ਕਿਸਾਨਾਂ ਨੇ ਪਰਚੇ ਦਰਜ ਕਰਨ ਆਏ ਸਰਕਾਰੀ ਅਮਲੇ ਫੈਲੇ ਨੂੰ ਖੇਤਾਂ ਚ ਪਾਇਆ ਘੇਰਾ
Published : Nov 5, 2020, 3:54 pm IST
Updated : Nov 5, 2020, 3:54 pm IST
SHARE ARTICLE
Farmer protest
Farmer protest

ਤਹਿਸੀਲਦਾਰ ਸਮੇਤ 21 ਮਾਲ ਪਟਵਾਰੀਆਂ ਨੂੰ ਵੀ ਕਿਸਾਨਾਂ ਨੇ ਘੇਰ ਕੇ ਖੇਤਾਂ ਵਿੱਚ ਹੀ ਬਿਠਾਇਆ

ਸੰਗਰੂਰ:  ਝੋਨੇ ਦੀ ਪਰਾਲੀ ਫੂਕਣ ਸਬੰਧੀ ਕਾਰਵਾਈ ਕਰਨ ਆਏ ਪਟਵਾਰੀ  ਸਮੇਤ ਅਮਲੇ ਫੈਲੇ ਨੂੰ ਬਹਾਦਰਪੁਰ ਦੇ ਖੇਤਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਘਿਰਾਓ ਕਰ ਕੇ ਕਿਸਾਨਾਂ ਨੇ ਰੋਕਿਆ ਹੋਇਆ ਹੈ। ਅੱਜ ਸਵੇਰੇ ਤਕਰੀਬਨ 8 ਵਜੇ ਜਿਉਂ ਹੀ ਕਿਸਾਨਾਂ ਨੇ ਖੇਤਾਂ ਚ ਪਟਵਾਰੀ ਨੂੰ ਘੁੰਮਦੇ ਦੇਖਿਆ ਤਾਂ  ਫੌਰੀ ਕਿਸਾਨ ਆਗੂਆਂ ਨੂੰ ਇਤਲਾਹ ਦਿੱਤੀ ਗਈ ।ਉਸ ਤੋਂ ਬਾਅਦ ਕਿਸਾਨਾਂ ਨੇ ਇਕੱਠੇ ਹੋ ਕੇ ਪਟਵਾਰੀ ਨੂੰ ਘੇਰ ਲਿਆ ।ਪਟਵਾਰੀ ਨੂੰ ਛੁਡਾਉਣ ਆਏ ਬੀਡੀਪੀਓ ਸੰਗਰੂਰ ਲੈਨਿਨ ਗਰਗ ਸਮੇਤ 15 ਪੰਚਾਇਤ ਸੈਕਟਰੀ, ਨਾਇਬ ਤਹਿਸੀਲਦਾਰ ਕ੍ਰਿਸ਼ਨ ਕੁਮਾਰ ਸਮੇਤ 21 ਮਾਲ ਪਟਵਾਰੀਆਂ ਨੂੰ ਵੀ ਕਿਸਾਨਾਂ ਨੇ ਘੇਰ ਕੇ ਖੇਤਾਂ ਵਿੱਚ ਹੀ ਬਿਠਾ ਲਿਆ ।

PROTESTPROTEST

ਇਸ ਘਿਰਾਓ ਦੀ ਅਗਵਾਈ ਕਰ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਜਸਦੀਪ ਸਿੰਘ ਬਹਾਦਰਪੁਰ ,ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਕੁੰਨਰਾਂ, ਬਲਾਕ ਪ੍ਰਧਾਨ  ਸੁਖਦੇਵ ਸਿੰਘ ਉਭਾਵਾਲ ਨੇ ਦੱਸਿਆ ਕਿ ਅੱਜ ਜਦੋਂ ਕਿਸਾਨ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਨੂੰਨਾਂ ਕਾਰਨ ਪਹਿਲਾਂ ਹੀ ਦੁਖੀ ਹਨ ਤਾਂ ਅਜਿਹੇ ਸਮੇਂ ਝੋਨੇ ਦੀ ਪਰਾਲੀ ਦਾ ਕੋਈ ਠੋਸ ਹੱਲ ਕਰਨ ਦੀ ਬਜਾਏ ਕਿਸਾਨਾਂ ‘ਤੇ ਪਰਚੇ ਦਰਜ ਕਰਕੇ ਭਾਰੀ ਜੁਰਮਾਨੇ ਕੀਤੇ ਜਾ ਰਹੇ ਹਨ। ਜੋ ਨਾ ਸਹਿਣਯੋਗ ਹਨ ।ਕਿਸੇ ਵੀ ਕਿਸਾਨ ਤੇ ਜੁਰਮਾਨਾ ਜਾਂ ਪਰਚਾ ਦਰਜ ਨਹੀਂ ਹੋਣ ਦਿੱਤਾ ਜਾਵੇਗਾ

PROTESTPROTEST ਤੇ ਪਹਿਲਾਂ ਦਰਜ ਕੀਤੇ ਪਰਚੇ ਤੇ ਜੁਰਮਾਨੇ ਰੱਦ ਕਰਨ ਤੋਂ ਬਾਅਦ ਹੀ ਘਿਰਾਓ ਖਤਮ ਕੀਤਾ ਜਾਵੇਗਾ। ਅੱਜ ਦੇ  ਘਿਰਾਓ ਵਿੱਚ ਬੀਕੇਯੂ ਡਕੌਂਦਾ ਦੇ ਆਗੂ ਜੱਗਾ ਸਿੰਘ ,ਬੀਕੇਯੂ ਉਗਰਾਹਾਂ ਦੇ ਇਕਾਈ ਪ੍ਰਧਾਨ ਚਮਕੌਰ ਸਿੰਘ ਦੀ ਅਗਵਾਈ ਹੇਠ ਵੀ ਕਿਸਾਨ ਸ਼ਾਮਲ ਹੋਏ। ਇਸ ਘਿਰਾਓ ਸਮੇਂ ਯੂਥ ਵਿੰਗ ਦੇ ਇਕਾਈ ਪ੍ਰਧਾਨ ਬੱਗਾ ਸਿੰਘ, ਪ੍ਰਧਾਨ ਚਮਕੌਰ ਸਿੰਘ,ਖ਼ਜ਼ਾਨਚੀ ਕਮਲਜੀਤ ਸਿੰਘ,ਸਤਨਾਮ ਸਿੰਘ,ਗੁਰਲਵਲੀਨ ਸਿੰਘ,ਜਗਦੀਸ਼ ਸਿੰਘ ,ਲਖਵਿੰਦਰ ਸਿੰਘ ਉੱਭਾਵਾਲ, ਕਰਮਦੀਪ ਸਿੰਘ ਦੁੱਗਾਂ ਨੇ ਵੀ ਸੰਬੋਧਨ ਕੀਤਾ।                                   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement