ਕਿਸਾਨਾਂ-ਗ਼ਰੀਬਾਂ ਦੀ ਏਕਤਾ ਅੱਗੇ ਦਿੱਲੀ ਨੂੰ ਝੁਕਣਾ ਪਵੇਗਾ : ਬੀਬੀ ਖਾਲੜਾ
Published : Oct 5, 2020, 11:25 pm IST
Updated : Oct 5, 2020, 11:25 pm IST
SHARE ARTICLE
 to ਬੀਬੀ ਪਰਮਜੀਤ ਕੌਰ ਖਾਲੜਾ, ਐਡਵੋਕੇਟ ਜਗਦੀਪ ਸਿੰਘ ਰੰਧਾਵਾ ਰੇਲਵੇ ਫ਼ਾਟਕ ਦੇਵੀਦਾਸਪੁਰ ਵਿਖੇ ਧਰਨਾ ਦਿੰਦੇ ਹੋਏ।
to ਬੀਬੀ ਪਰਮਜੀਤ ਕੌਰ ਖਾਲੜਾ, ਐਡਵੋਕੇਟ ਜਗਦੀਪ ਸਿੰਘ ਰੰਧਾਵਾ ਰੇਲਵੇ ਫ਼ਾਟਕ ਦੇਵੀਦਾਸਪੁਰ ਵਿਖੇ ਧਰਨਾ ਦਿੰਦੇ ਹੋਏ।

ਜੇ ਬਾਦਲ ਗ਼ਦਾਰੀ ਨਾ ਕਰਦੇ ਤਾਂ ਅੱਜ ਕਿਸਾਨ ਸੜਕਾਂ 'ਤੇ ਨਾ ਰੁਲਦਾ

ਅੰਮ੍ਰਿਤਸਰ, 5 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਅੱਜ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ ਦੇਵੀ ਦਾਸਪੁਰਾ ਵਿਖੇ ਰੇਲਵੇ ਲਾਈਨ ਤੇ ਕਿਸਾਨਾਂ ਦੇ ਧਰਨੇ ਵਿਚ ਹਾਜ਼ਰੀ ਭਰੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਗੁਰਾਂ ਦੇ ਪੰਜਾਬ ਅੱਗੇ ਝੁਕਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਧਰਮ ਯੁੱਧ ਮੋਰਚੇ ਨਾਲ ਕਾਂਗਰਸ ਭਾਜਪਾ ਦੁਸ਼ਮਣੀ ਨਾ ਕਮਾਉਂਦੀ ਤੇ ਬਾਦਲਕੇ ਗ਼ਦਾਰੀ ਨਾ ਕਰਦੇ ਤਾਂ ਅੱਜ ਕਿਸਾਨਾਂ ਨੂੰ ਸੜਕਾਂ ਅਤੇ ਰੇਲਵੇ ਲਾਈਨਾਂ 'ਤੇ ਰੁਲਣਾ ਨਾ ਪੈਂਦਾ।

imageਬੀਬੀ ਪਰਮਜੀਤ ਕੌਰ ਖਾਲੜਾ, ਐਡਵੋਕੇਟ ਜਗਦੀਪ ਸਿੰਘ ਰੰਧਾਵਾ ਰੇਲਵੇ ਫ਼ਾਟਕ ਦੇਵੀਦਾਸਪੁਰ ਵਿਖੇ ਧਰਨਾ ਦਿੰਦੇ ਹੋਏ।


ਉਨ੍ਹਾਂ ਕਿਹਾ ਕਿ ਹਰ ਕਿਸਾਨ-ਗ਼ਰੀਬ ਨੂੰ ਕਿਸਾਨੀ ਸੰਘਰਸ਼ ਵਿਚ ਸਹਿਯੋਗ ਦੇ ਕੇ ਦਿੱਲੀ ਨੂੰ ਹਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਾਲੜਾ ਮਿਸ਼ਨ ਕਿਸਾਨ ਸੰਘਰਸ਼ ਵਿਚ ਹਰ ਪੱਖ ਤੋਂ ਸਹਿਯੋਗ ਕਰੇਗਾ। 84 ਵਾਲਿਆਂ ਤੇ ਬੇਅਦਬੀ ਦਲ ਵਾਲਿਆਂ ਨੂੰ ਸੰਘਰਸ਼ ਤੋਂ ਦੂਰ ਰਖਣਾ ਚਹੀਦਾ ਹੈ ਅਤੇ ਭਾਜਪਾ ਦੀਆਂ ਪੂਰੀ ਤਰ੍ਹ੍ਹਾਂ ਜੜ੍ਹਾਂ ਪੁਟਣੀਆਂ ਚਾਹੀਦੀਆਂ ਹਨ। ਕਿਸਾਨਾਂ ਦੀ ਪਹਿਲਾਂ ਹੀ ਕਰਜ਼ੇ ਨਾਲ ਹਾਲਤ ਮੰਦੀ ਸੀ, ਇਸ ਭਿਆਨਕ ਖੇਤੀ ਆਰਡੀਨੈਂਸ ਨੂੰ ਰੱਦ ਹੋਣਾ ਹੀ ਪਵੇਗਾ। ਦੇਸ਼ ਨੂੰ ਆਤਮ-ਨਿਰਭਰ ਕਰਨ ਵਾਲਾ ਅੰਨਦਾਤਾ ਇਵੇਂ ਸੜਕਾਂ, ਰੇਲਵੇ ਦੀਆਂ ਲਾਈਨਾਂ 'ਤੇ ਰੁਲ ਰਿਹਾ ਹੈ। ਕਿਸਾਨ, ਮਜ਼ਦੂਰਾਂ ਅੱਗੇ ਦਿੱਲੀ ਨੂੰ ਝੁਕਣਾ ਹੀ ਪਵੇਗਾ ਤੇ ਪੰਜਾਬ ਝੁਕਾਉਣਾ ਵੀ ਜਾਣਦਾ ਹੈ।  ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਹਰਦਿਆਲ ਸਿੰਘ ਘਰਿਆਲਾ, ਹਰਮਨਦੀਪ ਸਿੰਘ ਸਰਹਾਲੀ, ਸਤਵਿੰਦਰ ਸਿੰਘ ਪਲਾਸੋਰ, ਗੁਰਜੀਤ ਸਿੰਘ ਤਰਸੀਕਾ ਆਦਿ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement