ਤਰਨਤਾਰਨ ਬੰਬ ਬਲਾਸਟ ਨਾਲ ਜੁੜੀ ਵੱਡੀ ਖ਼ਬਰ, ਮੁਖ ਮੁਲਜ਼ਮ ਦੀ ਸ਼ੱਕੀ ਹਾਲਾਤਾਂ 'ਚ ਮੌਤ
Published : Oct 5, 2021, 3:44 pm IST
Updated : Oct 5, 2021, 3:44 pm IST
SHARE ARTICLE
Tarn Taran bomb blast
Tarn Taran bomb blast

ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਮਲਕੀਤ ਦੀ ਹਾਲਤ ਠੀਕ ਨਾ ਹੋਣ ਦੇ ਬਾਵਜੂਦ ਵੀ ਉਸ ਨੂੰ ਹਸਪਤਾਲ ਦਾਖਲ ਨਹੀਂ ਕਰਵਾਇਆ ਗਿਆ ਜਿਸ ਕਰ ਕੇ ਉਸ ਦੀ ਮੌਤ ਹੋਈ ਹੈ।

 

ਤਰਨਤਾਰਨ (ਸਰਵਨ ਸਿੰਘ)- ਤਰਨਤਾਰਨ ਜ਼ਿਲ੍ਹੇ ’ਚ ਪਿੰਡ ਪੰਡੋਰੀ ਕਲਾਂ ਵਿਖੇ ਹੋਏ ਬੰਬ ਬਲਾਸਟ ਦੇ ਮੁੱਖ ਦੋਸ਼ੀ ਮਲਕੀਤ ਸਿੰਘ ਦੀ ਅੱਜ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ’ਚ ਸ਼ੱਕੀ ਹਾਲਤ ’ਚ ਮੌਤ ਹੋ ਗਈ ਹੈ। ਦੋਸ਼ੀ ਮਲਕੀਤ ਸਿੰਘ ਮਜੀਠਾ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ 2019 ’ਚ ਤਰਨਤਾਰਨ ਦੇ ਪਿੰਡ ਪੰਡੋਰੀ ਕਲਾਂ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਦੋਸ਼ੀ ਮਲਕੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦੀ ਐੱਨ.ਆਈ.ਏ ਵਲੋਂ ਜਾਂਚ ਕੀਤੀ ਗਈ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਸ ਦਾ ਇਲਾਜ ਚਲ ਰਿਹਾ ਸੀ।

Malkit SinghMalkit Singh

ਇਲਾਜ ਦੌਰਾਨ ਮਲਕੀਤ ਦੀ ਅੱਜ ਹਸਪਤਾਲ ਵਿਖੇ ਮੌਤ ਹੋ ਗਈ। ਪੋਸਟਮਾਰਟਮ ਕਰਨ ਮਗਰੋਂ ਪੁਲਿਸ ਨੇ ਮਲਕੀਤ ਦੀ ਲਾਸ਼ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਕ ਮਲਕੀਤ ਸਿੰਘ ਬਲੱਡ ਸ਼ੂਗਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਉੱਥੇ ਹੀ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਮਲਕੀਤ ਦੀ ਹਾਲਤ ਠੀਕ ਨਾ ਹੋਣ ਦੇ ਬਾਵਜੂਦ ਵੀ ਉਸ ਨੂੰ ਹਸਪਤਾਲ ਦਾਖਲ ਨਹੀਂ ਕਰਵਾਇਆ ਗਿਆ ਜਿਸ ਕਰ ਕੇ ਉਸ ਦੀ ਮੌਤ ਹੋਈ ਹੈ।

ਜ਼ਿਕਰਯੋਗ ਹੈ ਕਿ 4 ਸਤੰਬਰ, 2019 ਨੂੰ ਪਿੰਡ ਪੰਡੋਰੀ ਗੋਲਾ ਦੇ ਖਾਲੀ ਪਲਾਟ 'ਚ ਉਸ ਸਮੇਂ ਬੰਬ ਧਮਾਕਾ ਹੋਇਆ ਸੀ ਜਦੋਂ ਜ਼ਮੀਨ 'ਚ ਦਬਾਇਆ ਗਿਆ ਬੰਬ ਬਾਹਰ ਕੱਢਿਆ ਜਾ ਰਿਹਾ ਸੀ। ਇਸ ਧਮਾਕੇ ਦੌਰਾਨ ਪਿੰਡ ਕਦਗਿਲ ਵਾਸੀ ਬਿਕਰਮਜੀਤ ਸਿੰਘ ਵਿੱਕੀ ਤੇ ਪਿੰਡ ਬਚੜੇ ਦਾ ਹਰਪ੍ਰੀਤ ਸਿੰਘ ਹੈੱਪੀ ਮਾਰਿਆ ਗਿਆ ਸੀ ਜਦਕਿ ਗੁਰਜੰਟ ਸਿੰਘ ਜੰਟਾ ਗੰਭੀਰ ਜ਼ਖਮੀ ਹੋ ਗਿਆ ਸੀ।

Filr Photo

ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਪਿੰਡ ਦੀਨੇਵਾਲ ਦੇ ਪੰਚ ਮਾਨਦੀਪ ਸਿੰਘ ਉਰਫ ਮੱਸਾ, ਫਤਿਹਗੜ੍ਹ ਚੂੜੀਆਂ ਦੇ ਅਮਰਜੀਤ ਸਿੰਘ ਅੰਬਾ, ਕੋਟਲਾ ਗੁਜਰ ਵਾਸੀ ਮਲਕੀਤ ਸਿੰਘ ਮੀਤਾ, ਮੁਰਾਦਪੁਰ ਦੇ ਮਨਪ੍ਰੀਤ ਸਿੰਘ ਮੰਨਾ, ਪਿੰਡ ਬਚੜੇ ਦਾ ਅੰਮ੍ਰਿਤਪਾਲ ਸਿੰਘ, ਬਟਾਲਾ ਨਿਵਾਸੀ ਚੰਨਦੀਪ ਸਿੰਘ ਗੱਬਰ ਅਤੇ ਪੰਡੋਰੀ ਗੋਲਾ ਦੇ ਹਰਜੀਤ ਸਿੰਘ ਹੀਰਾ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਸੀ।

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement