
ਪੰਜਾਬ 'ਚ ਅਜੇ ਵੀ ਕਿਸਾਨ ਰੇਲਵੇ ਟਰੈਕਾਂ 'ਤੇ ਬੈਠੇ ਹਨ : ਜਾਵੜੇਕਰ
ਦੋ ਥਾਵਾਂ ਨੂੰ ਛੱਡ ਕੇ ਬਾਕੀ ਸਾਰੇ ਟਰੈਕ ਖ਼ਾਲੀ ਹਨ : ਕੈਪਟਨ
ਨਵੀਂ ਦਿੱਲੀ, 4 ਨਵੰਬਰ : ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਕਿਹਾ ਕਿ ਪੰਜਾਬ ਲਈ ਰੇਲ ਗੱਡੀਆਂ ਦੀ ਬਹਾਲੀ ਅਜੇ ਮੁਸ਼ਕਲ ਹੈ ਕਿਉਂਕਿ ਕਿਸਾਨ ਅਜੇ ਵੀ ਕਰੀਬ 40 ਥਾਵਾਂ 'ਤੇ ਰੇਲਵੇ ਟਰੈਕਾਂ 'ਤੇ ਬੈਠੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਰੇਲਵੇ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਰੇਲ ਗੱਡੀਆਂ ਅਤੇ ਡਰਾਈਵਰਾਂ ਦੀ ਸੁਰੱਖਿਆ ਦੀ ਗਾਰੰਟੀ ਮੰਗੀ ਸੀ ਪਰ ਪੰਜਾਬ ਸਰਕਾਰ ਵਲੋਂ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ ਜਿਸ ਕਾਰਨ ਮਾਲ ਗੱਡੀਆਂ ਨੂੰ ਮੁਅੱਤਲ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜਿਵੇਂ ਹੀ ਕਿਸਾਨ ਰੇਲਵੇ ਟਰੈਕ ਖ਼ਾਲੀ ਕਰ ਦੇਣਗੇ ਉਵੇਂ ਹੀ ਰੇਲ ਗੱਡੀਆਂ ਦੀ ਬਹਾਲੀ ਹੋ ਜਾਵੇਗੀ।
ਪ੍ਰਕਾਸ਼ ਜਾਵੜੇਕਰ ਦੇ ਇਸ ਬਿਆਨ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਝੂਠ ਫੈਲਾ ਰਹੇ ਹਨ। ਜੇਕਰ ਉਹ ਅੱਖੀਂ ਦੇਖਣਾ ਚਾਹੁਣ ਤਾਂ ਆ ਕੇ ਦੇਖ ਲੈਣ। ਉਨ੍ਹਾਂ ਕਿਹਾ ਕਿ ਸਚਾਈ ਇਹ ਹੈ ਕਿ ਕੇਵਲ ਦੋ ਥਾਵਾਂ ਨੂੰ ਛੱਡ ਕੇ ਕਿਸਾਨਾਂ ਨੇ ਬਾਕੀ ਸਾਰੇ ਟਰੈਕ ਖਾਲੀ ਕਰ ਦਿਤੇ ਹਨ ਤੇ ਕਿਸਾਨ ਸ਼ਾਂਤਮਈ ਧਰਨਿਆਂ 'ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਆਉimageਣ ਵਾਲੀਆਂ ਰੇਲ ਗੱਡੀਆਂ ਤੇ ਡਰਾਈਵਰਾਂ ਨੂੰ ਕੋਈ ਨੁਕਸਾਨ ਨਹੀਂ ਹੋਣ ਦਿਤਾ ਜਾਵੇਗਾ। (ਏਜੰਸੀ)