Punjab Air Quality News: 1360 ਥਾਵਾਂ 'ਤੇ ਸਾੜੀ ਗਈ ਪਰਾਲੀ, 7 ਸ਼ਹਿਰਾਂ ਦੀ ਹਵਾ ਖਰਾਬ, ਸਵੇਰ ਦੀ ਸੈਰ ਕਰਨਾ ਵੀ ਹੋਇਆ ਮੁਹਾਲ
Published : Nov 5, 2023, 1:05 pm IST
Updated : Nov 5, 2023, 1:46 pm IST
SHARE ARTICLE
File Photo
File Photo

ਬਠਿੰਡਾ ਸੂਬੇ 'ਚ ਸਭ ਤੋਂ ਵੱਧ ਪ੍ਰਦੂਸ਼ਿਤ

Punjab Air Quality News: ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਵਿਚ ਏਅਰ ਕੁਆਲਟੀ ਇੰਡੈਕਸ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ। ਸੂਬੇ ਵਿਚ 1360 ਜਗ੍ਹਾ ਪਰਾਲੀ ਸਾੜੀ ਗਈ। ਹੁਣ ਤੱਕ ਪਰਾਲੀ ਸਾੜਨ ਦੀਆਂ ਕੁਲ 14173 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਬਠਿੰਡਾ ਸਣੇ ਸੂਬੇ ਦੇ 7 ਸ਼ਹਿਰਾਂ ਵਿਚ ਏਕਿਊਆਈ ਵੀ ਖਰਾਬ ਸ਼੍ਰੇਣੀ ਵਿਚ ਬਣਿਆ ਰਿਹਾ। 385 ਏਕਿਊਆਈ ਨਾਲ ਬਠਿੰਡਾ ਪੰਜਾਬ ਵਿਚ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਰਿਹਾ।

ਸ਼ਨੀਵਾਰ ਨੂੰ ਸਭ ਤੋਂ ਵੱਧ 240 ਮਾਮਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਤੋਂ ਸਾਹਮਣੇ ਆਏ ਹਨ। ਇਸ ਦੇ ਬਾਅਦ 140 ਮਾਮਲੇ ਫਿਰੋਜ਼ਪੁਰ, 112 ਬਠਿੰਡਾ, 116 ਤਰਨਤਾਰਨ, 92 ਬਰਨਾਲਾ, 23 ਅੰਮ੍ਰਿਤਸਰ, 74 ਲੁਧਿਆਣਾ, 54 ਕਪੂਰਥਲਾ, 67 ਜਲੰਧਰ, 49 ਪਟਿਆਲਾ ਤੇ 70 ਮਾਮਲੇ ਮੋਗਾ ਜ਼ਿਲ੍ਹੇ ਵਿਚ ਸਾਹਮਣੇ ਆਏ। ਸਾਲ 2021 ਵਿਚ 4 ਨਵੰਬਰ ਨੂੰ ਪਰਾਲੀ ਸਾੜਨ ਦੇ 3032 ਮਾਮਲੇ ਸਾਹਮਣੇ ਆਏ ਸਨ ਜਦੋਂ ਕਿ 2022 ਵਿਚ 2437 ਮਾਮਲੇ ਰਿਪੋਰਟ ਹੋਏ ਸਨ। ਦੂਜੇ ਪਾਸੇ ਸਾਲ 2021 ਵਿਚ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 23465 ਤੇ ਸਾਲ 2022 ਵਿਚ 26585 ਪਹੁੰਚ ਗਈ ਸੀ।

ਸੂਬੇ ਵਿਚ ਸਾਹ ਸਬੰਧੀ ਮਰੀਜ਼ਾਂ ਦੀ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰ ਦੀ ਸੈਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬਠਿੰਡਾ ਦੇ ਏਕਿਊਆਈ ਸ਼ਨੀਵਾਰ ਨੂੰ ਵੀ 300 ਦੇ ਪਾਰ ਰਿਹਾ। ਸ਼ੁੱਕਰਵਾਰ ਨੂੰ ਏਕਿਊਆਈ ਦਾ ਪੱਧਰ 338 ਸੀ, ਜੋ ਸ਼ਨੀਵਾਰ ਨੂੰ ਵੱਧ ਕੇ 385 ਹੋ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਦਾ AQI 248 ਤੋਂ ਵੱਧ ਕੇ 282, ਜਲੰਧਰ ਦਾ 268 ਤੋਂ ਵੱਧ ਕੇ 295, ਖੰਨਾ ਦੇ 249 ਤੋਂ 265, ਲੁਧਿਆਣਾ ਦੇ 228 ਤੋਂ ਵੱਧ ਕੇ 289, ਮੰਡੀ ਗੋਬਿੰਦਗੜ੍ਹ ਦਾ 277 ਤੇ ਪਟਿਆਲਾ ਦਾ 243 ਤੋਂ ਵਧ ਕੇ 247 ਦਰਜ ਕੀਤਾ ਗਿਆ।

(For more news apart from Air Quality getting worst in Punjab, stay tuned to Rozana Spokesman).

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement