ਦੇਸ਼ ਦਾ ਗ੍ਰਹਿ ਮੰਤਰੀ ਹੀ ਲੋਕਾਂ ਦਾ ਕਤਲ ਕਰੇ ਤਾਂ ਦੇਸ਼ ਦਾ ਕੀ ਹੋਵੇਗਾ: ਰਾਕੇਸ਼ ਟਿਕੈਤ
Published : Oct 5, 2021, 11:08 pm IST
Updated : Oct 5, 2021, 11:08 pm IST
SHARE ARTICLE
image
image

ਦੇਸ਼ ਦਾ ਗ੍ਰਹਿ ਮੰਤਰੀ ਹੀ ਲੋਕਾਂ ਦਾ ਕਤਲ ਕਰੇ ਤਾਂ ਦੇਸ਼ ਦਾ ਕੀ ਹੋਵੇਗਾ: ਰਾਕੇਸ਼ ਟਿਕੈਤ

ਲਖੀਮਪੁਰ (ਸ਼ੈਸ਼ਵ ਨਾਗਰਾ): ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਵਾਪਰੇ ਘਟਨਾਕ੍ਰਮ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਇਸ ਘਟਨਾ ਨੂੰ ਲੈ ਕੇ ਜਿੱਥੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਦੇਸ਼ ਦੇ ਕਈ ਸਿਆਸੀ ਆਗੂ ਵੀ ਸਥਾਨਕ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲੈ ਰਹੇ ਹਨ। 
ਇਸ ਬਾਰੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਸੀ। ਉਹਨਾਂ ਕਿਹਾ ਕਿ ਜੇ ਵੱਡੇ ਅਹੁਦਿਆਂ ’ਤੇ ਰਹਿਣ ਵਾਲੇ ਪ੍ਰਵਾਰ ਅਜਿਹੀਆਂ ਹਰਕਤਾਂ ਕਰਦੇ ਹਨ ਤਾਂ ਹੋਰ ਵੀ ਜ਼ਿਆਦਾ ਦੁੱਖ ਹੁੰਦਾ ਹੈ। 
ਕਿਸਾਨ ਆਗੂ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਦੇਸ਼ ਦੇ ਲੋਕਾਂ ਦੀ ਰਖਿਆ ਕਰਨੀ ਹੈ ਪਰ ਜੇ ਉਹੀ ਗ੍ਰਹਿ ਮੰਤਰੀ ਲੋਕਾਂ ਦਾ ਕਤਲ ਕਰੇ ਤਾਂ ਦੇਸ਼ ਦਾ ਕੀ ਬਣੇਗਾ। ਰਾਕੇਸ਼ ਟਿਕੈਤ ਨੇ ਦਸਿਆ ਕਿ ਪ੍ਰਸ਼ਾਸਨ ਨੇ ਦੋਸ਼ੀਆਂ ਵਿਰੁਧ ਮੁਕੱਦਮਾ ਦਰਜ ਕਰਨ ਦਾ ਭਰੋਸਾ ਦਿਤਾ ਹੈ। 
ਇਸ ਤੋਂ ਇਲਾਵਾ ਮਿ੍ਰਤਕਾਂ ਦੇ ਪ੍ਰਵਾਰਾਂ ਨੂੰ 45-45 ਲੱਖ ਦਾ ਮੁਆਵਜ਼ਾ ਅਤੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜ਼ਖਮੀ ਕਿਸਾਨਾਂ ਦੇ ਇਲਾਜ ਲਈ 10-10 ਲੱਖ ਰੁਪਏ ਦੀ ਵੱਤੀ ਮਦਦ ਦਿਤੀ ਜਾਵੇਗੀ। ਇਸ ਸਾਰੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਹੋਵੇਗੀ। ਇਸ ਦੇ ਲਈ ਪ੍ਰਸ਼ਾਸਨ ਨੇ ਸਮਾਂ ਮੰਗਿਆ ਹੈ ਤੇ ਉਹਨਾਂ ਨੂੰ ਸਮਾਂ ਦਿਤਾ ਜਾਵੇਗਾ। ਕਿਸਾਨ ਆਗੂ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿਸਾਨਾਂ ਨੂੰ ਇਨਸਾਫ਼ ਮਿਲੇਗਾ।

SHARE ARTICLE

ਏਜੰਸੀ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement