ਦਿੱਲੀ ਕਮੇਟੀ ਦੀਆਂ ਪੰਜਾਬ ਵਿਚ ਸਰਗਰਮੀਆਂ ਨੇ ਸੁੱਤੀ ਹੋਈ ਸ਼੍ਰੋਮਣੀ ਕਮੇਟੀ ਅੰਦਰ ਭਾਜੜਾਂ ਪਾਈਆ : ਭੋਮਾ
Published : Sep 5, 2022, 6:54 am IST
Updated : Sep 5, 2022, 6:54 am IST
SHARE ARTICLE
image
image

ਦਿੱਲੀ ਕਮੇਟੀ ਦੀਆਂ ਪੰਜਾਬ ਵਿਚ ਸਰਗਰਮੀਆਂ ਨੇ ਸੁੱਤੀ ਹੋਈ ਸ਼੍ਰੋਮਣੀ ਕਮੇਟੀ ਅੰਦਰ ਭਾਜੜਾਂ ਪਾਈਆ : ਭੋਮਾ


ਅੰਮਿ੍ਤਸਰ, 4 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਧਾਰਮਕ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਕਿਹਾ ਹੈ ਕਿ 3 ਅਗੱਸਤ 2022 ਨੂੰ  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਠਤ ਕੀਤੀ ਗਈ ਧਾਰਮਕ ਪ੍ਰਚਾਰ ਕਮੇਟੀ ਪੰਜਾਬ ਨੇ ਅਪਣਾ ਮੁੱਖ ਦਫਤਰ ਗੁਰੂ ਤੇਗ ਬਹਾਦਰ ਨਿਵਾਸ ਵਿਖੇ ਖੋਲਿ੍ਹਆ ਗਿਆ ਸੀ ਜਿਸ ਦਾ ਚੇਅਰਮੈਨ ਜਾਣੀ ਪਛਾਣੀ ਪੰਥਕ ਸ਼ਖ਼ਸੀਅਤ ਮਨਜੀਤ ਸਿੰਘ ਭੋਮਾ ਨੂੰ  ਨਿਯੁਕਤ ਕੀਤਾ ਗਿਆ ਸੀ | ਉਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ 'ਤੇ ਟਿਪਣੀ ਕਰਦਿਆਂ ਕਿਹਾ ਸੀ ਕਿ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਵਾਲੇ ਦਫ਼ਤਰ ਖੋਲ੍ਹ ਕੇ ਸ਼ਾਮੀ ਵਾਪਸ ਦਿੱਲੀ ਚਲੇ ਗਏ ਹਨ | ਜਿਸ ਤਰ੍ਹਾਂ ਸਾਰੀਆਂ ਚੁਣੌਤੀਆਂ ਤੇ ਚੈਲੰਜ ਕਬੂਲ ਕਰਦਿਆਂ ਉਸ ਦਿਨ ਤੋਂ ਅਪਣੀ ਟੀਮ ਤੇ ਧਾਰਮਕ ਪ੍ਰਚਾਰਕਾਂ ਨੂੰ  ਲੈ ਕੇ ਸਿੱਧਾ ਪਿੰਡਾਂ ਦੇ ਗੁਰਦਵਾਰਿਆਂ, ਪਿੰਡਾਂ ਦੀਆਂ ਸੱਥਾਂ, ਖ਼ਾਸਕਰ ਦਲਿਤਾਂ ਤੇ ਗ਼ਰੀਬਾਂ ਦੇ ਵਿਹੜੇ ਵੜ੍ਹ ਕੇ ਧਾਰਮਕ ਖੇਤਰ ਵਿਚ ਆਈ ਖੜੋਤ ਤੇ ਧਰਮ ਪ੍ਰੀਵਰਤਨ ਕਰ ਰਹੇ ਲੋਕਾਂ ਦੀਆਂ ਅਸਲ ਸਮੱਸਿਆਵਾਂ ਤੇ ਕਾਰਨਾਂ ਨੂੰ  ਨੇੜਿਉਂ ਸਮਝਿਆ ਤੇ ਸਿੱਖੀ ਦਾ ਪ੍ਰਚਾਰ ਗਰਾਊਾਡ ਪੱਧਰ ਤੋਂ ਸ਼ੁਰੂ ਕੀਤਾ |
ਉਨ੍ਹਾਂ ਧਰਮ ਪ੍ਰਚਾਰ ਕਮੇਟੀ ਦੇ ਮੁੱਖ ਦਫ਼ਤਰ ਬੈਠ ਕੇ ਪੰਥਕ ਵਿਦਵਾਨਾਂ, ਸੰਤਾਂ ਮਹਾਂਪੁਰਸ਼ਾਂ ਤੇ ਪੰਥਕ ਦਰਦੀਆਂ ਤੋਂ ਫ਼ੀਡਬੈਕ ਲੈ ਕੇ ਉਸ ਤੇ ਪਿੰਡਾਂ ਵਿਚ ਅਮਲੀ ਤੌਰ 'ਤੇ ਅਮਲ ਕਰ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਤਾਂ ਇਕ ਮਹੀਨੇ ਦੇ ਅੰਦਰ-ਅੰਦਰ ਜੋ ਸਿੱਖ ਪ੍ਰਵਾਰ ਧਰਮ ਪ੍ਰੀਵਰਤਨ ਕਰ ਗਏ ਸਨ, ਨੂੰ  ਇਕ ਦਰਜਨ ਦੇ ਕਰੀਬ ਸਿੱਖ ਪ੍ਰਵਾਰਾਂ ਦੀ ਮੁੜ ਸਿੱਖ ਧਰਮ ਵਿਚ ਵਾਪਸੀ ਕਰਵਾ ਕੇ ਸੱਭ ਨੂੰ  ਹੈਰਾਨ ਕਰ ਦਿਤਾ ਜੋ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ, ਚੀਫ਼ ਖ਼ਾਲਸਾ ਦੀਵਾਨ ਤੇ ਹੋਰ ਧਾਰਮਕ ਸੰਸਥਾਵਾਂ ਨਾ ਕਰ ਸਕੀਆਂ ਉਹ ਕੰਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਕ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਤੇ ਉਨ੍ਹਾਂ ਦੀ ਟੀਮ ਨੇ ਕਰ ਵਿਖਾਇਆ ਹੈ |
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪੰਜਾਬ ਵਿਚ ਸਰਗਰਮੀਆਂ ਨੇ ਸੁੱਤੀ ਹੋਈ ਸ਼੍ਰੋਮਣੀ ਕਮੇਟੀ ਅੰਦਰ ਭਾਜੜਾਂ ਪਾ ਕੇ ਰੱਖ ਦਿਤੀਆਂ ਹਨ | ਸੱਭ ਤੋਂ ਵੱਡੀ ਗੱਲ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਾਉਣ ਲੱਗਿਆਂ  ਬਿਲਕੁਲ ਸਹੀ ਪੰਥਕ ਸ਼ਖ਼ਸੀਅਤ ਦੀ ਚੋਣ ਕੀਤੀ ਹੈ ਜਿਸ ਨੇ ਸਿੱਖ ਸੰਘਰਸ਼ ਵਿਚ ਵੱਡੀਆਂ ਸੇਵਾਵਾਂ ਨਿਭਾਈਆਂ ਹਨ ਤੇ ਵੱਡੇ ਉਤਰਾਅ ਚੜ੍ਹਾਅ ਵੇਖੇ ਹਨ ਤੇ ਉਹ ਸਿੱਖ ਧਰਮ , ਪੰਥਕ ਰਾਜਨੀਤੀ ਤੇ ਪੰਜਾਬ ਦੀ ਰਾਜਨੀਤੀ ਨੂੰ  ਬਾਖੂਬੀ ਸਮਝਦਾ ਹੈ ਤੇ ਖ਼ਾਸਕਰ ਬਾਦਲਾਂ ਦੇ ਘਰ ਦਾ ਭੇਤੀ ਹੈ |

ਕੈੈਪਸ਼ਨ-ਏ ਐਸ ਆਰ ਬਹੋੜੂ—4—1—ਮਨਜੀਤ ਸਿੰਘ ਭੋਮਾ ਤੇ ਹੋਰ |

 

 

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement