ਨਕਲੀ ਇਨਕਮ ਟੈਕਸ ਅਧਿਕਾਰੀ ਬਣ ਕੇ ਲੁਟੇਰੇ 25 ਲੱਖ ਰੁਪਏ ਲੈ ਕੇ ਫ਼ਰਾਰ, ਪੁਲਿਸ ਜਾਂਚ ਵਿਚ ਜੁਟੀ
Published : Sep 5, 2022, 6:56 am IST
Updated : Sep 5, 2022, 6:56 am IST
SHARE ARTICLE
image
image

ਨਕਲੀ ਇਨਕਮ ਟੈਕਸ ਅਧਿਕਾਰੀ ਬਣ ਕੇ ਲੁਟੇਰੇ 25 ਲੱਖ ਰੁਪਏ ਲੈ ਕੇ ਫ਼ਰਾਰ, ਪੁਲਿਸ ਜਾਂਚ ਵਿਚ ਜੁਟੀ

ਪਾਇਲ, 4 ਸਤੰਬਰ (ਨਰਿੰਦਰ ਸ਼ਾਹਪੁਰ) : ਇਥੋਂ ਥੋੜੀ ਦੂਰ ਪਿੰਡ ਰੋਹਣੋਂ ਖੁਰਦ ਵਿਖੇ ਹਥਿਆਰਬੰਦ ਲੁਟੇਰੇ ਸਵੇਰੇ 5 ਵਜੇ ਇਕ ਘਰ ਤੋਂ 25 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪਿੰਡ ਰੋਹਣੋਂ ਖੁਰਦ ਦੇ ਸੱਜਣ ਸਿੰਘ ਦੇ ਘਰ ਕਰੀਬ 5 ਵਜੇ ਚਾਰ ਵਿਅਕਤੀ ਜੋ ਅਪਣੇ ਆਪ ਨੂੰ  ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਦੱਸ ਰਹੇ ਸਨ, ਘਰ ਅੰਦਰ ਦਾਖ਼ਲ ਹੋ ਕੇ ਪਰਵਾਰ ਦੇ ਮੈਂਬਰਾਂ ਨੂੰ  ਬੰਧਕ ਬਣਾ ਲਿਆ ਅਤੇ ਪਰਵਾਰ ਦੇ ਮੈਂਬਰਾਂ ਨੂੰ  ਡਰਾ-ਧਮਕਾ ਕੇ ਪੇਟੀਆਂ ਆਦਿ ਦੀ ਤਲਾਸ਼ੀ ਲਈ ਅਤੇ 25 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ | ਪਰਵਾਰ ਵਲੋਂ ਪੁਲਿਸ ਨੂੰ  ਸੂਚਿਤ ਕੀਤਾ ਗਿਆ | ਪੁਲਿਸ ਨੇ ਤੁਰਤ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ | ਇਸ ਮੌਕੇ ਡੀ.ਐਸ.ਪੀ. ਵਿਲੀਅਮ ਜੇ.ਜੀ ਦੀ ਅਗਵਾਈ ਵਿਚ ਐਸ.ਐਚ.ਓ ਥਾਣਾ ਸਦਰ ਖੰਨਾ ਦੇ ਐਸ.ਐਚ.ਓ ਨਛੱਤਰ ਸਿੰਘ, ਚੌਂਕੀ ਇੰਚਾਰਜ ਈਸੜੂ ਸੁਖਵਿੰਦਰ ਸਿੰਘ ਨਾਲ ਵਾਰਦਾਤ ਵਾਲੀ ਥਾਂ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਗਈ | ਪੁਲਿਸ ਵਲੋਂ ਪਿੰਡ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਗਏ |
ਨਿਊਜ਼ ਨੂੰ  : 03 ਨਰਿੰਦਰ ਪਾਇਲ
ਫੋਟੋ 03 : ਪੁਲਿਸ ਜਾਂਚ ਕਰਦੇ ਹੋਏ ਨਰਿੰਦਰ ਪਾਇਲ

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement