
ਵਿਦੇਸ਼ ਜਾਣ ਦੀ ਚਾਹਤ ਮਾਪਿਆ 'ਤੇ ਭਾਰੀ,
ਬਠਿੰਡਾ- ਬਠਿੰਡਾ ਦੇ ਨਾਲ ਲੱਗਦੇ ਪਿੰਡ ਨਰੂਆਣਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਆਈਲੈਟਸ ਵਿਚੋਂ ਬੈਂਡ ਘੱਟ ਆਉਣ ਕਾਰਨ ਮਾਪਿਆ ਦੇ ਇਕਲੌਤੇ ਪੁੱਤ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ । ਵਿਦੇਸ਼ ਜਾਣ ਦੀ ਚਾਹ ਇਕ ਵਾਰ ਫਿਰ ਮਾਪਿਆ ਤੇ ਭਾਰੀ ਪੈ ਗਈ। ਨੌਜਵਾਨ ਦੀ ਮੌਤ ਕਾਰਨ ਸਮੁੱਚੇ ਪਿੰਡ ਸੋਗ ਦੀ ਲਹਿਰ ਫੈਲ ਗਈ।
only son of the parents committed suicide
ਮਿਲੀ ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ (19) ਪੁੱਤਰ ਬਲਜਿੰਦਰ ਸਿੰਘ ਖ਼ੇਤੀਬਾੜੀ ਦੇ ਨਾਲ-ਨਾਲ ਵਿਦੇਸ਼ ਜਾਣ ਲਈ ਆਈਲੈਟਸ ਦੀ ਤਿਆਰੀ ਕਰ ਰਿਹਾ ਸੀ। ਅਕਾਸ਼ਦੀਪ ਸਿੰਘ ਨੇ ਪਹਿਲਾ ਵੀ ਇਕ ਵਾਰ ਆਈਲੈਟਸ ਦਾ ਪੇਪਰ ਦਿੱਤਾ ਸੀ। ਉਸ ਸਮੇਂ ਵੀ ਬੈਂਡ ਘੱਟ ਗਏ ਸਨ, ਕੁੱਝ ਦਿਨ ਪਹਿਲਾ ਫਿਰ ਪੇਪਰ ਦਿੱਤਾ ਜਿਸ ’ਚੋਂ ਵੀ ਬੈਂਡ ਘੱਟ ਗਏ, ਇਹੀ ਕਾਰਨ ਅਕਾਸ਼ਦੀਪ ਪਿਛਲੇ ਦੋ ਤਿੰਨ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨ ਚੱਲ ਰਿਹਾ ਸੀ।
only son of the parents committed suicide
ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਹੀ ਉਸ ਨੇ ਘਰ ’ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਅਕਾਸ਼ਦੀਪ ਸਿੰਘ ਕੁਲਵੀਰ ਨਰੂਆਣਾ ਦਾ ਸਕਾ ਭਤੀਜਾ ਸੀ। ਹਾਲੇ ਕੁਲਵੀਰ ਨਰੂਆਣਾ ਦਾ ਸਿਵਾ ਠੰਡਾ ਵੀ ਨਹੀਂ ਹੋਇਆ ਸੀ ਕਿ ਪਰਿਵਾਰ ਤੇ ਇਕ ਹੋਰ ਵੱਡਾ ਪਹਾੜ ਟੁੱਟ ਪਿਆ।
only son of the parents committed suicide
ਅਕਾਸ਼ਦੀਪ ਦੀ ਅੰਤਿਮ ਵਿਦਾਈ ਸਮੇਂ ਭੈਣਾਂ ਵੱਲੋਂ ਸਿਰ 'ਤੇ ਸਿਹਰਾਂ ਸਜਾਇਆ ਗਿਆ। ਅਕਾਸ਼ਦੀਪ ਦੇ ਤੁਰ ਜਾਣ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਅਕਾਸ਼ਦੀਪ ਮਾਪਿਆ ਦਾ ਇਕਲੌਤਾ ਪੁੱਤ ਸੀ। ਅਕਾਸ਼ਦੀਪ ਮਿਲਣਸਾਰ ਤੇ ਲਿਆਕਤ ਵਾਲਾ ਲੜਕਾ ਸੀ। ਅਚਨਚੇਤੀ ਨੌਜਵਾਨ ਦੇ ਤੁਰ ਜਾਣ ਕਾਰਨ ਸਮੁੱਚੇ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ।