
ਪਾਕਿ 'ਚ ਮੁੜ ਇਕ ਮੰਦਰ 'ਤੇ ਹਮਲਾ
ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਪਹੁੰਚਾਇਆ ਨੁਕਸਾਨ
ਕਰਾਚੀ, 4 ਨਵੰਬਰ: ਪਾਕਿਸਤਾਨ ਵਿਚ ਕੱਟੜ ਸ਼ਰਾਰਤੀ ਅਨਸਰਾਂ ਦੀ ਭੀੜ ਨੇ ਮੁੜ ਇਕ ਮੰਦਰ ਦੀ ਭੰਨਤੋੜ ਕੀਤੀ ਅਤੇ ਇਸ ਨੂੰ ਨੁਕਸਾਨ ਪਹੁੰਚਾਇਆ। ਪਰ ਚੰਗੀ ਗੱਲ ਇਹ ਹੈ ਕਿ ਇਸ ਘਟਨਾ ਵਿਚ ਸਿਰਫ਼ ਮੰਦਰ ਨੇੜੇ ਵਸਦੇ ਮੁਸਲਿਮ ਭਾਈਚਾਰੇ ਦੇ ਲੋਕ ਸ਼ਰਾਰਤੀ ਅਨਸਰਾਂ ਨਾਲ ਨਜਿਠਣ ਲਈ ਅੱਗੇ ਆਏ ਅਤੇ ਉਨ੍ਹਾਂ ਨੂੰ ਰੋਕਿਆ। ਘਟਨਾ ਕਰਾਚੀ ਦੇ ਬਾਹਰੀ ਇਲਾਕੇ ਦੀ ਹੈ।
ਇਸ ਤੋਂ ਪਹਿਲਾਂ ਵੀ ਕਰਾਚੀ ਦੇ ਇਕ ਮੰਦਰ 'ਤੇ ਹਮਲਾ ਕਰ ਕੇ ਉਸ ਨੂੰ ਨੁਕਸਾਨ ਪਹੁੰਚਾਇਆ ਸੀ।
ਨਿਊਜ਼ ਏਜੰਸੀ ਆਈਏਐਨਐਸ ਅਨੁਸਾਰ ਤਾਜ਼ਾ ਘਟਨਾ ਪੁਰਾਣੀ ਕਰਾਚੀ ਦੇ ਸ਼ੀਤਲਦਾਸ ਵਿਹੜੇ ਦੀ ਹੈ। ਇਥੇ ਕਰੀਬ ਸੌ ਸਾਲ ਪੁਰਾਣੇ ਮੰਦਰ ਨੇੜੇ ਰਹਿਣ ਵਾਲੇ 300 ਹਿੰਦੂ ਪਰਿਵਾਰਾਂ ਜਾਂਦੇ ਹਨ। ਇਨ੍ਹਾਂ ਹਿੰਦੂ ਪਰਿਵਾਰਾਂ ਦੇ ਇਕ ਚਸ਼ਮਦੀਦ ਗਵਾਹ ਅਨੁਸਾਰ ਮੁਸਲਿਮ ਭਾਈਚਾਰੇ ਦੇ ਲੋਕ ਮੰਗਲਵਾਰ ਰਾਤ ਕਰੀਬ 9 ਵਜੇ ਕੰਪਲੈਕਸ ਦੇ ਮੁੱਖ ਦਰਵਾਜ਼ੇ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਉਨ੍ਹਾਂ ਵਿਚੋਂ ਬਹੁਤ ਸਾਰੇ ਉਥੇ ਰਹਿੰਦੇ ਹਿੰਦੂਆਂ 'ਤੇ ਹਮਲੇ ਦੀ ਗੱਲ ਕਰ ਰਹੇ ਸਨ, ਪਰ ਸ਼ਰਾਰਤੀ ਅਨਸਰਾਂ ਦਾ ਇਹ ਸਮੂਹ ਪਹਿਲਾਂ ਕੰਪਲੈਕਸ ਵਿਚ ਬਣੇ ਮੰਦਰ ਵਿਚ ਪਹੁੰਚ ਗਿਆ ਅਤੇ ਉਥੇ ਤੋੜ-ਫੋੜ ਕਰਨੀ ਸ਼ੁਰੂ ਕੀਤੀ।
ਇਸ ਸਮੇਂ ਦੌਰਾਨ ਸ਼ਰਾਰਤੀ ਅਨਸਰਾਂ ਨੇ ਤਿੰਨਾਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਤੋੜ ਦਿਤਾ। ਪਰ ਇਸ ਦੌਰਾਨ, ਰੌਲੇ ਦੀ ਆਵਾਜ਼ ਸੁਣ ਨੇੜੇ ਰਹਿਣ ਵਾਲੇ ਮੁਸਲਮਾਨ ਲੋਕ ਮੌਕੇ 'ਤੇ ਪਹੁੰਚ ਗimageਏ ਅਤੇ ਉਨ੍ਹਾਂ ਨੇ ਗੜਬੜੀ ਨੂੰ ਰੋਕਦਿਆਂ ਉਨ੍ਹਾਂ ਨੂੰ ਵਾਪਸ ਭੇਜ ਦਿਤਾ। ਇਕ ਹੋਰ ਹਿੰਦੂ ਚਸ਼ਮਦੀਦ ਗਵਾਹ ਅਨੁਸਾਰ ਕੰਪਲੈਕਸ ਵਿਚ ਰਹਿੰਦੇ ਮੁਸਲਮਾਨਾਂ ਦੇ ਸਰਗਰਮ ਹੋਣ ਕਾਰਨ, ਸ਼ਰਾਰਤੀ ਅਨਸਰਾਂ ਦੇ ਹਿੰਦੂ ਪਰਿਵਾਰਾਂ ਉੱਤੇ ਹਮਲਾ ਕਰਨ ਦੇ ਇਰਾਦੇ ਪੂਰੇ ਨਹੀਂ ਹੋ ਸਕੇ। (ਏਜੰਸੀ)