ਲੁਧਿਆਣਾ BJP ਆਗੂ ਜਗਮੋਹਨ ਸ਼ਰਮਾ ਖਿਲਾਫ਼ FIR: ਵਪਾਰੀ 'ਤੇ ਤਾਣੀ ਸੀ ਪਿਸਤੌਲ
Published : Oct 5, 2023, 4:36 pm IST
Updated : Oct 5, 2023, 4:36 pm IST
SHARE ARTICLE
Jagmohan Singh
Jagmohan Singh

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਝਗੜਾ, ਬੇਟੇ ਸਮੇਤ 7 ਅਣਪਛਾਤੇ ਵਿਅਕਤੀਆਂ ਦੇ ਨਾਮ ਵੀ ਦਰਜ

ਲੁਧਿਆਣਾ - ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਫੋਕਲ ਪੁਆਇੰਟ ਥਾਣੇ ਵਿਚ ਭਾਜਪਾ ਆਗੂ ਜਗਮੋਹਨ ਸ਼ਰਮਾ ਪੁੱਤਰ ਗੌਰਵ ਸ਼ਰਮਾ ਸਮੇਤ 7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਗਮੋਹਨ ਸ਼ਰਮਾ 'ਤੇ ਕਾਰੋਬਾਰੀ ਦੀ ਕੁੱਟਮਾਰ ਕਰਨ ਦਾ ਦੋਸ਼ ਹੈ। ਉਸ ਨੇ ਵਪਾਰੀ  'ਤੇ ਬੰਦੂਕ ਤਾਣੀ ਸੀ। ਇਹ ਝਗੜਾ ਪੈਸਿਆਂ ਦੇ ਲੈਣ-ਦੇਣ ਕਾਰਨ ਹੋਇਆ ਸੀ। 

ਸ਼ਿਵਮ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਫੋਕਲ ਪੁਆਇੰਟ ਸੀ-10 ਵਿਚ ਆਤਮਾ ਰਾਮ ਮੇਲਾ ਰਾਮ ਨਾਮ ਦੀ ਫੈਕਟਰੀ ਹੈ। 4 ਅਕਤੂਬਰ ਨੂੰ ਉਹ ਅਤੇ ਉਸ ਦਾ ਪਿਤਾ ਪ੍ਰਮੋਦ ਕੁਮਾਰ ਫੈਕਟਰੀ ਦੇ ਦਫ਼ਤਰ ਵਿਚ ਬੈਠੇ ਸਨ। ਕਰੀਬ 2.35 ਵਜੇ ਮੁਲਜ਼ਮ ਜਗਮੋਹਨ ਸ਼ਰਮਾ ਉਨ੍ਹਾਂ ਦੇ ਦਫ਼ਤਰ ਆਇਆ। ਜਗਮੋਹਨ ਸ਼ਰਮਾ ਨੇ ਉਸ ਨਾਲ 57 ਹਜ਼ਾਰ ਰੁਪਏ ਦੇ ਚੈੱਕ ਦੀ ਗੱਲ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਉਸ ਨੇ ਫੈਕਟਰੀ ਦੇ ਕਰਮਚਾਰੀ ਨੂੰ ਭੇਜ ਦਿੱਤਾ ਹੈ ਅਤੇ ਉਹ ਚੈੱਕ ਦੇ ਕੇ ਪੈਸੇ ਵਾਪਸ ਲੈ ਰਿਹਾ ਹੈ।  

ਇਹ ਸੁਣ ਕੇ ਜਗਮੋਹਨ ਗੁੱਸੇ 'ਚ ਆ ਗਿਆ ਅਤੇ ਉਸ ਨੇ ਆਪਣੇ ਪਿਤਾ ਪ੍ਰਮੋਦ ਦੀ ਗੱਲ 'ਤੇ ਥੱਪੜ ਮਾਰ ਦਿੱਤਾ। ਜਦੋਂ ਉਸ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਪਿਸਤੌਲ ਕੱਢ ਕੇ ਉਸ ਦੇ ਪਿਤਾ ਵੱਲ ਤਾਣ ਦਿੱਤੀ। ਸ਼ਿਵਮ ਅਨੁਸਾਰ ਜਦੋਂ ਉਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਉਸ ਦੇ ਪਿਸਤੌਲ ਵਿਚੋਂ ਕਵਰ ਸਮੇਤ 5 ਗੋਲੀਆਂ ਹੇਠਾਂ ਡਿੱਗ ਗਈਆਂ। ਜਗਮੋਹਨ ਦੇ ਨਾਲ ਕਰੀਬ 6 ਤੋਂ 7 ਵਿਅਕਤੀ ਆਏ ਸਨ, ਜੋ ਉਸ ਦੇ ਪਿਤਾ ਪ੍ਰਮੋਦ ਨੂੰ ਜ਼ਬਰਦਸਤੀ ਆਪਣੇ ਨਾਲ ਲਿਜਾਣ ਲੱਗੇ। ਮੁਲਜ਼ਮ ਉਸ ਦੇ ਪਿਤਾ ਨੂੰ ਘਸੀਟ ਕੇ ਦਫ਼ਤਰ ਤੋਂ ਬਾਹਰ ਲੈ ਗਿਆ।  

ਸ਼ਿਵਮ ਅਨੁਸਾਰ ਉਸ ਨੇ ਰੌਲਾ ਪਾਇਆ ਅਤੇ ਫੈਕਟਰੀ ਕਰਮਚਾਰੀਆਂ ਦੀ ਮਦਦ ਨਾਲ ਆਪਣੇ ਪਿਤਾ ਨੂੰ ਮੁਲਜ਼ਮਾਂ ਦੀ ਪਕੜ ਤੋਂ ਛੁਡਵਾਇਆ ਅਤੇ ਫੈਕਟਰੀ ਦਾ ਮੇਨ ਗੇਟ ਬੰਦ ਕਰ ਦਿੱਤਾ। ਪੀੜਤ ਸ਼ਿਵਮ ਨੇ ਪੁਲਿਸ ਨੂੰ ਦੱਸਿਆ ਕਿ ਹੁਣ ਮੁਲਜ਼ਮ ਜਗਮੋਹਨ ਸ਼ਰਮਾ ਦਾ ਪੁੱਤਰ ਗੌਰਵ ਸ਼ਰਮਾ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 452, 323, 362, 511, 506, 148, 149 ਅਤੇ ਅਸਲਾ ਐਕਟ 54-59 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।   


 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement