Joginder Singh: ਸੁਖਦੇਵ ਢੀਂਡਸਾ ਸਣੇ ਉੱਘੀਆਂ ਸ਼ਖਤੀਅਤਾਂ ਵਲੋਂ ਸ. ਜੋਗਿੰਦਰ ਸਿੰਘ ਜੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
Published : Aug 5, 2024, 12:23 pm IST
Updated : Aug 6, 2024, 6:19 pm IST
SHARE ARTICLE
Sardar Joginder Singh death news
Sardar Joginder Singh death news

Sardar Joginder Singh:  ''ਜੋਗਿੰਦਰ ਸਿੰਘ ਕੋਲ ਪੰਥ ਤੇ ਪੰਜਾਬ ਦੇ ਪੇਚੀਦਾ ਮਸਲਿਆਂ ਨੂੰ ਹੱਲ ਕਰਵਾਉਣ ਦੀ ਸਲਾਹ ਤੇ ਹੁਨਰ ਕਮਾਲ ਦਾ ਸੀ।''

 Founder of Rozana Spokesman Sardar Joginder Singh death news: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਥਕ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਸਪੋਕਸਮੈਨ ਦੇ ਮੁੱਖ ਸੰਪਾਦਕ ਤੇ ਉੱਘੇ ਲੇਖਕ ਸਰਦਾਰ ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੰਜਾਬੀਆਂ ਨੂੰ ਵੱਡਾ ਘਾਟਾ ਪਿਆ ਹੈ। ਸਰਦਾਰ ਜੋਗਿੰਦਰ ਸਿੰਘ ਨੇ ਉੱਚਾ ਦਰ ਬਾਬੇ ਨਾਨਕ ਦਾ ਸੰਸਥਾ ਨੂੰ ਕਾਇਮ ਕਰਨ ਦਾ ਜੋ ਬੀੜਾ ਚੁੱਕਿਆ ਉਹ ਸਫ਼ਲ ਵੀ ਹੋਏ। ਉਨ੍ਹਾਂ ਕਿਹਾ ਕਿ ਸਰਦਾਰ ਜੋਗਿੰਦਰ ਸਿੰਘ ਕੋਲ ਪੰਥ ਤੇ ਪੰਜਾਬ ਦੇ ਪੇਚੀਦਾ ਮਸਲਿਆਂ ਨੂੰ ਹੱਲ ਕਰਵਾਉਣ ਦੀ ਸਲਾਹ ਤੇ ਹੁਨਰ ਕਮਾਲ ਦਾ ਸੀ।

Sardar Joginder Singh death newsSardar Joginder Singh death news

ਸਿੱਖ ਜਗਤ ਵਿੱਚ ਉਹਨਾਂ ਦੇ ਕਈ ਕਾਰਜਾਂ ਦੀ ਪ੍ਰਸੰਸ਼ਾ ਵੀ ਕੀਤੀ। ਜੋਗਿੰਦਰ ਸਿੰਘ ਨੇ ਪੰਥ, ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ''ਰੋਜ਼ਾਨਾ ਸਪੋਕਸਮੈਨ" ਅਖ਼ਬਾਰ ਕੱਢ ਕੇ ਪੰਜਾਬੀ ਪੱਤਰਕਾਰੀ ਨੂੰ ਵੱਖਰਾ ਮੁਕਾਮ ਦਿੱਤਾ। ਜਿਸ ਜ਼ਰੀਏ ਪੰਜਾਬੀਆਂ ਨੂੰ ਨਰੋਈ ਜੀਵਨ ਜੁਗਤ ਲਈ ਗੁਰਬਾਣੀ ਦੇ ਫ਼ਲਸਫ਼ੇ ਨੂੰ ਸਮਝਣ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ। ਢੀਂਡਸਾ ਨੇ ਇਸ ਦੁੱਖ ਦੀ ਘੜੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਇਸ ਦੁੱਖ ਦੀ ਘੜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

Sardar Joginder Singh death newsSardar Joginder Singh death news

ਕਿਸਾਨ ਕਾਂਗਰਸ ਵਿੰਗ ਦੇ ਸਕੱਤਰ ਹਰਜੋਤ ਸਿੰਘ ਭੈਣੀ ਡੇਰਾ ਨੇ ਜਤਾਇਆ ਦੁੱਖ
ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਇਸ ਦੁੱਖ ਦੀ ਘੜੀ ਵਿੱਚ ਸਮੁੱਚੇ ਪਰਿਵਾਰ ਨਾਲ ਮੇਰੀ ਡੂੰਘੀ ਸੰਵੇਦਨਾ ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

Sardar Joginder Singh death newsSardar Joginder Singh death news

ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਦਿਹਾਂਤ 'ਤੇ ਜਸਵੀਰ ਸਿੰਘ ਗੜੀ ਨੇ ਜਤਾਇਆ ਦੁੱਖ
ਅਦਾਰਾ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸਰਦਾਰ ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣਾ 'ਤੇ ਬਹੁਤ ਦੁੱਖ ਹੈ। ਅਦਾਰਾ ਸਪੋਕਸਮੈਨ ਦੇ ਸੰਪਾਦਕ ਜਿਹਨਾਂ ਨੇ ਸਿੱਖੀ ਸਿਧਾਂਤਾਂ ਦੇ ਨਜ਼ਰੀਏ ਤੋਂ ਲਗਭਗ 30 ਸਾਲ ਪਹਿਲਾਂ ਪੰਜਾਬੀ ਅੰਗਰੇਜ਼ੀ ਮਹੀਨਾਵਾਰ ਮੈਗਜ਼ੀਨ ਸਪੋਕਸਮੈਨ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਸ਼ੁਰੂ ਕੀਤੀ ਅਤੇ ਮਹੀਨਾਵਾਰ ਰੋਜ਼ਾਨਾ ਸਪੋਕਸਮੈਨ ਪੰਜਾਬੀ ਅਖਬਾਰ ਤੱਕ ਲੈ ਕੇ ਗਏ, ਜੋ ਕਿ ਕਈ ਮਾਇਨਿਆਂ ਵਿੱਚ ਵਿਲੱਖਣ ਹੈ। 1995 ਤੋਂ 2000 ਤੱਕ ਮੈਂ ਖੁਦ ਲਗਾਤਾਰ ਸਪੋਕਸਮੈਨ ਮੈਗਜੀਨ ਦਾ ਪਾਠਕ ਰਿਹਾ। ਫਿਰ 2010 ਤੱਕ ਰੋਜ਼ਾਨਾ ਸਪੋਕਸਮੈਨ ਪੰਜਾਬੀ ਅਖਬਾਰ ਦਾ ਵੀ ਲਗਾਤਾਰ ਪਾਠਕ ਰਿਹਾ। ਅਰਦਾਸ ਕਰਦੇ ਹਾਂ ਵਾਹਿਗੁਰੂ ਪਰਿਵਾਰ ਅਤੇ ਪਾਠਕਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ- ਜਸਵੀਰ ਸਿੰਘ ਗੜੀ (ਬਹੁਜਨ ਸਮਾਜ ਪਾਰਟੀ ਪੰਜਾਬ, ਸੂਬਾ ਪ੍ਰਧਾਨ)

 

Sardar Joginder Singh death newsSardar Joginder Singh death news

 

ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਦਿਹਾਂਤ 'ਤੇ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਨੇ ਜਤਾਇਆ ਦੁੱਖ
ਅਦਾਰਾ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸਰਦਾਰ ਜੋਗਿੰਦਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ। ਬੇਅਦਬੀ, ਬੰਦੀ ਸਿੰਘਾਂ ਦੀ ਰਿਹਾਈ ਆਦਿ ਪੰਥਕ ਮੁੱਦਿਆਂ ਨੂੰ ਉਨ੍ਹਾਂ ਦੀ ਅਖਬਾਰ ਨੇ ਪ੍ਰਮੁੱਖਤਾ ਨਾਲ ਛਾਪਿਆ ਹੈ। ਭਾਵੇਂ ਤੁਸੀਂ ਕਿਸੇ ਵੀ ਸਖ਼ਸੀਅਤ ਨਾਲ ਪੂਰਨ ਰੂਪ ਵਿੱਚ ਸਹਿਮਤ ਨਾ ਵੀ ਹੋਵੋ ਪਰ ਉਨ੍ਹਾਂ ਵਲੋਂ ਨਿਭਾਏ ਸਕਾਰਾਤਮਕ ਰੋਲ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ ।ਡੇਰਾ ਸਿਰਸਾ ਦੇ ਮੁਖੀ ਨੂੰ ਸਭ ਤੋਂ ਪਹਿਲਾਂ ਸੌਦਾ ਸਾਧ ਲਿਖਣ ਵਾਲਾ ਸਪੋਕਸਮੈਨ ਹੀ ਹੈ-ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ

 

 

Sardar Joginder Singh death newsSardar Joginder Singh death news

ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਦਿਹਾਂਤ 'ਤੇ ਰਾਜ ਲਾਲੀ ਗਿੱਲ ਨੇ ਜਤਾਇਆ ਦੁੱਖ
ਰੋਜ਼ਾਨਾ ਸਪੋਕਸਮੈਨ ਦੇ ਸੰਸਥਾਪਕ ਸ. ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਹ ਆਪਣੀ ਜ਼ਬਰਦਸਤ ਲਿਖਣ ਸ਼ੈਲੀ ਲਈ ਜਾਣੇ ਜਾਂਦੇ ਸਨ। ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨਾਲ ਦਿਲੀ ਹਮਦਰਦੀ... ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ... ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ- ਰਾਜ ਲਾਲੀ ਗਿੱਲ (ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰ ਪਰਸਨ)

 

Sardar Joginder Singh death newsSardar Joginder Singh death news

ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਦਿਹਾਂਤ 'ਤੇ ਰਾਜ ਸਭਾ ਮੈਂਬਰ ਸਤਨਾਮ ਸੰਧੂ ਨੇ ਜਤਾਇਆ ਦੁੱਖ
ਰੋਜ਼ਾਨਾ ਸਪੋਕਸਮੈਨ ਦੇ ਸੰਸਥਾਪਕ ਸਰਦਾਰ ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ 'ਤੇ ਦਿਲੀ ਅਫਸੋਸ। ਵਾਹਿਗੁਰੂ ਵਿਛੜੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ-ਰਾਜ ਸਭਾ ਮੈਂਬਰ ਸਤਨਾਮ ਸੰਧੂ

Sardar Joginder Singh death newsSardar Joginder Singh death news

 

 

ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਦਿਹਾਂਤ 'ਤੇ ਮੰਤਰੀ ਅਨਮੋਲ ਗਗਨ ਮਾਨ ਨੇ ਜਤਾਇਆ ਦੁੱਖ
ਮੇਰੇ ਬਹੁਤ ਸਤਿਕਾਰਯੋਗ ਅੰਕਲ ਅਤੇ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਬਹੁਤ ਦੁੱਖ ਲੱਗਾ। ਉਨ੍ਹਾਂ ਹਮੇਸ਼ਾ ਮੈਨੂੰ ਆਪਣੇ ਪਰਿਵਾਰ ਦਾ ਜੀਅ ਸਮਝਕੇ ਧੀਆਂ ਵਾਂਗ ਪਿਆਰ ਦਿੱਤਾ। ਉਨ੍ਹਾਂ ਦਾ ਇਸ ਦੁਨੀਆ ਤੋਂ ਜਾਣਾ ਸਾਡੇ ਲਈ ਨਾ-ਪੂਰਨਯੋਗ ਘਾਟਾ ਹੈ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ-ਮੰਤਰੀ ਅਨਮੋਲ ਗਗਨ ਮਾਨ

 

Sardar Joginder Singh death newsSardar Joginder Singh death news

ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਦਿਹਾਂਤ 'ਤੇ ਮੰਤਰੀ ਬਲਜੀਤ ਕੌਰ ਨੇ ਜਤਾਇਆ ਦੁੱਖ
ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਬਹੁਤ ਹੀ ਦੁੱਖ ਲੱਗਾ। ਵਾਹਿਗੁਰੂ ਅੱਗੇ ਮੇਰੀ ਅਰਦਾਸ ਹੈ, ਗੁਰੂ ਸਾਹਿਬ ਉਨ੍ਹਾਂ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ-ਮੰਤਰੀ ਬਲਜੀਤ ਕੌਰ

Sardar Joginder Singh death newsSardar Joginder Singh death news

ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਦਿਹਾਂਤ 'ਤੇ ਡਾ. ਅਮਰ ਸਿੰਘ ਨੇ ਜਤਾਇਆ ਦੁੱਖ
ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਨੇ ਮਨ ਨੂੰ ਦੁੱਖੀ ਜਿਹਾ ਕਰ ਦਿੱਤਾ। 
ਪੰਥ, ਪੰਜਾਬ, ਪੰਜਾਬੀਅਤ, ਸਮਾਜ ਲਈ ਕੰਮ ਕਰਨ ਵਾਲੀ ਅਜਿਹੀ ਸ਼ਖ਼ਸ਼ੀਅਤ ਦਾ ਅਚਾਨਕ ਚਲੇ ਜਾਣ ਨਾਲ ਸਾਨੂੰ ਸਭ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।  ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।

ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਦੇਹਾਂਤ 'ਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਨੇ ਪ੍ਰਗਟਾਇਆ ਦੁੱਖ

ਅਦਾਰਾ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣਾ 'ਤੇ ਦੁੱਖ ਪ੍ਰਗਟ ਕਰਦਾ ਹੈ। ਸ. ਜੋਗਿੰਦਰ ਸਿੰਘ ਜੀ ਨੇ ਲੰਬਾ ਸੰਘਰਸ਼ ਕਰਕੇ ਅਖਬਾਰ ਨੂੰ ਇਸ ਮੁਕਾਮ ਤੱਕ ਲਿਆਂਦਾ ਹੈ। ਮੈਂ ਆਪਣੇ ਵੱਲੋਂ ਤੇ ਆਪਣੇ ਅਪਰਿਵਾਰ ਵੱਲੋਂ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਸਾਡੇ ਤੋਂ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਹਿੰਮਤ ਦੇਣ ਕਿ ਜਿਸ ਅਖ਼ਬਾਰ ਨੂੰ ਉਨ੍ਹਾਂ ਨੇ ਬੜੀ ਘਾਲਣਾ ਘਾਲ ਕੇ ਇਸ ਮੁਕਾਮ ਤੱਕ ਪਹੁੰਚਾਇਆ ,ਓਹਨੂੰ ਪਰਿਵਾਰ ਹੋਰ ਬੁਲੰਦੀਆਂ ਤੱਕ ਲਿਜਾ ਸਕੇ। ਮੈਂ ਰੂਹ ਦੀ ਸ਼ਾਂਤੀ ਲਈ ਅਰਦਾਸ ਕਰਦਾ ਹੋਇਆ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ।  

4.jfif

ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਪਰਿਵਾਰ ਅਤੇ ਦੋਸਤਾਂ ਨਾਲ ਸਾਡੀ ਦਿਲੀ ਹਮਦਰਦੀ ਹੈ। ਪੰਜਾਬੀ ਪੱਤਰਕਾਰੀ ਵਿੱਚ ਪਾਏ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ?? ਵਾਹਿਗੁਰੂ ਜੀ - ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ

2.jfif

“ਸ. ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ਦੀ ਖ਼ਬਰ ਤੋਂ ਮੈਂ ਬਹੁਤ ਦੁਖੀ ਹਾਂ ! ਇਹ ਜਿੱਥੇ ਉਨ੍ਹਾਂ ਦੇ ਪਰਿਵਾਰ ਲਈ ਵੱਡਾ ਘਾਟਾ ਹੈ ,ਉਸ ਦੇ ਨਾਲ ਹੀ ਪੰਜਾਬ ਨੇ ਇੱਕ ਬੁੱਧੀਜੀਵੀ ਅਤੇ ਸਮਰਪਿਤ ਪੰਜਾਬੀ ਨੂੰ ਗੁਆ ਦਿੱਤਾ ਹੈ। ਪ੍ਰਮਾਤਮਾ ਤੁਹਾਨੂੰ ਇਹ ਘਾਟਾ ਸਹਿਣ ਦੀ ਲੋੜੀਂਦੀ ਤਾਕਤ ਦੇਵੇ।”- ਅਦਾਕਾਰ ਗੁਰਪ੍ਰੀਤ ਘੁੱਗੀ 

5.jfif

‘ਬਹੁਤ ਸਾਰੇ ਲੋਕ ਸਨ ਜੋ ਸ. ਜੋਗਿੰਦਰ ਸਿੰਘ ਦੀ ਕਲਮ ਦੇ ਫ਼ੈਨ ਸਨ। ਜਦੋਂ ਉਹ ‘ਮੇਰੀ ਨਿਜੀ ਡਾਇਰੀ ਦੇ ਪੰਨੇ ਲਿਖਦੇ ਹੁੰਦੇ ਸਨ ਤਾਂ ਲੋਕ ਉਨ੍ਹਾਂ ਨੂੰ ਬਹੁਤ ਧਿਆਨ ਨਾਲ ਸਮਝਦੇ ਅਤੇ ਵਿਚਾਰਦੇ ਹੁੰਦੇ ਸਨ। ਉਨ੍ਹਾਂ ਦਾ ਦੁਨੀਆਂ 'ਚੋਂ ਜਾਣਾ ਦੁਖਦਾਈ ਇਸ ਕਾਰਨ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਇਕ ਸਟੈਂਡ ਰੱਖਿਆ। ਉਨ੍ਹਾਂ 'ਚ ਇਕ ਬੜ੍ਹਕ ਸੀ। ਜਦੋਂ ਕੋਈ ਬੰਦਾ ਜਥੇਦਾਰਾਂ ਵਿਰੁਧ ਮੂੰਹ ਨਹੀਂ ਸੀ ਖੋਲ੍ਹਦਾ ,ਉਸ ਵੇਲੇ ਜੋਗਿੰਦਰ ਸਿੰਘ ਨੇ ਅਪਣਾ ਸਟੈਂਡ ਰਖਿਆ।” -ਭਾਈ ਰਣਜੀਤ ਸਿੰਘ ਢਡਰੀਆਂ ਵਾਲੇ 

3.jfif

ਸੱਚ ਉਜਾਗਰ ਤਾਂ ਦੇਰ ਨਾਲ ਹੁੰਦਾ ਹੈ ਪਰ ਕਦੇ ਮਰਦਾ ਜਾਂ ਹਾਰਦਾ ਨਹੀਂ, ਸ. ਜੋਗਿੰਦਰ ਸਿੰਘ ਉਹ ਸੱਚੇ-ਸੁੱਚੇ ਇਨਸਾਨ ਸਨ ਜਿਨ੍ਹਾਂ ਨੇ ਕਦੇ ਕਿਸੇ ਦੀ ਈਨ ਨਹੀਂ ਮੰਨੀਂ ਹਮੇਸ਼ਾ ਸੱਚ ’ਤੇ ਖੜ੍ਹੇ ਰਹੇ। ਉਨ੍ਹਾਂ ਨੇ ਜੀਵਨ ਵਿੱਚ ਆਪਣੇ ਤੇ ਆਪਣੇ ਪਰਿਵਾਰ ਉੱਪਰ ਟੁੱਟੇ ਬਿਪਤਾਵਾਂ ਦੇ ਪਹਾੜ ਤਾਂ ਜ਼ਰ ਲਏ ਪਰ ਕਦੇ ਉਨ੍ਹਾਂ ਅੱਗੇ ਸੀਸ ਨਹੀਂ ਝੁਕਾਇਆ ਤੇ ਹਮੇਸ਼ਾ ਹੀ ਫ਼ਤਿਹ ਹਾਸਲ ਕੀਤੀ। ਆਖ਼ਰ ਝੂਠ ਤੇ ਸਭ ਨੂੰ ਹਰਾ ਕੇ ਇੱਕ ਮਿਸਾਲ ਸਿਰਜਕੇ ਸਾਥੋਂ ਵਿਦਾ ਹੋ ਗਏ। ਸ. ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ 'ਤੇ ਬਹੁਤ ਦੁੱਖ ਹੋਇਆ ਹੈ। ਵਾਹਿਗੁਰੂ ਉਨ੍ਹਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਸੁਖਮਿੰਦਰ ਪਾਲ ਸਿੰਘ ਗਰੇਵਾਲ (ਭਾਜਪਾ ਆਗੂ) 

1.jfif

ਰੋਜ਼ਾਨਾ ਸਪੋਕਸਮੈਨ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਮਾਲਕ ਸ. ਜੋਗਿੰਦਰ ਸਿੰਘ ਨੂੰ ਸਲਾਮ, ਜਿਸ ਤਰ੍ਹਾਂ ਜਿੱਤਦ ਦੌਰਾਨ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਬਹੁਤ ਵਧੀਆ ਵਿਅਕਤੀ ਸਨ, ਉਨ੍ਹਾਂ ਦਾ ਪਰਿਵਾਰ ਬਹੁਤ ਵਧੀਆ ਹੈ। ਅਸੀਂ ਇਸ ਦੁੱਖ ਦੀ ਘੜੀ ਵਿਚ ਸਰਦਾਰ ਜੋਗਿੰਦਰ ਸਿੰਘ ਦੇ ਪਰਿਵਾਰ ਨੂੰ ਹੌਸਲਾ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਸ੍ਰੀ ਅਕਾਲ ਤਖ਼ਤ ਸਹਿਬ ਜੀ ਨੂੰ ਅਪੀਲ ਹੈ ਕਿ ਰੋਜ਼ਾਨਾ ਸਪੋਕਸਮੈਨ ਅਤੇ ਨਿਮਰਤ ਕੌਰ ਦੇ ਪਿਤਾ 'ਤੇ ਲਗਾਏ ਗਏ ਬੇਬੁਨਿਆਦ ਦੋਸ਼ਾਂ ਨੂੰ ਵਾਪਸ ਲਿਆ ਜਾਵੇ ਅਤੇ ਸਮੂਹ ਸੰਗਤ ਨੂੰ ਅਪੀਲ ਹੈ ਕਿ ਪਰਿਵਾਰ ਦੀ ਇੱਜ਼ਤ ਬਰਕਰਾਰ ਰੱਖਣ ਲਈ ਉਹਨਾਂ ਖ਼ਿਲਾਫ਼ ਬੋਲਣ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇ। - ਗੁਰਸਿਮਰਨ ਸਿੰਘ ਮੰਡ

ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਮਨ ਨੂੰ ਬਹੁਤ ਧੱਕਾ ਲੱਗਾ। ਉਨ੍ਹਾਂ ਨੇ  ਪੰਜਾਬੀ ਅਖ਼ਬਾਰ ਦੇ ਨਾਲ ਪੰਜਾਬੀਆਂ ਦੀ ਬੜੀ ਸੇਵਾ ਕੀਤੀ ਹੈ। ਨਵੀਂ ਤੇ ਤਾਜ਼ੀ ਖ਼ਬਰ ਅਤੇ ਦੇਸ਼ -ਵਿਦੇਸ਼ ਦੀਆਂ ਖ਼ਬਰਾਂ ਛਾਪ ਕੇ  ਪੰਜਾਬੀਆਂ ਨੂੰ ਜਗਾਉਣ ਦੀ ਅਤੇ ਹਮੇਸ਼ਾਂ ਉਨ੍ਹਾਂ ਨੂੰ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਦਿਲ ਨੂੰ ਬਹੁਤ ਦੁੱਖ ਹੋਇਆ ,ਕਿਉਂਕਿ ਮੈਂ ਨਿੱਜੀ ਤੌਰ 'ਤੇ ਉਨ੍ਹਾਂ ਨੂੰ ਜਾਂਦਾ ਸੀ। ਮੈਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਹਾਂ। ਸਾਬਕਾ MP ਮੁਹੰਮਦ ਸਦੀਕ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from  Founder of Rozana Spokesman Sardar Joginder Singh death news, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement