ਪੰਜਾਬ ਨੂੰ ਅਗਸਤ ਮਹੀਨੇ ਦੌਰਾਨ 1188.70 ਕਰੋੜ ਰੁਪਏ ਦਾ GST ਮਾਲੀਆ ਇਕੱਤਰ ਹੋਇਆ
Published : Sep 5, 2021, 5:39 pm IST
Updated : Sep 5, 2021, 5:39 pm IST
SHARE ARTICLE
GST
GST

ਅਗਸਤ-2020 ਮਹੀਨੇ ਮੁਕਾਬਲੇ 20.41 ਫੀਸਦੀ ਵੱਧ ਮਾਲੀਆ ਇਕੱਠਾ ਹੋਇਆ

 

ਚੰਡੀਗੜ: ਪੰਜਾਬ ਸਰਕਾਰ ਨੂੰ ਇਸ ਸਾਲ ਅਗਸਤ ਮਹੀਨੇ ਦੌਰਾਨ ਵੱਖ-ਵੱਖ ਵਸੂਲੀਆਂ ਦੇ ਆਧਾਰ ’ਤੇ 1188.70 ਕਰੋੜ ਰੁਪਏ ਦਾ ਜੀ.ਐਸ.ਟੀ. ਮਾਲੀਆ ਇਕੱਤਰ ਹੋਇਆ ਜਦੋਂ ਕਿ ਪਿਛਲੇ ਸਾਲ 2020 ਦੌਰਾਨ ਅਗਸਤ ਮਹੀਨੇ ਦੌਰਾਨ 987.20 ਕਰੋੜ ਰੁਪਏ ਇਕੱਠੇ ਹੋਏ ਸਨ। ਇਸ ਹਿਸਾਬ ਨਾਲ ਜੀ.ਐਸ.ਟੀ. ਮਾਲੀਏ ਵਿੱਚ ਪਿਛਲੇ ਸਾਲ ਨਾਲੋਂ 20.41 ਫੀਸਦੀ ਵਾਧਾ ਹੋਇਆ ਹੈ। ਇਹ ਵਾਧਾ ਕੋਵਿਡ ਦੀ ਦੂਜੀ ਲਹਿਰ ਤੋਂ ਬਾਅਦ ਅਰਥ ਵਿਵਸਥਾ ਵਿੱਚ ਹੋ ਰਹੇ ਤੇਜ਼ੀ ਨਾਲ ਸੁਧਾਰ ਦਾ ਪ੍ਰਤੱਖ ਸੂਚਕ ਹੈ।

 

CM PunjabCM Punjab

 

ਕਰ ਕਮਿਸ਼ਨਰ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੂਬੇ ਨੂੰ ਇਕੱਤਰ ਹੁੰਦੇ ਮਾਲੀਏ ਦਾ ਵੱਖ-ਵੱਖ ਖੇਤਰਾਂ ਦੇ ਹਿਸਾਬ ਨਾਲ ਜੇ ਅਧਿਐਨ ਕੀਤਾ ਜਾਵੇ ਤਾਂ ਲੋਹਾ ਤੇ ਸਟੀਲ, ਇਲੈਕਟ੍ਰਾਨਿਕਸ ਵਸਤਾਂ, ਖਾਦਾਂ, ਟੈਲੀਕਾਮ ਤੇ ਬੈਂਕਿੰਗ ਜਿਹੇ ਖੇਤਰਾਂ ਵਿੱਚ ਆਰਥਿਕ ਸੁਧਾਰ ਦੀ ਗਤੀ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ।

GSTGST

 

ਪਿਛਲੇ ਸਾਲ ਦੇ ਅਣਕਿਆਸੇ ਸੰਕਟ ਦੇ ਮਾੜੇ ਪ੍ਰਭਾਵਾਂ ਤੋਂ ਇਲਾਵਾ ਮਾਲੀਆ ਵਿੱਚ ਵਾਧਾ ਸੂਬੇ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਜਾਅਲੀ ਬਿਲਿੰਗ ਅਤੇ ਗਲਤ ਵਪਾਰ ਦੀ ਸਖਤੀ ਨਾਲ ਕੀਤੀ ਜਾ ਰਹੀ ਨਿਗਰਾਨੀ ਦਾ ਵੀ ਸਿੱਟਾ ਹੈ। ਕਰ ਵਿਭਾਗ ਪੰਜਾਬ ਵੱਲੋਂ ਕਈ ਸਰੋਤਾਂ ਤੋਂ ਆਧੁਨਿਕ ਡਾਟਾ ਵਿਸ਼ਲੇਸ਼ਣ ਦੀ ਵਰਤੋਂ ਅਤੇ ਖਾਸ ਖੇਤਰਾਂ ਵਿੱਚ ਟੈਕਸ ਚੋਰੀ ਦਾ ਅਧਿਐਨ ਕੀਤਾ ਜਾਂਦਾ ਹੈ। ਪ੍ਰਭਾਵਸ਼ਾਲੀ ਟੈਕਸ ਪ੍ਰਸ਼ਾਸਨ ਨੇ ਟੈਕਸ ਮਾਲੀਏ ਵਿੱਚ ਵਾਧੇ ਲਈ ਯੋਗਦਾਨ ਪਾਇਆ ਹੈ। ਜੀ.ਐਸ.ਟੀ. ਵਿੱਚ ਇਹ ਵਾਧਾ ਆਉਣ ਵਾਲੇ ਮਹੀਨਿਆਂ ਵਿੱਚ ਜਾਰੀ ਰਹਿਣ ਦੀ ਸੰਭਾਵਨਾ ਹੈ।

 

GSTGST

 

ਬੁਲਾਰੇ ਨੇ ਅੱਗੇ ਦੱਸਿਆ ਕਿ ਪੱਕੇ ਆਈ.ਜੀ.ਐਸ.ਟੀ. ਬੰਦੋਬਸਤ ਤੋਂ ਇਲਾਵਾ ਪੰਜਾਬ ਨੂੰ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਲਈ ਅਗਸਤ-2021 ਵਿੱਚ 448.35 ਕਰੋੜ ਰੁਪਏ ਆਰਜ਼ੀ ਬੰਦੋਬਸਤ ਵਜੋਂ ਮਿਲੇ ਹਨ। ਇਸੇ ਦੇ ਨਤੀਜੇ ਵਜੋਂ ਅਗਸਤ ਮਹੀਨੇ ਦੇ ਜੀ.ਐਸ.ਟੀ. ਮਾਲੀਆ ਵਿੱਚ ਵਾਧੇ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 80 ਫੀਸਦੀ ਦੇ ਕਰੀਬ ਹੋਇਆ ਹੈ।

 

Punjab CM Captain AmarPunjab CM

ਬੁਲਾਰੇ ਨੇ ਅੱਗੇ ਦੱਸਿਆ ਕਿ ਅਗਸਤ 2021 ਦੌਰਾਨ ਵੈਟ ਅਤੇ ਸੀ.ਐਸ.ਟੀ. ਮਾਲੀਆ ਕ੍ਰਮਵਾਰ 648.44 ਕਰੋੜ ਰੁਪਏ ਅਤੇ 26.97 ਕਰੋੜ ਰੁਪਏ ਹੋਇਆ। ਪਿਛਲੇ ਸਾਲ ਦੇ ਮੁਕਾਬਲੇ ਇਹ ਕ੍ਰਮਵਾਰ 24 ਫੀਸਦੀ ਅਤੇ 40 ਫੀਸਦੀ ਵੱਧ ਹੈ ਜੋ ਅਰਥਵਿਵਸਥਾ ਦੀ ਬਹਾਲੀ ਦਾ ਪ੍ਰਗਟਾਵਾ ਕਰਦਾ ਹੈ। ਇਸੇ ਤਰਾਂ ਅਗਸਤ 2021 ਵਿੱਚ  ਇਕੱਤਰ ਹੋਇਆ ਪੰਜਾਬ ਰਾਜ ਵਿਕਾਸ ਟੈਕਸ 11.38 ਕਰੋੜ ਰੁਪਏ ਸੀ ਜੋ ਕਿ ਪਿਛਲੇ ਸਾਲ ਦੇ ਅਗਸਤ ਮਹੀਨੇ ਨਾਲੋਂ 9.63 ਫੀਸਦੀ ਵੱਧ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement