
ਮੋਦੀ ਨੇ ਰੁਜ਼ਗਾਰ ਦੇਣ ਵਾਲੇ ਸਿਸਟਮ ਕੀਤੇ ਖਤਮ
ਸੰਗਰੂਰ - ਰਾਹੁਲ ਗਾਂਧੀ ਸੰਗਰੂਰ ਦੇ ਭਵਾਨੀਗੜ੍ਹ 'ਚ ਰੈਲੀ ਕਰਨ ਲਈ ਪਹੁੰਚ ਚੁੱਕੇ ਹਨ ਉੱਥੇ ਰੱਖੇ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੇ 6 ਸਾਲ ਤੋਂ ਦੇਸ਼ ਵਿਚ ਮੋਦੀ ਸਰਕਾਰ ਹੈ ਤੇ ਜਦੋਂ ਦੀ ਮੋਦੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਇਹ ਸਰਕਾਰ ਗਰੀਬਾਂ 'ਤੇ, ਮਜ਼ਦੂਰਾਂ 'ਤੇ ਅਤੇ ਕਿਸਾਨਾਂ ਤੇ ਇਕ ਤੋਂ ਬਾਅਦ ਇਕ ਅਤਿਆਚਾਰ ਕਰ ਰਹੀ ਹੈ।
Rahul Gandhi, Narendra Modi
ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਸਾਰੀਆਂ ਪਾਲਿਸੀਆਂ ਵਿਚੋਂ ਇਕ ਵੀ ਪਾਲਿਸੀ ਅਜਿਹੀ ਨਹੀਂ ਹੈ ਜੋ ਕਿਸਾਨਾਂ ਜਾਂ ਮਜ਼ਦੂਰਾਂ ਦੇ ਹੱਕ ਵਿਚ ਹੋਵੇ। ਮੋਦੀ ਸਰਕਾਰ ਦੀਆਂ ਇਹਨਾਂ ਪਾਲਿਸੀਆਂ ਦਾ ਫਾਇਦਾ ਉਹਨਾਂ ਵੱਲੋਂ ਚੁਣੇ ਗਏ ਕੁੱਝ ਖਾਸ ਮਿੱਤਰਾਂ ਨੂੰ ਹੁੰਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਮੋਦੀ ਜੀ ਨੇ ਨੋਟਬੰਦੀ ਕੀਤੀ ਸੀ ਤਾਂ ਲੋਕਾਂ ਨੇ ਆਪਣਾ ਪੈਸਾ ਬੈਂਕਾਂ ਵਿਚ ਜਮ੍ਹਾ ਕਰਵਾ ਦਿੱਤਾ ਸੀ ਤੇ ਫਿਰ ਮੋਦੀ ਨੇ ਉਹਨਾਂ ਪੈਸਿਆਂ ਨਾਲ ਹੀ ਦੇਸ਼ ਦੇ ਅਰਬਪਤੀਆਂ ਦਾ ਕਰਜ਼ਾ ਮਾਫ਼ ਕਰਵਾ ਦਿੱਤਾ ਤੇ ਕਾਲਾ ਧਨ ਫਿਰ ਉੱਥੇ ਦਾ ਉੱਥੇ ਉਸ ਤੇ ਕੋਈ ਅਸਰ ਨਹੀਂ ਪਿਆ ਪਰ ਲੋਕਾਂ ਦੀਆਂ ਜੇਬਾਂ ਖਾਲੀ ਹੋ ਗਈਆਂ।
Rahul Gandhi
ਜੀਐੱਸਟੀ ਤੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਤੱਕ ਛੋਟਾ ਦੁਕਾਨਦਾਰ ਜੀਐੱਸਟੀ ਦਾ ਮਤਲਬ ਨਹੀਂ ਸਮਝ ਪਾਇਆ। ਰਾਹੁਲ ਗਾਂਧੀ ਨੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਮੋਦੀ ਅੰਬਾਨੀ ਅਤੇ ਅੰਡਾਨੀ ਲਈ ਰਸਤਾ ਸਾਫ਼ ਕਰ ਰਹੇ ਹਨ ਜੋ ਕਿ ਲੋਕਾਂ ਨੇ ਸਮਝਣਾ ਹੈ ਅਤੇ ਆਪਣੇ ਹੱਕਾਂ ਲਈ ਲੜਨਾ ਹੈ। ਜੇ ਰੁਜ਼ਗਾਰ ਦੀ ਗੱਲ ਕੀਤੀ ਜਾਵੇ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਰੁਜ਼ਗਾਰ ਅੰਡਾਨੀ ਤੇ ਅੰਬਾਨੀ ਪੈਦਾ ਨਹੀਂ ਕਰਦੇ ਰੁਜਗਾਰ ਆਮ ਲੋਕ, ਛੋਟੇ ਦੁਕਾਨਦਾਰ ਪੈਦਾ ਕਰਦੇ ਹਨ ਜਿਨ੍ਹਾਂ ਨੂੰ ਮੋਦੀ ਸਰਕਾਰ ਨੇ ਖ਼ਤਮ ਕਰ ਦਿੱਤਾ ਹੈ।