ਫ਼ੌਜੀ ਠਿਕਾਣੇ ਬਨਾਉਣ ਲਈ ਚੀਨ ਨੇ ਕੀਤਾ ਨੇਪਾਲ ਦੀ ਜ਼ਮੀਨ 'ਤੇ ਕਬਜ਼ਾ
Published : Nov 5, 2020, 12:51 am IST
Updated : Nov 5, 2020, 12:51 am IST
SHARE ARTICLE
image
image

ਫ਼ੌਜੀ ਠਿਕਾਣੇ ਬਨਾਉਣ ਲਈ ਚੀਨ ਨੇ ਕੀਤਾ ਨੇਪਾਲ ਦੀ ਜ਼ਮੀਨ 'ਤੇ ਕਬਜ਼ਾ

ਕਾਠਮੰਡੂ, 4 ਨਵੰਬਰ : ਚੀਨ ਨੇਪਾਲ ਦੀ 150 ਹੈਕਟੇਅਰ ਖੇਤਰ 'ਤੇ ਕਬਜ਼ਾ ਕਰ ਕੇ ਫ਼ੌਜੀ ਠਿਕਾਣੇ ਬਣਾ ਰਿਹਾ ਹੈ। ਨੇਪਾਲੀ ਸਿਆਸੀ ਆਗੂਆਂ ਨੇ ਇਹ ਦੋਸ਼ ਲਗਾਏ ਹਨ। ਬ੍ਰਿਟੇਨ ਸਥਿਤ ਟੇਲੀਗ੍ਰਾਫ਼ ਦੀ ਇਕ ਰਿਪੋਰਟ ਦੇ ਮੁਤਾਬਕ, ਚੀਨ ਨੇ ਮਈ ਵਿਚ ਪੰਜ ਸਰਹੱਦੀ ਜ਼ਿਲ੍ਹਿਆਂ ਦੀ ਜ਼ਮੀਨ ਕਥਿਤ ਤੌਰ 'ਤੇ ਜ਼ਬਤ ਕਰਨੀ ਸ਼ੁਰੂ ਕਰ ਦਿਤੀ ਅਤੇ ਅਪਣੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਮੈਂਬਰਾਂ ਨੂੰ ਸਰਹੱਦ ਪਾਰ ਇਨਾਂ ਰਾਖਵੇਂ ਖੇਤਰਾਂ ਵਿਚ ਭੇਜ ਰਿਹਾ ਹੈ। ਪੀ.ਐਲ.ਏ. ਨੇ ਮਈ ਮਹੀਨੇ ਤੋਂ ਅਪਣੇ ਫ਼ੌਜੀਆਂ ਨੂੰ ਸਰਹੱਦ ਪਾਰ ਕਰਾ ਕੇ ਹੁਮਲਾ ਜ਼ਿਲ੍ਹੇ ਵਿਚ ਲਿਮੀ ਘਾਟੀ ਅਤੇ ਹਿਲਸਾ ਵਿਚ ਪਹਿਲਾਂ ਗੱਡੇ ਗਏ ਪੱਥਰ ਦੇ ਖੰਬੇ ਨੂੰ ਅੱਗੇ ਵਧਾਇਆ। ਪੱਥਰ ਦੇ ਇਹ ਖੰਬੇ ਮਿਲਟਰੀ ਠਿਕਾਣਿਆਂ ਦੇ ਨਿਰਮਾਣ ਦੇ ਪਹਿਲਾਂ ਤੋਂ ਹੀ ਨੇਪਾਲੀ ਖੇਤਰ ਵਿਚ ਸਰਹੱਦ ਦੀ ਹੱਦਬੰਦੀ ਕਰਨ ਲਈ ਗੱਡੇ ਗਏ ਸਨ। ਡੇਲੀ ਟੇਲੀਗ੍ਰਾਫ਼ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਰਿਪੋਟਰਾਂ ਨੇ ਇਨ੍ਹਾਂ ਠਿਕਾਣਿਆਂ ਦੀਆਂ ਤਸਵੀਰਾਂ ਦੇਖੀਆਂ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਬ੍ਰਿਟੇਨ ਦੀ ਅਖ਼ਬਾਰ ਦੀ ਰਿਪੋਰਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ, ''ਇਹ ਰਿਪੋਰਟ ਤੱਥਾਂ 'ਤੇ ਅਧਾਰਤ ਨਹੀਂ ਹੈ ਅਤੇ ਪੂਰੀ ਤਰ੍ਹਾਂ ਅਫ਼ਵਾਹ ਹੈ।'' ਚੀਨ ਨੇ ਕਿਹਾ ਕਿ ਨੇਪਾਲ ਦੀ ਸਰਵੇਖਣ ਟੀਮ ਅਪਣਾ ਕੰਮ ਠੀਕ ਢੰਗ ਨਾਲ ਨਹੀਂ ਕਰ ਰਹੀ ਹੈ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement