
ਜਿਸ ਨੇ ਵੀ ਭਿ੍ਸ਼ਟਾਚਾਰ ਕੀਤਾ ਹੈ ਉਹ ਬਖ਼ਸ਼ਿਆ ਨਹੀਂ ਜਾਵੇਗਾ : ਮੁੱਖ ਮੰਤਰੀ
ਸੰਗਰੂਰ/ਧੂਰੀ, 4 ਸਤੰਬਰ (ਬਲਵਿੰਦਰ ਸਿੰਘ ਭੁੱਲਰ, ਸਿਕੰਦਰ ਘਨੌਰ) : ਲੱਡਾ ਟੋਲ ਪਲਾਜ਼ਾ ਵਿਖੇ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਟੋਲ ਪਲਾਜ਼ਾ ਅਕਾਲੀ ਦਲ ਦੀ ਸਰਕਾਰ ਸਮੇਂ ਲੱਗਿਆ ਸੀ ਅਤੇ ਹੁਣ ਇਸ ਲੱਡਾ ਟੋਲ ਪਲਾਜੇ ਅਤੇ ਲੁਧਿਆਣੇ ਜ਼ਿਲ੍ਹੇ ਦੇ ਲਹਿਰਾ ਟੋਲ ਪਲਾਜ਼ੇ ਦੇ ਐਗਰੀਮੈਂਟ ਦਾ ਟੈਮ ਪੂਰਾ ਹੋ ਗਿਆ ਹੈ |
ਪੱਤਰਕਾਰਾਂ ਵੱਲੋਂ ਸਾਬਕਾ ਮੰਤਰੀ ਵਿਜੇਂਦਰ ਸਿੰਗਲਾ ਨੂੰ ਜਾਂਚ ਚ ਸ਼ਾਮਲ ਕਰਨ ਦੇ ਸਵਾਲ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਕਿਸੇ ਵੀ ਵਿਅਕਤੀ ਨਾਲ ਪੱਖਪਾਤ ਨਹੀਂ ਕਰੇਗੀ ਚਾਹੇ ਉਹ ਵੱਡਾ ਹੋਵੇ ਚਾਹੇ ਛੋਟਾ ਅਤੇ ਜਿਸ ਕਿਸੇ ਨੇ ਵੀ ਕੋਈ ਗਲਤ ਕੰਮ ਕੀਤਾ ਹੋਵੇਗਾ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ | ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਉਣ ਵਾਲੇ ਕੁਝ ਸਮੇਂ ਵਿੱਚ ਹੀ ਪੰਜਾਬ ਦੀਆਂ ਲਿੰਕ ਸੜਕਾਂ 18 ਫੁੱਟ ਚੌੜੀਆਂ ਕਰ ਦਿੱਤੀਆਂ ਜਾਣਗੀਆਂ ਅਤੇ ਸੜਕਾ ਨਵੀਆਂ ਬਣਾਈਆਂ ਜਾਣਗੀਆਂ ਅਤੇ ਜਲਦੀ ਹੀ ਪੰਜਾਬ ਦੀ ਨੁਹਾਰ ਬਦਲਣ ਜਾ ਰਹੀ ਹੈ | ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਾਂ | ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਨੇ ਕੋਈ ਚਿਰ ਖ਼ੁਦ ਆ ਕੇ ਬੰਦ ਕਰਾਉਣ ਤੇ ਖ਼ੁਸ਼ੀ ਮਨਾਈ ਹੋਵੇ | ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਇਕ ਨਰਿੰਦਰ ਕੌਰ ਭਰਾਜ, ਮੁੱਖ ਮੰਤਰੀ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਜਵੰਦਾ ਅਤੇ ਪ੍ਰੋਫ਼ੈਸਰ ਉਂਕਾਰ ਸਿੰਘ ਸਿੱਧੂ, ਨਵਜੋਤ ਸਿੰਘ ਜਰਗ, ਮਹਿੰਦਰ ਸਿੰਘ ਸਿੱਧੂ, ਦਲਵੀਰ ਸਿੰਘ ਢਿੱਲੋਂ ਅਤੇ ਅਸ਼ੋਕ ਕੁਮਾਰ ਲੱਖਾ ਚਾਰੋਂ ਨਵ ਨਿਯੁਕਤ ਚੇਅਰਮੈਨ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਿੰਦਰ ਸਿੰਘ ਚੱਠਾ, ਜਸਵੀਰ ਸਿੰਘ ਜੱਸੀ ਸੇਖੋਂ, ਡਾ. ਅਨਵਰ ਭਸੌੜ, ਅਮਰਦੀਪ ਸਿੰਘ ਧਾਂਦਰਾ, ਪਰਮਿੰਦਰ ਸਿੰਘ ਪੰਨੂ ਕਾਤਰੋਂ, ਗੁਰਤੇਜ ਸਿੰਘ ਤੇਜੀ ਕੱਕੜਵਾਲ, ਅਨਿਲ ਮਿੱਤਲ ਤੋ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ |
ਫੋਟੋ 4-15