Mohali News : ਕੁੱਤੇ ਦੀ ਨਕਲ ਉਤਾਰਨ ’ਤੇ ਬੇਰਹਿਮ ਵਿਅਕਤੀ ਨੇ 5 ਸਾਲ ਦੇ ਮਾਸੂਮ ’ਤੇ ਢਾਹਿਆ ਜ਼ੁਲਮ, ਘਟਨਾ ਸੀਸੀਟੀਵੀ ’ਚ ਹੋਈ ਕੈਦ

By : BALJINDERK

Published : Oct 5, 2024, 1:41 pm IST
Updated : Oct 5, 2024, 1:41 pm IST
SHARE ARTICLE
ਸੀਸੀਟੀਵੀ ’ਚ ਹੋ ਕੈਦ ਹੋਈ ਘਟਨਾ
ਸੀਸੀਟੀਵੀ ’ਚ ਹੋ ਕੈਦ ਹੋਈ ਘਟਨਾ

Mohali News : ਮਾਸੂਮ ’ਤੇ ਨਹੀਂ ਆਇਆ ਤਰਸ, ਜ਼ਮੀਨ 'ਤੇ ਸੁੱਟ ਕੇ ਛਾਤੀ 'ਤੇ ਰਖਿਆ ਪੈਰ

Mohali News :  ਮੁਹਾਲੀ ਦੇ ਫੇਜ਼-3-ਏ ਵਿਚ ਇੱਕ ਵਿਅਕਤੀ ਨੇ ਟਿਊਸ਼ਨ ਤੋਂ ਘਰ ਵਾਪਸ ਆ ਰਹੇ 5 ਸਾਲਾ ਮਾਸੂਮ ਬੱਚੇ ਨੂੰ ਕਥਿਤ ਤੌਰ ’ਤੇ 8 ਤੋਂ 10 ਵਾਰ ਥੱਪੜ ਮਾਰੇ ਅਤੇ ਫਿਰ ਜ਼ਮੀਨ ’ਤੇ ਧੱਕਾ ਦੇ ਕੇ ਸੁੱਟ ਦਿੱਤਾ। ਇਸ ਤੋਂ ਬਾਅਦ ਸਖਸ਼ ਨੇ ਫਿਰ ਪੈਰ ਨਾਲ ਬੱਚੇ ਦੀ ਛਾਤੀ ‘ਤੇ ਹਮਲਾ ਕਰ ਦਿੱਤਾ।

ਜਾਣਕਾਰੀ ਅਨੁਸਾਰ ਬੱਚਾ ਟਿਊਸ਼ਨ ਤੋਂ ਆਪਣੇ ਸਾਥੀਆਂ ਨਾਲ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਇੱਕ ਸਖਸ਼ ਆਪਣਾ ਕੁੱਤਾ ਲੈ ਕੇ ਸੜਕ ਉਤੇ ਖੜਾ ਸੀ। ਬੱਚਾ ਕੁੱਤੇ ਦੀ ਨਕਲ ਕਰਨ ਲੱਗਾ। ਇਹ ਵੇਖ ਕੇ ਸਖਸ਼ ਨੂੰ ਲੱਗਾ ਕਿ ਉਹ ਮੇਰੇ ਵੱਲ ਵੇਖ ਕੇ ਨਕਲ ਕਰ ਰਿਹਾ ਹੈ ਅਤੇ ਉਸ ਨੇ ਗੁੱਸੇ ਵਿਚ ਆ ਕੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ।

ਬੱਚੇ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਇਹ ਮਾਮਲਾ 29 ਅਗਸਤ ਦਾ ਹੈ। ਪਰ ਇਹ ਵੀਡੀਓ ਹੈਲਦੀ ਨੇਬਰਹੁੱਡ ਆਰਗੇਨਾਈਜੇਸ਼ਨ ਨੂੰ 29 ਸਤੰਬਰ ਨੂੰ ਮਿਲੀ ਸੀ, ਜਿਸ ਤੋਂ ਬਾਅਦ ਨਗਰ ਨਿਗਮ ਦੀ ਦਖਲਅੰਦਾਜ਼ੀ ਤੋਂ ਬਾਅਦ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਨ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ।

ਦੱਸ ਦੇਈਏ ਕਿ ਆਰੋਪੀ ਨੌਜਵਾਨ ਦੇ ਮਾਤਾ-ਪਿਤਾ ਦੋਵੇਂ ਸੇਵਾਮੁਕਤ ਡਾਕਟਰ ਹਨ ਅਤੇ ਆਸ-ਪਾਸ ਕਿਸੇ ਨਾਲ ਮੇਲ-ਜੋਲ ਨਹੀਂ ਰੱਖਦੇ, ਹਰ ਕਿਸੇ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਹਨ। ਗੁਆਂਢੀਆਂ ਨੇ ਦੱਸਿਆ ਕਿ ਸਾਡੇ ਸੀਸੀਟੀਵੀ ਫੁਟੇਜ ਕੱਢੀ ਗਈ ਹੈ, ਜਿਸ ਵਿਚ ਸਖਸ਼ ਬੱਚੇ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਹੈ।

ਇਸ ਮਾਮਲੇ ’ਚ ਜਾਣਕਾਰੀ ਦਿੰਦੇ ਹੋਏ ਥਾਣਾ ਮਟੌਰ ਦੇ ਇੰਚਾਰਜ ਅਮਨਦੀਪ ਸਿੰਘ ਤਰੀਖਾ ਨੇ ਦੱਸਿਆ ਕਿ ਸਾਨੂੰ ਅਮਰੀਕ ਸਿੰਘ ਅਤੇ ਇਲਾਕਾ ਵਾਸੀਆਂ ਵੱਲੋਂ ਸ਼ਿਕਾਇਤ ਮਿਲਣ ‘ਤੇ ਸੀ.ਸੀ.ਟੀ.ਵੀ. ਸਮੇਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਕਬਜੇ ਵਿੱਚ ਲੈ ਕੇ ਜਾਂਚ ਪੂਰੀ ਕਰ ਲਵਾਂਗੇ ਹਾਲਾਂਕਿ ਦੋਸ਼ੀ ਦੇ ਘਰ ਛਾਪੇਮਾਰੀ ਕੀਤੀ ਗਈ ਪਰ ਫਿਲਹਾਲ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ। 40 ਸਾਲਾ ਦੋਸ਼ੀ ਜਹਾਨ ਪ੍ਰੀਤ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

(For more news apart from  5-year-old innocent brutally brutalized for impersonating dog News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement