ ਪਿੱਛੇ ਦੋ ਕੁੜੀਆਂ ਤੇ ਇਕ ਪੁੱਤਰ ਛੱਡ ਗਿਆ। 'ਮੈਂ ਡੈਡੀ ਨੂੰ ਅਕਸਰ ਕਹਿੰਦੀ ਸੀ ਕਿ ਆਪਣੇ ਬਜ਼ੁਰਗ ਮਾਂ-ਪਿਉ ਦੇ ਮੂੰਹ ਵੱਲ ਵੇਖੋ, ਆਪਣੇ ਬੱਚਿਆਂ ਵੱਲ ਵੇਖੋ। ਬੱਚੇ ਕਹਿੰਦੇ ਸਾਨੂੰ ਤਾਂ ਡੈਡੀ ਕਹਿ ਦਿੰਦੇ ਕਿ ਮੈਂ ਨਸ਼ਾ ਛੱਡ ਦਿੱਤਾ ਪਰ ਫੇਰ ਬਾਹਰੋਂ ਨਸ਼ਾ ਕਰ ਲੈਂਦੇ'

Heerta Singh Father Heerta Singh Father

ਹੀਰੇ ਦੀ ਬੇਟੀ ਦਿਲਪ੍ਰੀਤ ਕੌਰ ਵਿਦੇਸ਼ ਜਾਣ ਲਈ ਤਿਆਰੀ ਕਰ ਰਹੀ ਸੀ ਪਰ ਬੈਂਕ ਦੇ ਖਾਤੇ 'ਚੋਂ ਹੀਰੇ ਨੇ ਤਿੰਨ ਲੱਖ ਰੁਪਏ ਕਢਵਾ ਕੇ ਉਹਨਾਂ ਪੈਸਿਆਂ ਨੂੰ ਨਸ਼ੇ 'ਚ ਉਜਾੜ ਦਿੱਤਾ। ਹੀਰੇ ਦੀ ਮਾਂ ਕਹਿੰਦੀ ਮੈਂ ਰੋਟੀ ਪਕਾ ਰਹੀ ਸੀ, ਪਿੰਡ ਦਾ ਮੁੰਡਾ ਮੋਟਰ ਸਾਇਕਲ 'ਤੇ ਘਰ ਆਇਆ ਮੈਨੂੰ ਰੋਟੀ ਬਣਾਉਂਦੀ ਨੂੰ ਵੇਖ ਮੁੰਡੇ ਨੇ ਕਿਹਾ ਮਾਤਾ ਅੱਗ ਲਾ ਇਹਨਾਂ ਰੋਟੀਆਂ ਨੂੰ ਹੀਰਾ ਡਿੱਗ ਗਿਆ, ਮੈਂ ਮੁੰਡੇ ਨਾਲ ਮੋਟਰ ਸਾਇਕਲ 'ਤੇ ਬਹਿ ਕੇ ਹੀਰੇ ਵੱਲ ਚਲੀ ਗਈ। ਨਹਿਰ ਦੇ ਕੋਲ ਹੀਰਾ ਡਿੱਗਿਆ ਪਿਆ ਸੀ।

Heera Singh's Mother Heera Singh's Mother

ਉਹਦੇ ਪੱਟ ਤੇ ਟੀਕਾ ਖੁੱਭਿਆ ਪਿਆ ਸੀ ਮੈਂ ਆਪ ਆਪਣੇ ਹੱਥੀਂ ਉਹ ਟੀਕਾ ਪੁੱਟਿਆ। ਆਖ਼ਰੀ ਗੱਲ ਨੂੰ ਪੂਰਾ ਕਰਦਿਆਂ ਹੀਰੇ ਦੀ ਮਾਂ ਗੁਰਮੀਤ ਕੌਰ ਧਾਹਾਂ ਮਾਰ ਕੇ ਰੋ ਪਈ। ਸੋਢੀ ਨਗਰ ਨੂੰ ਚਿੱਟੇ ਤੋਂ ਮੁਕਤ ਕਰਨ ਲਈ ਪਿੰਡਾਂ ਦੇ ਲੋਕਾਂ ਨੇ ਇੱਕ ਕਮੇਟੀ ਦਾ ਵੀ ਗਠਨ ਕੀਤਾ ਸੀ ਪਰ ਚਿੱਟੇ ਦੇ ਤਸਕਰਾਂ ਦੀ ਦਹਿਸ਼ਤ ਤੋਂ ਉਹ ਕਮੇਟੀ ਜ਼ਿਆਦਾ ਦੇਰ ਤੱਕ ਚੱਲ ਨਾ ਪਾਈ।  

SHARE ARTICLE

ਏਜੰਸੀ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement