
ਲੱਤ ’ਚ ਗੋਲੀ ਲੱਗਣ ਕਾਰਨ ਗੈਂਗਸਟਰ ਹੋਇਆ ਜ਼ਖਮੀ
Punjab Police arrests gangster hiding in PG in Dera Bassi : ਡੇਰਾਬਸੀ ਨੇੜੇ ਪੈਂਦੇ ਗੁਲਾਬਗੜ੍ਹ ਦੇ ਇਕ ਪੀਜੀ ਵਿਚ ਲੁਕ ਕੇ ਬੈਠੇ ਗੈਂਗਸਟਰ ਨੂੰ ਪੰਜਾਬ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸ ਮੌਕੇ ਦੋਵਾਂ ਪਾਸੇ ਤੋਂ ਗੋਲੀਆਂ ਚੱਲਣ ਦੀ ਖ਼ਬਰ ਵੀ ਪ੍ਰਾਪਤ ਹੋਈ ਹੈ। ਪੁਲਿਸ ਵਲੋਂ ਚਲਾਈ ਗਈ ਗੋਲੀ ਕਾਬੂ ਕੀਤੇ ਗਏ ਗੈਂਗਸਟਰ ਦੀ ਲੱਤ ’ਤੇ ਲੱਗੀ ਹੈ।
ਕਾਬੂ ਕੀਤਾ ਗੈਂਗਸਟਰ ਸੁਮੀਤ ਬਿਸ਼ਨੋਈ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਉਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧ ਰੱਖਦਾ ਹੈ। ਸੁਮੀਤ ਬਿਸ਼ਨੋਈ ਨੇ ਹਨੂੰਮਾਨਗੜ੍ਹ ’ਚ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਹੱਤਿਆ ਵੀ ਕੀਤੀ ਸੀ।
ਜਦਕਿ ਇਸ ਦੇ ਸਾਥੀਆਂ ਨੂੰ ਪਹਿਲਾਂ ਹੀ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਸੀ। ਸੁਮਿਤ ਬਿਸ਼ਨੋਈ ਦੇ ਨਾਲ ਉਸ ਦੇ ਇਕ ਹੋਰ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮੌਕੇ ਪਹੁੰਚੇ ਐਸਪੀਡੀ ਸੌਰਵ ਜਿੰਦਲ ਅਤੇ ਡੀਐਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।