
S. Joginder Singh:ਸ. ਜੋਗਿੰਦਰ ਸਿੰਘ ਦੇ ਜਾਣ ਨਾਲ ਸਿੱਖ ਕੌਮ ਇਕ ਸੁਹਿਰਦ ਬਾਬੇ ਨਾਨਕ ਨੂੰ ਦਿਲੋਂ ਪਿਆਰ ਕਰਨ ਵਾਲੀ ਮਹਾਨ ਸ਼ਖ਼ਸੀਅਤ ਤੋਂ ਵਾਂਝੀ ਹੋ ਗਈ
S. Joginder Singh: ਰੋਜ਼ਾਨਾ ਸਪੋਕਸਮੈਨ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਬਾਨੀ ਸ. ਜੋਗਿੰਦਰ ਸਿੰਘ ਦੇ ਅਚਾਨਕ ਬੇਵਕਤੀ ਵਿਛੋੜੇ ਨਾਲ ਜਿੱਥੇ ਪ੍ਰੀਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਰੋਜ਼ਾਨਾ ਸਪੋਕਸਮੈਨ ਅਤੇ ਉੱਚਾ ਦਰ ਨਾਲ ਜੁੜੇ ਹਜ਼ਾਰਾਂ ਮੈਬਰਾਂ ਅਤੇ ਲੱਖਾਂ ਪਾਠਕ ਬਾਬੇ ਨਾਨਕ ਨੂੰ ਦਿਲੋਂ ਪਿਆਰ ਕਰਨ ਅਤੇ ਉਨ੍ਹਾਂ ਦੇ ਪੂਰਨਿਆਂ ਤੇ ‘ਪੰਥ ਵਸੇ ਮੈ ਉਜੜਾਂ’ ਦੇ ਸਿਧਾਂਤ ਤੇ ਸੱਚੀਮੁਚੀ ਦਿਲੋਂ ਚੱਲਣ ਵਾਲੀ ਅਤੇ ਇਕ ਬੇਦਾਗ਼ ਸ਼ਖ਼ਸੀਅਤ ਤੋਂ ਵਾਂਝੇ ਹੋ ਗਏ ਹਨ ਪਰ ਉਨ੍ਹਾਂ ਦੇ ਸੁਪਨਿਆਂ ਵਿਚ ਇਕ ਪੰਥਕ ਅਖ਼ਬਾਰ, ਇਕ ਸ਼ਾਨਦਾਰ ਇਤਿਹਾਸਕ ਸਿੱਖ ਮਿਉਜ਼ੀਅਮ ‘ਉੱਚਾ ਦਰ ਬਾਬੇ ਨਾਨਕ ਦਾ’ ਚਾਲੂ ਕਰਨ ਤੋਂ ਇਲਾਵਾ ਸਿੱਖ ਟੀ ਵੀ ਚੈਨਲ ਸਮੇਤ ਪੰਥ ਲਈ ਹੋਰ ਬਹੁਤ ਕੁਝ ਕਰਨ ਦੇ ਸੁਪਨੇ ਸੰਗਤਾਂ ਨਾਲ ਕੀਤੇ ਸਾਝੇ ਅਧੂਰੇ ਰਹਿ ਗਏ।
ਸ਼ਾਇਦ ਪ੍ਰਮਾਤਮਾ ਵਲੋਂ ਉਨ੍ਹਾਂ ਨੂੰ ‘ਉੱਚਾ ਦਰ’ ਚਾਲੂ ਕਰਨ ਦਾ ਸੁਭਾਗ ਪ੍ਰਾਪਤ ਹੋਣਾ ਸੀ। ਪਰਮਾਤਮਾ ਉਨ੍ਹਾਂ ਦੀ ਕੀਤੀ ਪੰਥ ਲਈ ਸੇਵਾ ਪ੍ਰਵਾਨ ਕਰਨ, ਪਿੱਛੇ ਬੀਬੀ ਜਗਜੀਤ ਕੌਰ, ਬੇਟੀ ਨਿਮਰਤ ਕੌਰ ਅਤੇ ਸਮੁੱਚੇ ਪ੍ਰਵਾਰ ਸਮੇਤ ਸਪੋਕਸਮੈਨ ਦੇ ਪਠਕਾਂ ਅਤੇ ਉੱਚਾ ਦਰ ਦੇ ਮੈਬਰਾਂ ਨੂੰ ਭਾਣੇ ਵਿਚ ਰਹਿਣ ਅਤੇ ਉਨ੍ਹਾਂ ਦੇ ਬਾਕੀ ਰਹਿੰਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਸਮਰੱਥਾ ਬਖਸ਼ਣ।
ਇਸ ਦੁਖਦਾਈ ਘੜੀ ਵਿਚ ਕਸ਼ਮੀਰ ਸਿੰਘ, ਰਣਜੀਤ ਸਿੰਘ, ਗੁਰਦੇਵ ਸਿੰਘ, ਰਣਜੀਤ ਸਿੰਘ ਢਿੱਲੋਂ ਅਜੀਤ ਤੋਂ, ਡਾ. ਨਿਸ਼ਾਨ ਸਿੰਘ, ਦਵਿੰਦਰ ਸਿੰਘ, ਮਨਿਦਰ ਸਿੰਘ ਛਾਬੜਾ, ਇਕਬਾਲ ਸਿੰਘ, ਬਲਕਾਰ ਸਿੰਘ ਬਰਕੰਦੀ, ਗੁਰਦੀਪ ਸਿੰਘ ਫੂਲੇਵਾਲਾ, ਮਲਕੀਤ ਸਿੰਘ ਕਾਉਣੀ, ਅਮਰਜੀਤ ਸਿੰਘ ਕਾਉਣੀ, ਗੁਰਵੰਤ ਸਿੰਘ ਕਾਕਾ ਗਿੱਲ ਬਰਕੰਦੀ, ਜਗਦੇਵ ਸਿੰਘ ਬਰਾੜ ਤਾਂਮਕੋਟ ਆਦਿ ਵਲੋਂ ਸ. ਜੋਗਿੰਦਰ ਸਿੰਘ ਦੇ ਵਿਛੋੜੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।