ਮਨੀਸ਼ ਨਰਵਾਲ ਨੇ ਨਿਸ਼ਾਨੇਬਾਜ਼ੀ ਤੇ ਪ੍ਰਮੋਦ ਨੇ ਬੈਡਮਿੰਟਨ 'ਚ ਜਿੱਤਿਆ ਸੋਨੇ ਦਾ ਤਮਗ਼ਾ
Published : Sep 5, 2021, 12:29 am IST
Updated : Sep 5, 2021, 12:29 am IST
SHARE ARTICLE
image
image

ਮਨੀਸ਼ ਨਰਵਾਲ ਨੇ ਨਿਸ਼ਾਨੇਬਾਜ਼ੀ ਤੇ ਪ੍ਰਮੋਦ ਨੇ ਬੈਡਮਿੰਟਨ 'ਚ ਜਿੱਤਿਆ ਸੋਨੇ ਦਾ ਤਮਗ਼ਾ

ਟੋਕੀਉ, 4 ਸਤੰਬਰ : ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ ਮੌਜੂਦਾ ਪੈਰਾਲੰਪਿਕ ਖੇਡਾਂ ਵਿਚ ਭਾਰਤ ਦੀ ਝੋਲੀ ਵਿਚ ਤੀਜਾ ਸੋਨ ਤਮਗ਼ਾ ਪਾਇਆ, ਜਦੋਂ ਕਿ ਪ੍ਰਮੋਦ ਭਗਤ ਨੇ ਬੈਡਮਿੰਟਨ 'ਚ ਭਾਰਤ ਨੂੰ  ਚੌਥਾ ਸੋਨ ਤਮਗ਼ਾ ਦਵਾਇਆ |  ਇਸ ਦੇ ਨਾਲ ਹੀ ਸਿੰਘਰਾਜ ਅਡਾਨਾ ਨੇ ਪੀ4 ਮਿਕਸਡ 50 ਮੀਟਰ ਪਿਸਟਲ ਐਚ.ਐਚ.1 ਈਵੈਂਟ ਵਿਚ ਚਾਂਦੀ ਤਮਗਾ ਜਿੱਤਿਆ | 19 ਸਾਲਾ ਨਿਸ਼ਾਨੇਬਾਜ਼ ਮਨੋਜ ਨਰਵਾਲ ਨੇ ਪੈਰਾਲੰਪਿਕ ਦਾ ਰਿਕਾਰਡ ਬਣਾਉਂਦੇ ਹੋਏ 218.2 ਸਕੋਰ ਕੀਤਾ | ਉਥੇ ਹੀ ਪੀ1 ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਐਸ.ਐਚ.1 ਈਵੈਂਟ ਵਿਚ ਮੰਗਲਵਾਰ ਨੂੰ  ਕਾਂਸੀ ਜਿੱਤਣ ਵਾਲੇ ਅਡਾਨਾ ਨੇ 216.7 ਅੰਕ ਬਣਾ ਕੇ ਚਾਂਦੀ ਤਮਗ਼ਾ ਅਪਣੇ ਨਾਮ ਕੀਤਾ | ਰੂਸੀ ਉਲੰਪਿਕ ਕਮੇਟੀ ਸਰਗੇਈ ਮਾਲੀਸ਼ੇਵ ਨੇ 196.8 ਅੰਕਾਂ ਨਾਲ ਕਾਂਸੀ ਤਮਗਾ ਜਿੱਤਿਆ | ਇਸ ਦੇ ਨਾਲ ਹੀ ਅਡਾਨਾ ਇਕੋ ਖੇਡਾਂ ਵਿਚ 2 ਮੈਡਲ ਜਿੱਤਣ ਵਾਲੇ ਚੁਨਿੰਦਾ ਖਿਡਾਰੀਆਂ ਵਿਚ ਸ਼ਾਮਲ ਹੋ ਗਏ | ਨਿਸਾਨੇਬਾਜ਼ ਅਵਨੀ ਲੇਖਰਾ ਨੇ ਮੌਜੂਦਾ ਖੇਡਾਂ ਵਿਚ ਸੋਨੇ ਅਤੇ ਕਾਂਸੀ ਦਾ ਤਮਗ਼ਾ ਜਿੱਤਿਆ ਹੈ | ਜੋਗਿੰਦਰ ਸਿੰਘ ਸੋਢੀ ਨੇ 1984 ਪੈਰਾਲੰਪਿਕਸ ਵਿਚ ਚਾਂਦੀ ਅਤੇ ਕਾਂਸੀ ਦਾ ਤਮਗ਼ਾ ਜਿੱਤਿਆ ਸੀ |
ਦੂਜੇ ਪਾਸੇ ਪ੍ਰਮੋਦ ਭਗਤ ਨੇ 45 ਮਿੰਟ ਤਕ ਚੱਲੇ ਮੁਕਾਬਲੇ 'ਚ ਡੇਨੀਅਲ ਨੂੰ  21-14, 21-17 ਨਾਲ ਮਾਤ ਦਿਤੀ | ਟੋਕੀਉ ਪੈਰਾਲੰਪਿਕ 'ਚ ਭਾਰਤ ਨੂੰ  ਬੈਡਮਿੰਟਨ 'ਚ ਪ੍ਰਮੋਦ ਭਗਤ ਨੇ ਪਹਿਲਾ ਸੋਨ ਤਮਗ਼ਾ ਦਿਵਾਇਆ | ਪ੍ਰਮੋਦ ਭਗਤ ਨੇ ਪੁਰਸ਼ ਸਿੰਗਲਜ ਦੇ 3 ਕੈਟਾਗਰੀ ਦੇ ਫ਼ਾਈਨਲ 'ਚ ਡੇਨੀਅਲ ਬ੍ਰੇਥੇਲ ਨੂੰ  ਮਾਤ ਦਿਤੀ | ਪ੍ਰਮੋਦ ਭਗਤ ਨੇ 45 ਮਿੰਟ ਤਕ ਚੱਲੇ ਮੁਕਾਬਲੇ 'ਚ ਡੇਨੀਅਲ ਨੂੰ  21-14, 21-17 ਨਾਲ ਮਾਤ ਦਿਤੀ | ਵਿਸ਼ਵ ਨੰਬਰ ਵਨ ਖਿਡਾਰੀ ਪ੍ਰਮੋਦ ਭਗਤ ਫ਼ਾਈਨਲ 'ਚ ਪਹੁੰਚਣ ਵਾਲੇ ਪਹਿਲੇ ਖਿਡਾਰੀ ਵੀ ਬਣੇ ਸਨ | 
ਉੱਥੇ ਹੀ ਇਸੇ ਈਵੈਂਟ ਦਾ ਕਾਂਸੀ ਤਮਗ਼ਾ ਭਾਰਤ ਦੇ ਮਨੋਜ ਸਰਕਾਰ ਦੇ ਨਾਂ ਰਿਹਾ | ਮਨੋਜ ਸਰਕਾਰ ਨੇ ਜਾਪਾਨ ਦੇ ਫੂਜੀਹਾਰਾ ਨੂੰ  ਮਾਤ ਦਿਤੀ | ਫੁਜੀਹਾਰਾ ਨੂੰ  ਸੈਮੀਫ਼ਾਈਨਲ 'ਚ ਪ੍ਰਮੋਦ ਭਗਤ ਨੇ ਮਾਤ ਦਿਤੀ ਸੀ | 
            (ਏਜੰਸੀ)

SHARE ARTICLE

ਏਜੰਸੀ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement