
Mohali News : ਦੁੱਧ ਦਾਨ ਕਰਨ ਪਹੁੰਚ ਰਹੀਆਂ ਔਰਤਾਂ, ਰੋਜ਼ਾਨਾ 3 ਤੋਂ 4 ਬੱਚਿਆਂ ਨੂੰ ਦੁੱਧ ਦੀ ਲੋੜ ਹੁੰਦੀ ਹੈ
Mohali News : ਮੁਹਾਲੀ ਦੇ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਵਿੱਚ ਸਥਾਪਿਤ ਮਦਰ ਮਿਲਕ ਬੈਂਕ ਨੇ ਹਾਲ ਹੀ ਦੇ ਮਹੀਨਿਆਂ ਵਿਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਇਸ ਬੈਂਕ ਦਾ ਉਦੇਸ਼ ਨਵਜੰਮੇ ਬੱਚਿਆਂ ਨੂੰ ਜ਼ਰੂਰੀ ਮਾਵਾਂ ਦਾ ਦੁੱਧ ਪ੍ਰਦਾਨ ਕਰਨਾ ਹੈ। ਖਾਸ ਤੌਰ 'ਤੇ ਉਨ੍ਹਾਂ ਬੱਚਿਆਂ ਲਈ ਜਿਨ੍ਹਾਂ ਦੀਆਂ ਮਾਵਾਂ ਕਿਸੇ ਕਾਰਨ ਛਾਤੀ ਦਾ ਦੁੱਧ ਚੁੰਘਾਉਣ ਤੋਂ ਅਸਮਰੱਥ ਹਨ।
ਇਹ ਵੀ ਪੜੋ : North Korea News : ਉੱਤਰੀ ਕੋਰੀਆ 'ਚ 30 ਅਧਿਕਾਰੀਆਂ ਨੂੰ ਸੁਣਾਈ ਮੌਤ ਦੀ ਸਜ਼ਾ
ਪ੍ਰਿੰਸੀਪਲ ਡਾਇਰੈਕਟਰ ਭਾਰਤੀ ਅਨੁਸਾਰ ਮਦਰ ਮਿਲਕ ਬੈਂਕ ਨੂੰ ਦੋਸਤਾਨਾ ਬਣਾਉਣ ਲਈ ਹਰ ਉਪਰਾਲਾ ਕੀਤਾ ਗਿਆ ਹੈ। ਮਦਰ ਐਂਡ ਚਾਈਲਡ ਕੇਅਰ ਯੂਨਿਟ ਵਿਚ ਬੱਚਿਆਂ ਦੇ ਇਲਾਜ ਲਈ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਬੈਂਕ ਦੀ ਸ਼ੁਰੂਆਤ ਦੇ ਕੁਝ ਮਹੀਨਿਆਂ ਵਿਚ ਹੀ ਚੰਗਾ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਰ ਮਹੀਨੇ 50 ਤੋਂ 60 ਔਰਤਾਂ ਇੱਥੇ ਦੁੱਧ ਦਾਨ ਕਰਨ ਲਈ ਆ ਰਹੀਆਂ ਹਨ।
ਹਸਪਤਾਲ ਵਿਚ ਰੋਜ਼ਾਨਾ ਔਸਤਨ 500 ਮਿਲੀਲੀਟਰ ਦੁੱਧ ਇਕੱਠਾ ਹੋ ਰਿਹਾ ਹੈ, ਜੋ ਨਵਜੰਮੇ ਬੱਚਿਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਅਧਿਕਾਰੀਆਂ ਮੁਤਾਬਕ ਰੋਜ਼ਾਨਾ 3 ਤੋਂ 4 ਬੱਚਿਆਂ ਨੂੰ ਦੁੱਧ ਦੀ ਲੋੜ ਹੁੰਦੀ ਹੈ ਅਤੇ ਇਹ ਬੈਂਕ ਉਨ੍ਹਾਂ ਬੱਚਿਆਂ ਲਈ ਜੀਵਨ ਰੇਖਾ ਬਣ ਰਿਹਾ ਹੈ, ਜਿਨ੍ਹਾਂ ਦੀਆਂ ਮਾਵਾਂ ਦੁੱਧ ਪਿਲਾਉਣ ਤੋਂ ਅਸਮਰੱਥ ਹਨ। ਪਿਛਲੇ ਮਹੀਨੇ ਮੁਹਾਲੀ ਪ੍ਰਸ਼ਾਸਨ ਦੀ ਏਡੀਸੀ ਸੋਨਮ ਚੌਧਰੀ ਵੱਲੋਂ ਵਿਲੱਖਣ ਯੋਗਦਾਨ ਲਈ ਕੁਝ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ। ਅਧਿਕਾਰੀਆਂ ਨੇ ਆਸ ਪ੍ਰਗਟਾਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਔਰਤਾਂ ਦਾਨ ਲਈ ਅੱਗੇ ਆਉਣਗੀਆਂ, ਜਿਸ ਨਾਲ ਬੈਂਕ ਦੀਆਂ ਸੇਵਾਵਾਂ ਦਾ ਵਿਸਥਾਰ ਹੋਵੇਗਾ।
(For more news apart from Punjab's first Mother Milk Bank in Mohali is support for mothers News in Punjabi, stay tuned to Rozana Spokesman)