ਲਖੀਮਪੁਰ ਜਾ ਰਹੇ ਆਪ ਦੇ ਵਫ਼ਦ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
Published : Oct 5, 2021, 4:46 pm IST
Updated : Oct 5, 2021, 7:55 pm IST
SHARE ARTICLE
AAP
AAP

ਪੀੜਤਾਂ ਨਾਲ ਮੁਲਾਕਾਤ ਕਰਨ ਲਈ ਆਪ ਦਾ ਵਫਦ ਹੋਇਆ ਸੀ ਰਵਾਨਾ

 

ਚੰਡੀਗੜ੍ਹ: ਲਖੀਮਪੁਰ ਖੀਰੀ 'ਚ ਸਰਕਾਰੀ ਗੁੰਡਾਗਰਦੀ ਦੀ ਭੇਂਟ ਚੜ੍ਹੇ 'ਸ਼ਹੀਦ' ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਖੀਮਪੁਰ ਖੀਰੀ ਜਾ ਰਹੇ ਆਮ ਆਦਮੀ ਪਾਰਟੀ (ਆਪ) ਦੇ ਵਫ਼ਦ ਨੂੰ ਉਤਰ ਪ੍ਰਦੇਸ਼ ਪੁਲੀਸ ਅਤੇ ਪ੍ਰਸ਼ਾਸਨ ਨੇ ਨਿਗਿਆਸਾ ਪੁਲੀਸ ਨਾਕੇ 'ਤੇ ਰੋਕ ਕੇ ਹਿਰਾਸਤ 'ਚ ਲੈ ਲਿਆ ਹੈ। 'ਆਪ' ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਜਾ ਰਹੇ ਇਸ ਵਫ਼ਦ 'ਚ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ ਅਤੇ ਅਮਰਜੀਤ ਸਿੰਘ ਸੰਦੋਆ ਸ਼ਾਮਲ ਸਨ, ਜਿਨ੍ਹਾਂ 'ਚੋਂ ਕੁਲਤਾਰ ਸਿੰਘ ਸੰਧਵਾਂ ਨੂੰ ਲਖਨਊ 'ਚੋਂ ਨਿਕਲਦਿਆਂ ਹੀ ਪੁਲੀਸ ਨੇ ਹਿਰਾਸਤ 'ਚ ਲੈ ਲਿਆ ਸੀ।

 

AAPAAP

 

'ਆਪ' ਦੇ ਵਫ਼ਦ ਨੇ ਪਹਿਲਾਂ ਪਿੰਡ ਬਣਵਾਰੀ ਪੁਰ 'ਚ ਮ੍ਰਿਤਕ ਕਿਸਾਨ ਦੇ ਘਰ ਪਹੁੰਚਣਾ ਸੀ, ਉਸ ਪਿੰਡ ਤੋਂ ਕਰੀਬ 10 ਕਿਲੋਮੀਟਰ ਪਹਿਲਾਂ ਨਿਘਾਸਨ ਥਾਣਾ ਪੁਲੀਸ ਵੱਲੋਂ ਲਾਏ ਨਾਕੇ 'ਤੇ ਰੋਕ ਲਿਆ ਗਿਆ। ਜਿੱਥੇ ਰਾਘਵ ਚੱਢਾ ਅਤੇ ਦੂਸਰੇ ਆਗੂਆਂ ਦੀ ਪੁਲੀਸ ਅਤੇ ਸਿਵਲ ਅਧਿਕਾਰੀਆਂ ਨਾਲ ਕਾਫ਼ੀ ਤਕਰਾਰ ਹੋਈ, ਜਿਸ ਉਪਰੰਤ 'ਆਪ' ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

 

AAPAAP

 

ਇਸ ਮੌਕੇ ਰਾਘਵ ਚੱਢਾ ਨੇ ਕਿਹਾ, ''ਅਸੀਂ ਇਤਿਹਾਸ ਦੇ ਪੰਨਿਆਂ 'ਚ ਪੜ੍ਹਿਆ ਸੀ ਕਿ ਜਰਮਨੀ ਦੇ ਤਾਨਾਸ਼ਾਹ ਓਡੋਲਫ਼ ਹਿਟਲਰ ਦੇ ਰਾਜ ਵਿੱਚ ਲੋਕਾਂ ਨੂੰ ਇੱਕ ਗੈਸ ਚੈਂਬਰ ਵਿੱਚ ਸੁੱਟ ਕੇ ਜ਼ਹਿਰੀਲੀ ਗੈਸ ਛੱਡ ਕੇ ਮਾਰ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਅੱਜ ਦੇਸ਼ ਵਿੱਚ ਵੀ ਕਿਸਾਨਾਂ ਨੂੰ ਕੁਚਲ ਕੇ ਮਾਰਨ ਦੇ ਯਤਨ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਆਗੂ ਕਰ ਰਹੇ ਹਨ।'' ਉਨ੍ਹਾਂ ਕਿਹਾ ਕਿ ਜਦੋਂ ਤੋਂ ਦਿਲ ਦਹਿਲਾਉਣ ਵਾਲਾ ਵੀਡੀਓ ਸਾਹਮਣੇ ਆਇਆ ਹੈ, ਭਾਜਪਾ ਦੀ ਗੁੰਡਾਗਰਦੀ ਬਾਰੇ ਲੋਕਾਂ ਦੇ ਮਨ 'ਚ ਬਚੀ ਥੋੜੀ ਬਹੁਤੀ ਸ਼ੰਕਾ ਵੀ ਦੂਰ ਹੋ ਗਈ ਹੈ ਕਿਉਂਕਿ ਭਾਜਪਾ ਦੇ ਗੁੰਡਿਆਂ ਨਾਲ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤ ਨੇ ਹੀ ਕਿਸਾਨਾਂ ਨੂੰ ਕੁਚਲਿਆ ਅਤੇ ਫਿਰ ਉਥੋਂ ਭੱਜ ਗਿਆ ਸੀ।

 

AAPAAP

 

ਰਾਘਵ ਚੱਢਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਦਰਿੰਦਿਆਂ ਨੇ ਕਿਸਾਨਾਂ ਨੂੰ ਕੁਚਲਣ ਦਾ ਜ਼ੁਲਮ ਕੀਤਾ, ਉਨ੍ਹਾਂ ਨੂੰ ਉਤਰ ਪ੍ਰਦੇਸ਼ ਪੁਲੀਸ ਤੁਰੰਤ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਸੁੱਟੇ, ਜਦੋਂ ਕਿ ਦੂਜੀ ਮੰਗ ਹੈ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ, ਕਿਉਂਕਿ ਉਸ ਦੇ ਕੁਰਸੀ 'ਤੇ ਰਹਿੰਦਿਆਂ ਇਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕੀਤੀ ਜਾ ਸਕਦੀ। ਤੀਜੀ ਮੰਗ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੀੜਤ ਕਿਸਾਨ ਪਰਿਵਾਰਾਂ ਕੋਲ ਜਾ ਕੇ ਮੁਆਫ਼ ਮੰਗਣ ਅਤੇ ਦੁੱਖ ਦਾ ਪ੍ਰਗਟਾਵਾ ਕਰਨ।

AAPAAP

 

ਇਸ ਦੇ ਨਾਲ ਹੀ ਕਾਲੇ ਖੇਤੀ ਕਾਨੂੰਨ ਰੱਦ ਕਰਨ ਸਮੇਤ ਸਾਰੀਆਂ ਫ਼ਸਲਾਂ 'ਤੇ ਐਮ.ਐਸ.ਪੀ ਦੀ ਗਰੰਟੀ ਦਾ ਐਲਾਨ ਕਰਨ। ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਲਖਨਊ ਵਿੱਚ ਜਿਸ ਸਮਾਗਮ ਵਿੱਚ ਗਏ ਉਥੋਂ ਲਖੀਮਪੁਰ ਦੀ ਦੂਰੀ ਮਹਿਜ 120 ਕਿਲੋਮੀਟਰ ਹੈ, ਪਰ ਪ੍ਰਧਾਨ ਮੰਤਰੀ ਮੋਦੀ ਉਥੇ ਨਹੀਂ ਗਏ। ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਦੇ ਕਿਸਾਨ ਲੰਮੇ ਸਮੇਂ ਤੋਂ ਤਿੰਨੇ ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਇਸ ਅੰਦੋਲਨ ਵਿੱਚ ਸੱਤ ਸੌ ਤੋਂ ਜ਼ਿਆਦਾ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ, ਬਾਵਜੂਦ ਇਸ ਦੇ ਭਾਜਪਾ ਵਾਲੇ ਹਿੰਸਾਂ 'ਤੇ ਉਤਾਰੂ ਹਨ ਅਤੇ ਕਿਸਾਨਾਂ ਦਾ ਕਤਲੇਆਮ ਕਰ ਰਹੇ ਹਨ। 'ਆਪ' ਵਫ਼ਦ ਦੇ ਆਗੂਆਂ ਨੇ ਕਿਹਾ ਜਦੋਂ ਤੱਕ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੁੁੰਦੇ, ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ ਵਿੱਚ ਸੰਘਰਸ਼ ਜਾਰੀ ਰੱਖੇਗੀ।

 

 

AAPAAP

ਸੰਧਵਾਂ ਨੂੰ ਸੀਤਾਪੁਰ ਪੁਲੀਸ ਨੇ ਹਿਰਾਸਤ 'ਚ ਲਿਆ
ਮੰਗਲਵਾਰ ਨੂੰ ਸਵੇਰੇ ਲਖਨਊ ਤੋਂ ਲਖੀਮਪੁਰ ਖੀਰੀ ਜਾ ਰਹੇ 'ਆਪ' ਦੇ ਵਫ਼ਦ ਦੇ ਵਿਧਾਇਕ ਅਤੇ  ਸੂਬਾ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੂੰ ਸੀਤਾਪੁਰ ਜ਼ਿਲ੍ਹੇ 'ਚ ਇਟਰੀਆ ਪਿੰਡ 'ਚ ਲਾਏ ਨਾਕੇ 'ਤੇ ਪੁਲੀਸ ਵੱਲੋਂ ਰੋਕਿਆ ਗਿਆ। ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਕੋਲੋਂ ਜਦੋਂ ਸੰਧਵਾਂ ਨੇ ਰੋਕੇ ਜਾਣ ਦਾ ਕਾਰਨ ਪੁੱਛਿਆ ਤਾਂ ਦੋਵਾਂ ਧਿਰਾਂ ਵਿਚਾਕਰ ਤਕਰਾਰ ਹੋ ਗਿਆ,  ਜਿਸ ਉਪਰੰਤ ਸੰਧਵਾਂ ਨੂੰ ਸਿੰਦੋਲੀ ਥਾਣਾ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਮੌਕੇ ਉਨ੍ਹਾਂ ਨਾਲ 'ਆਪ' ਦੀ ਯੂ.ਪੀ. ਇਕਾਈ ਦੇ ਲਖਨਊ ਜ਼ਿਲ੍ਹਾ ਸਕੱਤਰ ਅਫ਼ਰੋਜ਼ ਆਲਮ ਅਤੇ 'ਆਪ' ਪੰਜਾਬ ਦੀ ਸ਼ੋਸ਼ਲ ਮੀਡੀਆ ਟੀਮ ਦੇ ਮੈਂਬਰ ਪ੍ਰਿੰਸ ਖੋਸਲਾ ਵੀ ਮੌਜ਼ੂਦ ਸਨ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਜਪਾ ਨੇ ਦੇਸ਼ 'ਚ ਅਣਐੈਲਾਨੀ ਐਮਰਜੈਂਸੀ ਲਾਈ ਹੋਈ ਹੈ ਅਤੇ ਲੋਕਤੰਤਰ ਦੀ ਸ਼ਰੇਆਮ ਹੱਤਿਆ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement