PU Election Result 2024 : ਅਜ਼ਾਦ ਉਮੀਦਵਾਰ ਅਨੁਰਾਗ ਦਲਾਲ ਬਣੇ PU ਦੇ ਨਵੇਂ ਪ੍ਰਧਾਨ , ਦੂਜੇ ਨੰਬਰ 'ਤੇ ਰਹੇ CYSS ਦੇ ਪ੍ਰਿੰਸ ਚੌਧਰੀ
Published : Sep 5, 2024, 8:51 pm IST
Updated : Sep 5, 2024, 8:55 pm IST
SHARE ARTICLE
 Anurag Dalal is new President of PU students council
Anurag Dalal is new President of PU students council

ਅਨੁਰਾਗ ਦਲਾਲ ਨੂੰ 3434 ਵੋਟਾਂ ਅਤੇ CYSS ਦੇ ਪ੍ਰਿੰਸ ਚੌਧਰੀ ਨੂੰ ਮਿਲੀਆਂ 3129 ਵੋਟਾਂ

PU Election Result 2024 : ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿੱਚ ਅਜ਼ਾਦ ਉਮੀਦਵਾਰ ਅਨੁਰਾਗ ਦਲਾਲ ਨੇ ‘ਆਮ ਆਦਮੀ ਪਾਰਟੀ’ ਦੇ ਵਿਦਿਆਰਥੀ ਵਿੰਗ ਦੇ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਪ੍ਰਿੰਸ ਚੌਧਰੀ ਨੂੰ ਹਰਾ ਕੇ ਬੇਮਿਸਾਲ ਜਿੱਤ ਪ੍ਰਾਪਤ ਕੀਤੀ ਹੈ। ਅਜ਼ਾਦ ਉਮੀਦਵਾਰ ਅਨੁਰਾਗ ਦਲਾਲ ਪੰਜਾਬ ਯੂਨੀਵਰਸਿਟੀ ਦੇ ਨਵੇਂ ਪ੍ਰਧਾਨ ਬਣ ਗਏ ਹਨ। 

ਅਨੁਰਾਗ ਦਲਾਲ ਨੂੰ 3434 ਵੋਟਾਂ ਪਈਆਂ ,CYSS ਦੇ ਪ੍ਰਿੰਸ ਚੌਧਰੀ ਨੂੰ 3129 ਵੋਟਾਂ ਹਾਸਲ ਹੋਈਆਂ। ਅਖ਼ਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਉਮੀਦਵਾਰ ਅਰਪਿਤਾ ਮਲਿਕ ਨੂੰ ਕੇਵਲ 1114 ਵੋਟਾਂ ਹਾਸਲ ਹੋਈਆਂ ਜਦਕਿ ਐੱਨ.ਐੱਸ.ਯੂ.ਆਈ. ਦੇ ਅਧਿਕਾਰਤ ਉਮੀਦਵਾਰ ਰਾਹੁਲ ਨੈਣ ਨੂੰ ਕੇਵਲ 497 ਵੋਟਾਂ ਹੀ ਮਿਲ ਸਕੀਆਂ।

ਦੱਸ ਦੇਈਏ ਕਿ ਅਨੁਰਾਗ ਦਲਾਲ ਕਾਂਗਰਸ ਦੇ ਵਿਦਿਆਰਥੀ ਵਿੰਗ ਐੱਨ.ਐੱਸ.ਯੂ.ਆਈ. ਦੇ ਮੈਂਬਰ ਸਨ ਪਰ ਪਾਰਟੀ ਵੱਲੋਂ ਟਿਕਟ ਰਾਹੁਲ ਨੈਣ ਨਾਂਅ ਦੇ ਉਮੀਦਵਾਰ ਨੂੰ ਦੇ ਦਿੱਤੀ ਗਈ ਤਾਂ ਅਨੁਰਾਗ ਦਲਾਲ ਨੇ 5 ਦਿਨ ਪਹਿਲਾਂ ਡੈਮੋਕਰੈਟਿੰਕ ਫਰੰਟ ਕਾਇਮ ਕੀਤਾ ਅਤੇ ਚੋਣ ਮੈਦਾਨ ਵਿੱਚ ਨਿੱਤਰ ਪਏ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement