
ਕੋਰੋਨਾ ਵਾਇਰਸ ਦੇ 24 ਘੰਟੇ 'ਚ 83 ਹਜ਼ਾਰ ਨਵੇਂ ਮਾਮਲੇ ਆਏ
ਹੁਣ ਤਕ 30 ਲੱਖ ਹੋਏ ਠੀਕ
ਨਵੀਂ ਦਿੱਲੀ, 4 ਸਤੰਬਰ : ਦੇਸ਼ 'ਚ ਇਕ ਦਿਨ 'ਚ ਕੋਰੋਨਾ ਵਾਇਰਸ ਦੇ 83 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੀ ਲਾਗ ਦੇ ਕੁਲ ਮਾਮਲਿਆਂ ਦੀ ਗਿਣਤੀ 39 ਲੱਖ ਨੂੰ ਪਾਰ ਕਰ ਗਈ ਹੈ। ਉੱਥੇ ਹੀ ਦੇਸ਼ 'ਚ ਹੁਣ ਤਕ 30 ਲੱਖ 37 ਹਜ਼ਾਰ 152 ਲੋਕ ਇਲਾਜ ਤੋਂ ਬਾਅਦ ਕੋਰੋਨਾ ਮੁਕਤ ਹੋ ਚੁੱਕੇ ਹਨ। ਇਸ ਦੇ ਚਲਦੇ ਠੀਕ ਹੋਣ ਦੀ ਦਰ 77.15 ਫ਼ੀ ਸਦੀ ਹੋ ਗਈ ਹੈ, ਉੱਥੇ ਹੀ ਕੋਰੋਨਾ ਨਾਲ ਮੌਤ ਦਰ ਘੱਟ ਕੇ 1.75 ਫ਼ੀ ਸਦੀ ਹੋ ਗਈ ਹੈ।
ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ 'ਚ ਕੋਰੋਨਾ ਵਾਇਰਸ ਦੇ 83,341 ਨਵੇਂ ਮਾਮਲੇ ਸਾਹਮਣੇ ਆਏ। ਇਸ ਦੌਰਾਨ 1,096 ਤੇ ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 86,472 ਹੋ ਗਈ ਹੈ। ਹੁਣ ਤਕ 30,37,152 ਲੋਕ ਇਸ ਬਿਮਾਰੀ ਨੂੰ ਮਾਤ ਦੇ ਕੇ ਸਿਹਤਮੰਦ ਹੋ ਚੁੱਕੇ ਹਨ। ਅੰਕੜਿਆਂ ਅਨੁਸਾਰ ਦੇਸ਼ 'ਚ ਫਿਲਹਾਲ 8,31,341 ਸਰਗਰਮ ਮਾਮਲੇ ਹਨ। ਜੋ ਕੁਲ ਮਾਮਲਿਆਂ ਦੇ 21.11 ਫ਼ੀ ਸਦੀ ਹਨ।
ਜ਼ਿਕਰਯੋਗ ਹੈ ਕਿ 7 ਅਗੱਸਤ ਨੂੰ ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ ਹੋਈ ਸੀ ਜਦ ਕਿ 23 ਅਗੱਸਤ ਨੂੰ ਇਹ ਗਿਣਤੀ 30 ਲੱਖ ਦੇ ਪਾਰ ਹੋ ਗਈ ਹੈ। ਇਸ 'ਚ ਆਈਸੀਐੱਮਆਰ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤਕ 4 ਕਰੋੜ 66 ਲੱਖ 79 ਹਜ਼ਾਰ 145 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਵੀਰਵਾਰ ਨੂੰ ਇਕ ਇਕ 'ਚ 11 ਲੱਖ 69 ਹਜ਼ਾਰ 769 ਨਮੂimageਨਿਆਂ ਦੀ ਜਾਂਚ ਕੀਤੀ ਗਈ ਹੈ।