ਖ਼ਬਰਾਂ |

ਤਾਜ਼ਾ |

ਤਿੰਨ ਦਿਨਾ ਦੌਰੇ ’ਤੇ ਭਾਰਤ ਆਵੇਗੀ
Published : Oct 5, 2021, 11:18 pm IST
Updated : Oct 5, 2021, 11:18 pm IST
SHARE ARTICLE
image
image

ਤਿੰਨ ਦਿਨਾ ਦੌਰੇ ’ਤੇ ਭਾਰਤ ਆਵੇਗੀ

ਨਵੀਂ ਦਿੱਲੀ, 5 ਅਕਤੂਬਰ : ਡੈੱਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫ੍ਰੈਡਰਿਕਸਨ 9 ਅਕਤੂਬਰ ਨੂੰ ਭਾਰਤ ਦੇ ਤਿੰਨ ਦਿਨੀਂ ਦੌਰੇ ’ਤੇ ਆ ਰਹੀ ਹੈ, ਜਿਥੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੇ ਸੰਬੰਧਾਂ ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕਰੇਗੀ। ਦੋਵੇ ਪੱਖ ’ਹਰਿਤ ਸਾਮਰਿਕ ਗਠਜੋੜ’ ਦੇ ਖੇਤਰ ’ਚ ਪ੍ਰਗਤੀ ਦੀ ਸਮੀਖਿਆ ਵੀ ਕਰਨਗੇ। ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲਾ ਦੇ ਬਿਆਨ ਮੁਤਾਬਕ ਡੈੱਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫ੍ਰੈਡਰਿਕਸਨ 9 ਤੋਂ 11 ਅਕਤੂਬਰ ਤੱਕ ਦੀ ਭਾਰਤ ’ਤੇ ਆ ਰਹੀ ਹੈ। ਇਸ ਦੌਰਾਨ ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ। ਪ੍ਰੈਡਰਿਕਸਨ ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰੇਗੀ।ਮੰਤਰਾਲਾ ਮੁਤਾਬਕ, ਭਾਰਤ ਅਤੇ ਡੈੱਨਮਾਰਕ ਦੇ ਦੁਵੱਲੇ ਸੰਬੰਧਾਂ ’ਚ ਨਿਯਮਿਤ ਤੌਰ ’ਤੇ ਉੱਚ ਪੱਧਰੀ ਆਦਾਨ-ਪ੍ਰਦਾਨ ਹੁੰਦੇ ਰਹਿੰਦੇ ਹਨ ਅਤੇ ਇਹ ਇਤਿਹਾਸਕ ਸੰਬੰਧਾਂ, ਸਾਂਝਾ ਲੋਕਤਾਂਤਰਿਕ ਪਰੰਪਰਾਵਾਂ ਅਤੇ ਖੇਤਰ ਲਈ ਸਾਂਝੇ ਵਿਚਾਰਾਂ ਨਾਲ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਥਿਰਤਾ ’ਤੇ ਅਧਾਰਿਤ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਹ ਯਾਤਰਾ (ਡੈੱਨਮਾਰਕ ਦੀ ਪ੍ਰਧਾਨ ਮੰਤਰੀ) ਨਾਲ ਭਾਰਤ ਅਤੇ ਡੈੱਨਮਾਰਕ ਦੇ ਕਰੀਬੀ ਅਤੇ ਦੋਸਤਾਨਾ ਸੰਬੰਧ ਅਤੇ ਮਜ਼ਬੂਤ ਹੋਣ ਦੀ ਉਮੀਦ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM

Dibrugarh Jail 'ਚ ਹੀ ਰਹੇਗਾ MP Amritpal, Highcourt ਨੇ ਪੰਜਾਬ ਸ਼ਿਫਟ ਕਰਨ 'ਤੇ ਲਾਈ ਰੋਕ

17 Apr 2026 3:05 PM

ਸਤਿੰਦਰ ਸਰਤਾਜ ਦੇ ਸਾਥੀ ਦਲਬੀਰ ਵਿਰਦੀ ਨਾਲ ਖ਼ਾਸ ਗੱਲਬਾਤ !

17 Apr 2026 3:05 PM

ਮਾਂ ਬੋਲੀ ਪੰਜਾਬੀ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਲੈ ਕੇ ਆਪ ਨੇਤਾ ਦੀਪਕ ਬਾਲੀ ਨਾਲ਼ ਖ਼ਾਸ ਗੱਲਬਾਤ

16 Apr 2026 2:55 PM
Advertisement