ਪੰਜਾਬ ਰਾਈਟ ਟੂ ਬਿਜ਼ਨੈਸ ਐਕਟ ਤਹਿਤ ਸੂਬੇ ਦਾ ਪਹਿਲਾ ਸਰਟੀਫਿਕੇਟ ਪਟਿਆਲਾ ‘ਚ ਜਾਰੀ
Published : Nov 5, 2020, 6:38 pm IST
Updated : Nov 5, 2020, 6:40 pm IST
SHARE ARTICLE
State's First Certificate Under Right To Business
State's First Certificate Under Right To Business

ਖਿਡੌਣੇ ਬਣਾਉਣ ਦੀ ਨਵੀਂ ਫੈਕਟਰੀ ਲਾਉਣ ਲਈ ਰਿਕਾਰਡ ਸਮੇਂ ‘ਚ ਮਿਲੀ ਪ੍ਰਵਾਨਗੀ

ਚੰਡੀਗੜ੍ਹ: ਪੰਜਾਬ ਰਾਈਟ ਟੂ ਬਿਜ਼ਨੈਸ ਐਕਟ-2020 ਤਹਿਤ ਅੱਜ ਸੂਬੇ ਦਾ ਪਹਿਲਾ ਸਰਟੀਫਿਕੇਟ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਕਾਰੋਬਾਰੀ ਰਤਨਦੀਪ ਗੜੰਗ ਨੂੰ ਖਿਡੌਣਿਆਂ ਦੀ ਫੈਕਟਰੀ ਲਾਉਣ ਲਈ ਜਾਰੀ ਕੀਤਾ ਗਿਆ।

photoState's First Certificate Under Right To Business 

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਐਕਟ ਦੀ ਵਿਸ਼ੇਸ਼ਤਾ ਦੱਸਦਿਆਂ ਕਿਹਾ ਕਿ ਇਸ ਐਕਟ ਤਹਿਤ ‘ਬਿਜ਼ਨੈਸ ਫਸਟ ਪੋਰਟਲ‘ ‘ਤੇ ਰਾਜ ਵਿੱਚ ਨਵਾਂ ਵਪਾਰ/ਕਾਰੋਬਾਰ ਸ਼ੁਰੂ ਕਰਨ ਵਾਲੇ ਨੂੰ ਇੱਕ ਥਾਂ ‘ਤੇ ਹੀ ਅਰਜ਼ੀ ਦੇਣ ਤੋਂ ਬਾਅਦ ਰਿਕਾਰਡ ਸਮੇਂ ‘ਚ ਸਾਰੀਆਂ ਐਨ.ਓ.ਸੀਜ ਤੇ ਲੋੜੀਂਦੀਆਂ ਪ੍ਰਵਾਨਗੀਆਂ ਦੇ ਕੇ ਸਰਟੀਫਿਕੇਟ ਜਾਰੀ ਕਰਨ ਦੀ ਪਹਿਲਕਦਮੀ ਲਿਆਂਦੀ ਗਈ ਹੈ।

ਉਨਾਂ ਦੱਸਿਆ ਕਿ ਪਟਿਆਲਾ ਜ਼ਿਲੇ ਦੇ ਰਾਜਪੁਰਾ-ਘਨੌਰ ਨੇੜੇ ਖਿਡੌਣਿਆਂ ਦੀ ਨਵੀਂ ਫੈਕਟਰੀ ਲਗਾਉਣ ਲਈ ਸਬੰਧਤ ਵਿਭਾਗਾਂ ਤੋਂ ਲੋੜੀਂਦੀਆਂ ਮਨਜ਼ੂਰੀਆਂ ਸਿੰਗਲ ਵਿੰਡੋ ਰਾਹੀਂ 13 ਦਿਨਾਂ ਦੇ ਰਿਕਾਰਡ ਸਮੇਂ ‘ਚ ਪ੍ਰਾਪਤ ਕਰਕੇ ਮੈਸਰਜ ਪਲੈਟੀਨਮ ਟੁਆਏਜ਼ ਦਾ ਮਾਲਕ ਰਤਨਦੀਪ ਗੜੰਗ ਸੂਬੇ ਦਾ ਅਜਿਹਾ ਪਹਿਲਾ ਉਦਮੀ ਬਣ ਗਿਆ ਹੈ, ਜਿਸ ਨੂੰ ਆਨਲਾਈਨ ਅਰਜ਼ੀ ਦੇਣ ਦੇ 13ਵੇਂ ਦਿਨ ਸਾਰੀਆਂ ਪ੍ਰਵਾਨਗੀਆਂ ਹਾਸਲ ਹੋ ਗਈਆਂ ਹੋਣ।

ਸਿੰਗਲ ਵਿੰਡੋ ਪ੍ਰਣਾਲੀ ‘ਬਿਜ਼ਨੈਸ ਫਰਸਟ ਪੋਰਟਲ‘ ਰਾਹੀਂ ਪ੍ਰਾਪਤ ਪ੍ਰਵਾਨਗੀਆਂ ਦਾ ਪੱਤਰ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਕੋਲੋਂ ਹਾਸਲ ਕਰਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਰਤਨਦੀਪ ਨੇ ਕਿਹਾ ਕਿ ਇਸ ਤੋਂ ਪਹਿਲਾਂ ਪ੍ਰਵਾਨਗੀਆਂ ਸਮੇਂ ਸਿਰ ਨਾ ਮਿਲਣ ਕਰਕੇ ਨਵੇਂ ਉਦਮੀ ਦਾ ਉਤਸ਼ਾਹ ਸ਼ੁਰੂਆਤੀ ਸਮੇਂ ‘ਚ ਹੀ ਮੱਠਾ ਪੈ ਜਾਂਦਾ ਸੀ। ਉਨਾਂ ਕਿਹਾ ਕਿ ਉਨਾਂ ਨੂੰ ਉਮੀਦ ਹੈ ਕਿ ਹੁਣ ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ਼ ਵਿਭਾਗ ਵੱਲੋਂ ਲਾਗੂ ਕੀਤੇ ਗਏ ‘ਪੰਜਾਬ ਰਾਈਟ ਟੂ ਬਿਜਨੈਸ ਐਕਟ-2020‘ ਦਾ ਲਾਭ ਨਵੇਂ ਉਦਮੀਆਂ ਨੂੰ ਜਰੂਰ ਮਿਲੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਅੰਦਰ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਘੜੀਆਂ ਹਾਂ ਪੱਖੀ ਨੀਤੀਆਂ ਅਤੇ ਨਵੇਂ ਕਾਰੋਬਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਸਦਕਾ ਨਵੇਂ ਉਦਮੀ ਖੁਸ਼ ਹਨ।

ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ‘ਚ ਉਦਯੋਗ ਪੱਖੀ ਮਾਹੌਲ ਸਿਰਜਿਆ ਹੈ ਅਤੇ ਹੁਣ ਉਦਯੋਗਿਕ ਕ੍ਰਾਂਤੀ ਨੂੰ ਸਿਖਰ ‘ਤੇ ਪਹੁੰਚਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪੰਜਾਬ ਰਾਈਟ ਟੂ ਬਿਜਨੈਸ ਐਕਟ 2020 ਤਹਿਤ ਨਵੇਂ ਉਦਮੀਆਂ ਵੱਲੋਂ ਪੰਜਾਬ ਬਿਜ਼ਨੈਸ ਫਸਟ ਪੋਰਟਲ ‘ਤੇ ਅਰਜ਼ੀ ਅਪਲੋਡ ਕਰਨ ਦੇ ਰਿਕਾਰਡ ਸਮੇਂ ‘ਚ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਜਾਰੀ ਕੀਤੀਆਂ ਜਾਂਦੀ ਹਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਸ੍ਰੀ ਜਗਨੂਰ ਸਿੰਘ ਗਰੇਵਾਲ (ਪੀ.ਸੀ.ਐਸ. ਟ੍ਰੇਨੀ), ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ੍ਰੀ ਧਰਮਪਾਲ ਭਗਤ, ਫੰਕਸ਼ਨਲ ਮੈਨੇਜਰ ਸ੍ਰੀ ਅੰਗਦ ਸਿੰਘ ਸੋਹੀ ਵੀ ਮੌਜੂਦ ਸਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement