Mohali News: ਨਦੀ 'ਚੋਂ ਨਾਜਾਇਜ਼ ਮਾਈਨਿੰਗ ਕਰਨ ਵਾਲੇ 3 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ 
Published : Nov 5, 2023, 8:04 pm IST
Updated : Nov 5, 2023, 8:04 pm IST
SHARE ARTICLE
File Photo
File Photo

ਦੋਸ਼ੀ ਉਥੋਂ ਭੱਜ ਗਏ ਪਰ ਭਗਤ ਸਿੰਘ ਜੇਸੀਬੀ ਮਸ਼ੀਨ ਨੂੰ ਕਾਬੂ ਕਰਨ 'ਚ ਕਾਮਯਾਬ ਹੋ ਗਿਆ

Mohali News: ਮੁਹਾਲੀ ਦੇ ਪਿੰਡ ਕਾਂਸਲ ਵਿਚ ਇੱਕ ਕਿਸਾਨ ਦੇ ਖੇਤ ਨੇੜੇ ਦਰਿਆ ਵਿਚੋਂ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਜਿਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਭਗਤ ਸਿੰਘ ਵਾਸੀ ਪਿੰਡ ਕਾਂਸਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ। ਉਸ ਦੇ ਖੇਤ ਦੇ ਕੋਲ ਇਕ ਨਦੀ ਵਗਦੀ ਹੈ ਜਿਸ ਵਿਚੋਂ ਕੁਝ ਲੋਕ ਰੇਤ ਕੱਢਦੇ ਸੀ।

ਇੱਦਾਂ ਹੀ ਜਦੋਂ ਮੁਲਜ਼ਮ 3 ਨਵੰਬਰ ਨੂੰ ਰਾਤ 11 ਵਜੇ ਟਰੈਕਟਰ ਟਰਾਲੀ ਅਤੇ ਜੇਸੀਬੀ ਮਸ਼ੀਨ ਲੈ ਕੇ ਆਏ ਸਨ ਤਾਂ ਭਗਤ ਸਿੰਘ ਵੀ ਮੌਕੇ 'ਤੇ ਪਹੁੰਚ ਗਿਆ, ਜਿਸ ਤੋਂ ਬਾਅਦ ਦੋਸ਼ੀ ਉਥੋਂ ਭੱਜ ਗਏ ਪਰ ਭਗਤ ਸਿੰਘ ਜੇਸੀਬੀ ਮਸ਼ੀਨ ਨੂੰ ਕਾਬੂ ਕਰਨ 'ਚ ਕਾਮਯਾਬ ਹੋ ਗਿਆ।

ਇਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਮੁਲਜ਼ਮ ਆਪਣੇ ਇਕ ਦੋਸਤ ਅਤੇ ਡਰਾਈਵਰ ਨਾਲ ਮਿਲ ਕੇ ਨਾਜਾਇਜ਼ ਮਾਈਨਿੰਗ ਦਾ ਕੰਮ ਕਰਦਾ ਹੈ। ਮੁੱਲਾਂਪੁਰ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਕਰਨ ਅਤੇ ਸੁਖਚੈਨ ਵਜੋਂ ਹੋਈ ਹੈ। ਦੋਵੇਂ ਵਾਸੀ ਪਿੰਡ ਕਾਂਸਲ ਦੇ ਰਹਿਣ ਵਾਲੇ ਹਨ। ਇੱਕ ਹੋਰ ਅਣਪਛਾਤਾ ਡਰਾਈਵਰ ਵੀ ਵਿਚ ਸ਼ਾਮਲ ਹੈ।

(For more news apart from Illegal mining in Mohali, stay tuned to Rozana Spokesman).

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement