
ਕਿਸਾਨ ਜਥੇਬੰਦੀਆਂ ਨੇ 7 ਥਾਵਾਂ 'ਤੇ ਕੀਤਾ ਚੱਕ ਜਾਮ
ਬਰਨਾਲਾ- ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ 31 ਕਿਸਾਨ ਜਥੇਬੰਦੀਆਂ ਪਿਛਲੇ 1 ਅਕਤੂਬਰ ਤੋਂ ਲਗਾਤਾਰ ਸੰਘਰਸ਼ ਜਾਰੀ ਹਨ। ਇਸ ਦੇ ਚਲਦੇ ਅੱਜ ਭਾਰਤ 'ਚ 255 ਤੋਂ ਵੱਧ ਕਿਸਾਨ ਸੰਗਠਨ ਆਹਵਾਨ ਵਿਖੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰਤ 'ਚ ਚੱਕਾ ਜਾਮ ਕੀਤਾ ਜਾਵੇਗਾ। ਬਰਨਾਲਾ ਵਿੱਚ ਕਿਸਾਨ ਸੰਗਠਨਾਂ ਦੁਆਰਾ 7 ਥਾਵਾਂ ਤੇ ਚੱਕ ਜਾਮ ਕੀਤਾ ਜਾਵੇਗਾ।
ਬਠਿੰਡਾ ਚੰਡੀਗੜ੍ਹ ਮੁੱਖਮਾਰਗ ਵਿਖੇ ਤਿੰਨ ਥਾਵਾਂ ਤੇ ਜਿਵੇ ਧਨੋਲਾ, ਬਰਬਰ ਟੋਲ ਪਲਾਜਾ, ਮਾਨਸਾ ਰੋਡ ਦੇ 2 ਪਿੰਡ ਹੰਡਿਆਇਆ ਅਤੇ ਧੌਲਾ ਵਿੱਚ, ਪਿੰਡ ਠੁੱਲੀਵਾਲ਼ੇ, ਬਠਿੰਡਾ ਲੁਧਿਆਣਾ ਮਾਰਗ ਦੇ ਕਸਬਾ ਮਹਿਲ ਕਲਾਂ ਵਿੱਚ, ਚੰਡੀਗੜ੍ਹ ਫਰੀਡਕੋਟ ਮਾਰਗ ਦੇ ਪਿੰਡ ਚੀਮਾ ਵਿੱਚ ਕਿਸਾਨ ਚੱਕਾ ਜਾਮ ਕਰੇਗੇ।
ਇਸ ਦੌਰਾਨ ਮੈਡੀਕਲ ਐਮਰਜੈਂਸੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ, ਕਿਸੇ ਵੀ ਮਰੀਜ਼ ਜਾਂ ਐਂਬੂਲੈਂਸ ਨੂੰ ਜਾਣ ਤੋਂ ਨਹੀਂ ਰੋਕਿਆ ਜਾਵੇਗਾ। ਦੱਸ ਦੇਈਏ ਕਿ ਪੰਜਾਬ ਦੀਆਂ 30 ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਦੇ ਪੰਜਾਬ ਕਿਸਾਨ ਭਵਨ ਵਿੱਚ ਸਾਂਝੀ-ਮੀਟਿੰਗ ਹੋਈ। ਇਸ ਦੌਰਾਨ ਅਹਿਮ ਫੈਸਲਾ ਲਿਆ ਗਿਆ। ਕਿਸਾਨ ਜਥੇਬੰਦੀਆਂ ਨੇ 20 ਨਵੰਬਰ ਤੱਕ ਮਾਲ ਗੱਡੀਆਂ ਨੂੰ ਨਾ ਰੋਕਣ ਦਾ ਫੈਸਲਾ ਕੀਤਾ ਹੈ।